ਸਰਕਾਰੀ ਖਜ਼ਾਨਾ ਭਰਨ ਲਈ ਸ਼ਰਾਬ, ਪੈਟਰੋਲ ਤੇ ਡੀਜ਼ਲ ਤੇ ਹੋਰ ਬਹੁਤ ਕੁਝ ਮਹਿੰਗਾ, ਆਮ ਬੰਦੇ ‘ਤੇ ਵੱਡੀ ਮਾਰ

0
188

ਚੰਡੀਗੜ੍ਹ: ਕੋਰੋਨਾ ਵਾਇਰਸ ਕਰਕੇ ਖਾਲੀ ਹੋਏ ਸਰਕਾਰੀ ਖਜ਼ਾਨਿਆਂ ਨੂੰ ਭਰਨ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੇ ਲੋਕਾਂ ‘ਤੇ ਬੋਝ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਹਰਿਆਣਾ ਸਰਕਾਰ ਨੇ ਕੋਰੋਨਾ ਦੀ ਮਾਰ ਤੋਂ ਬੇਹਾਲ ਆਰਥਿਕਤਾ ਨੂੰ ਸੁਧਾਰਨ ਲਈ ਕਈ ਸਖ਼ਤ ਫੈਸਲੇ ਲਏ ਹਨ।

ਸੂਬੇ ਦੀ ਕੈਬਨਿਟ ਬੈਠਕ ‘ਚ ਜਨਤਾ ‘ਤੇ ਆਰਥਿਕ ਬੋਝ ਪਾਉਣ ਵਾਲੇ ਕਈ ਫੈਸਲਿਆਂ ਨੂੰ ਹਰੀ ਝੰਡੀ ਦਿੱਤੀ ਗਈ। ਹਰਿਆਣਾ ਰੋਡਵੇਜ਼ ਬੱਸਾਂ ਦੇ ਕਿਰਾਏ ‘ਚ ਵਾਧਾ ਕਰ ਦਿੱਤਾ ਗਿਆ ਹੈ। ਸਬਜ਼ੀ ਤੇ ਫਲ ਵੀ ਮਹਿੰਗੇ ਹੋ ਸਕਦੇ ਹਨ। ਸਰਕਾਰ ਨੇ ਸਬਜ਼ੀ ਤੇ ਫਲ ਮੰਡੀਆਂ ‘ਚ ਦੋ ਫੀਸਦ ਮਾਰਕਿਟ ਫੀਸ ਲਾ ਦਿੱਤੀ ਹੈ। ਫਿਲਹਾਲ ਇਹ ਫੀਸ ਨਹੀਂ ਲੱਗਦੀ ਸੀ।

ਇਸ ਤੋਂ ਇਲਾਵਾ ਸ਼ਰਾਬ ਵੀ ਮਹਿੰਗੀ ਹੋਵੇਗੀ। ਕੈਬਨਿਟ ਨੇ ਸ਼ਰਾਬ ‘ਤੇ ਕੋਰੋਨਾ ਸੈਸ ਲਾਉਣ ਦਾ ਵੀ ਫੈਸਲਾ ਲਿਆ ਹੈ। ਪੈਟਰੋਲ ਤੇ ਡੀਜ਼ਲ ਵੀ ਮਹਿੰਗਾ ਹੋ ਗਿਆ ਹੈ। ਪੈਟਰੋਲ ਦੀ ਕੀਮਤ ‘ਚ ਇਕ ਰੁਪਇਆ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ ‘ਚ 1 ਰੁਪਏ 10 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਗਿਆ ਹੈ।

ਸ਼ਰਾਬ ‘ਤੇ ਕੋਰੋਨਾ ਸੈਸ ਲਾਉਣ ‘ਤੇ ਸਹਿਮਤੀ ਹੋ ਚੁੱਕੀ ਹੈ ਪਰ ਇਸ ਦੀ ਦਰ ਕਿੰਨੀ ਹੋਵੇਗੀ ਇਹ ਤੈਅ ਹੋਣਾ ਬਾਕੀ ਹੈ। ਹਰਿਆਣਾ ਰੋਡਵੇਜ਼ ਦੀਆਂ ਆਮ ਬੱਸਾਂ ‘ਚ ਕਿਰਾਇਆ 85 ਪੈਸੇ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ ਇਕ ਰੁਪਇਆ ਪ੍ਰਤੀ ਕਿਲੋਮੀਟਰ ਤੋਂ ਵਧ ਕੇ ਢਾਈ ਰੁਪਏ ਪ੍ਰਤੀ ਕਿਲੋਮੀਟਰ ਕੀਤਾ ਗਿਆ ਹੈ। ਹਰਿਆਣਾ ‘ਚ ਆਮ ਬੱਸਾਂ ਦਾ ਕਿਰਾਇਆ ਵਧਣ ਦੇ ਬਾਵਜੂਦ ਇਹ ਪੰਜਾਬ, ਹਿਮਾਚਲ ਤੇ ਰਾਜਸਥਾਨ ਤੋਂ ਘੱਟ ਹੀ ਰਹੇਗਾ। ਔਸਤ ਹਿਸਾਬ ਨਾਲ ਲਗਜ਼ਰੀ ਬੱਸਾਂ ਦਾ ਚੰਡੀਗੜ੍ਹ ਤੋ ਦਿੱਲੀ ਤਕ ਦਾ ਕਿਰਾਇਆ 125 ਰੁਪਏ ਵਧਿਆ ਹੈ ਜਦਕਿ ਆਮ ਬੱਸਾਂ ਦਾ ਕਿਰਾਇਆ ਇਸੇ ਰੂਟ ‘ਤੇ 37 ਰੁਪਏ ਵਧਾਇਆ ਗਿਆ ਹੈ।

ਬੈਠਕ ‘ਚ ਮਾਰਕੀਟ ਕਮੇਟੀਆਂ ਦੇ ਅੰਤਰਗਤ ਸਬਜ਼ੀ ਮੰਡੀ ਤੇ ਫਲਾਂ ਦੀਆਂ ਮੰਡੀਆਂ ‘ਚ ਦੋ ਫੀਸਦ ਮਾਰਕਿਟ ਫੀਸ ਫਿਰ ਤੋਂ ਬਹਾਲ ਕਰ ਦਿੱਤੀ ਗਈ ਹੈ। ਇਸ ‘ਚ ਇਕ ਫੀਸਦ ਮਾਰਕਿਟ ਫੀਸ ਤੇ ਇੱਕ ਫੀਸਦ ਐਚਆਰਡੀਐਫ ਸੈਸ ਹੋਵੇਗਾ। ਪਿਛਲੀ ਹੁੱਡਾ ਸਰਕਾਰ ਨੇ ਇਹ ਫੀਸ ਮਾਫ ਕਰ ਦਿੱਤੀ ਸੀ। ਇਸ ਫੈਸਲੇ ਨਾਲ ਸਰਕਾਰੀ ਖਜ਼ਾਨੇ ‘ਚ ਕਾਫੀ ਆਮਦਨ ਆਉਣ ਦੀ ਉਮੀਦ ਹੈ ਪਰ ਨਾਲ ਹੀ ਫ਼ਲ ਤੇ ਸਬਜ਼ੀਆਂ ਮਹਿੰਗੀਆਂ ਹੋ ਜਾਣਗੀਆਂ।

ਹਰਿਆਣਾ ਤੋਂ ਗਵਾਂਡੀ ਸੂਬਿਆਂ ਪੰਜਾਬ, ਚੰਡੀਗੜ੍ਹ ਤੋਂ ਨਵੀਂ ਦਿੱਲੀ, ਇੰਦਰਾ ਗਾਂਧੀ ਏਅਰਪੋਰਟ ਹੁੰਦਿਆਂ ਗੁਰੂਗ੍ਰਾਮ ਤੇ ਚੰਡੀਗੜ੍ਹ ਤੋਂ ਬੱਲਭਗੜ ਤਕ ਚੱਲਣ ਵਾਲੀਆਂ ਲਗਜ਼ਰੀ ਬੱਸਾਂ ਦੇ ਕਿਰਾਏ ‘ਚ 25 ਫੀਸਦ ਵਾਧਾ ਕੀਤਾ ਗਿਆ ਹੈ। ਹੁਣ ਚੰਡੀਗੜ੍ਹ ਦੇ ਸੈਕਟਰ-17 ਬੱਸ ਅੱਡੇ ਤੋਂ ਨਵੀਂ ਦਿੱਲੀ ਦੇ ਆਈਐਸਬੀਟੀ ਤਕ ਦੇ ਕਿਰਾਏ ‘ਚ ਲਗਪਗ 25 ਰੁਪਏ ਵੱਧ ਦੇਣੇ ਪੈਣਗੇ।

ਰੋਡਵੇਜ਼ ਦੀਆਂ ਆਮ ਬੱਸਾਂ ‘ਚ ਇਸ ਰੂਟ ‘ਤੇ ਯਾਤਰੀਆਂ ਦੀ ਜੇਬ ‘ਤੇ ਕਰੀਬ ਸਾਢੇ 37 ਰੁਪਏ ਵੱਧ ਦਾ ਬੋਝ ਪਏਗਾ। ਮੌਜੂਦਾ ਸਮੇਂ ਆਮ ਬੱਸਾਂ ਦਾ ਕਿਰਾਇਆ 85 ਪੈਸੇ ਪ੍ਰਤੀ ਕਿਲੋਮੀਟਰ ਸੀ ਜਿਸ ਨੂੰ ਵਧਾ ਕੇ ਇਕ ਰੁਪਇਆ ਕੀਤਾ ਗਿਆ ਹੈ। ਇਸ ਕਿਰਾਏ ‘ਚ ਪੰਦਰਾ ਪੈਸੇ ਪ੍ਰਤੀ ਕਿਲੋਮੀਟਰ ਕਿਰਾਏ ‘ਚ ਵਾਧਾ ਹੋਇਆ ਹੈ।

ਕੈਬਨਿਟ ਨੇ ਖਰਚੇ ਘੱਟ ਕਰਨ ਲਈ ਆਗਲੇ ਇਕ ਸਾਲ ਤਕ ਵਾਹਨਾਂ ਦੀ ਖਰੀਦ ‘ਤੇ ਰੋਕ ਲਾਈ ਹੈ। ਜਨਤਕ ਵਾਹਨ ਬੱਸਾਂ, ਐਂਬੂਲੈਂਸ ਤੇ ਅੱਗ ਬਝਾਊ ਵਾਹਨ ਤੇ ਐਮਰਜੈਂਸੀ ਸੇਵਾਵਾਂ ਦੇ ਵਾਹਨਾਂ ਨੂੰ ਇਸ ਫੈਸਲੇ ਤੋਂ ਬਾਹਰ ਰੱਖਿਆ ਗਿਆ ਹੈ। ਕਾਰ ਤੇ ਜੀਪ ਸਮੇਤ ਨਵੇਂ ਵਾਹਨਾਂ ਦੀ ਖਰੀਦ ‘ਤੇ ਪੂਰਨ ਪਾਬੰਦੀ ਲਾ ਦਿੱਤੀ ਹੈ।

ਹਰਿਆਣਾ ‘ਚ ਪੈਟਰੋਲ ਤੇ ਡੀਜ਼ਲ ਦਾ ਰੇਟ ਵਧ ਗਿਆ ਹੈ। ਇਕ ਰੁਪਇਆ ਪੈਟਰੋਲ ਤੇ ਇਕ ਰੁਪਇਆ 10 ਪੈਸੇ ਪ੍ਰਤੀ ਲੀਟਰ ਡੀਜ਼ਲ ਦਾ ਭਾਅ ਵਧ ਗਿਆ ਹੈ। ਪੈਟਰੋਲ ਅਤੇ ਡੀਜ਼ਲ ‘ਤੇ ਕੁੱਲ 15 ਫੀਸਦ ਟੈਕਸ ਲਾਇਆ ਗਿਆ ਜਿਸ ਕਾਰਨ ਰੇਟ ਵਧ ਗਏ ਹਨ। ਸਰਕਾਰ ਵੱਲੋਂ ਲੌਕਡਾਊਨ ਕਾਰਨ ਪੈਦਾ ਹੋਏ ਵਿੱਤੀ ਸੰਕਟ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ।

LEAVE A REPLY

Please enter your comment!
Please enter your name here