*ਸਮਾਰਟ ਸਕੂਲ ਫ਼ੀਲਖ਼ਾਨਾ ਪਟਿਆਲਾ ਵੱਲ੍ਹੋਂ ਕੋਵਿਡ ਦੇ ਮੱਦੇਨਜ਼ਰ ਆਨਲਾਈਨ ਦਾਖਲਾ ਪੋਰਟਲ ਰਿਲੀਜ਼ ਕੀਤਾ*

0
6

ਪਟਿਆਲਾ 21 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ)  :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਯੋਗ ਅਗਵਾਈ ਵਿੱਚ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਦੇ ਖੇਤਰ ‘ਚ ਪਾਇਆਂ ਜਾ ਰਹੀਆਂ ਨਿਵੇਕਲੀਆਂ ਪੈੜਾਂ ‘ਚ ਵਾਧਾ ਕਰਦਿਆਂ ਰਾਜ ਦੇ ਸਰਕਾਰੀ ਸਕੂਲਾਂ ‘ਚ ਦਾਖਲਾ ਮੁਹਿੰਮ ‘ ਈਚ ਵਨ ਬ੍ਰਿੰਗ ਵਨ ‘ ਚਲਾਈ ਜਾ ਰਹੀ ਹੇੈ। ਇਸ ਮੁਹਿੰਮ ਦੇ ਤਹਿਤ ਸਮਾਰਟ ਸਕੂਲ ਫ਼ੀਲਖ਼ਾਨਾ ਪਟਿਆਲਾ ਦੇ ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਵਲੋਂ ਸਮਾਰਟ ਸਕੂਲ ਫ਼ੀਲਖ਼ਾਨਾ ਦਾ ਪੈੰਫਲੇਟ ਅਤੇ ਆਨਲਾਈਨ ਦਾਖਲਾ ਪੋਰਟਲ ਰਿਲੀਜ ਕੀਤਾ ਗਿਆ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਨੇ ਦੱਸਿਆ ਕਿ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਨਾਲ ਸਰਕਾਰੀ ਸਕੂਲਾਂ ਵਲੋਂ ਚਲਾਈ ਦਾਖਲਾ ਮੁਹਿੰਮ ਰਾਹੀਂ ਸਕੂਲ ਆਪਣੀਆਂ ਬਿਹਤਰੀਨ ਪ੍ਰਾਪਤੀਆਂ ਨੂੰ ਦਰਸਾ ਰਹੇ ਹਨ । ਉਨ੍ਹਾਂ ਦੱਸਿਆ ਕਿ ਫ਼ੀਲਖ਼ਾਨਾ ਸਕੂਲ ਵਲੋਂ ਮਾਪਿਆਂ ਨੂੰ ਬਿਨਾਂ ਕਿਸੇ ਖਰਚੇ ਤੇ ਇਹ ਆਨਲਾਈਨ ਦਾਖਲਾ ਪੋਰਟਲ , ਈ-ਪ੍ਰਾਸਪੈਕਟਸ , ਪੈੰਫਲੇਟ ਆਦਿ ਦੀ ਸੁਵਿਧਾ ਤਾਂ ਮਿਲ ਹੀ ਰਹੀ ਹੈ ਅਤੇ ਇਸਦੇ ਨਾਲ ਹੀ ਆਮ ਲੋਕਾਂ ਨੂੰ ਸਮਾਰਟ ਸਕੂਲ ਫ਼ੀਲਖ਼ਾਨਾ ਵਿੱਚ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਬਿਹਤਰੀਨ ਬੁਨਿਆਦੀ ਤੇ ਢਾਂਚਾਗਤ ਸਿੱਖਿਆ ਸਹੂਲਤਾਂ ਬਾਰੇ ਜਾਣਕਾਰੀ ਮਿਲ ਰਹੀ ਹੈ।
ਇਸ ਮੌਕੇ ਤੇ ਸਕੂਲ ਮੀਡੀਆ ਕੋਆਰਡੀਨੇਟਰ ਅਕਸ਼ੈ ਕੁਮਾਰ ਗੋਇਲ ਨੇ ਦੱਸਿਆ ਕਿ ਪੈੰਫਲੇਟ ਨੂੰ ਬੱਚਿਆਂ ਦੀਆਂ ਕਿਰਿਆਵਾਂ , ਸਕੂਲ ਦੇ ਸੋਹਣੇ ਅਤੇ ਵੱਡ-ਆਕਾਰੀ ਮੁੱਖ ਗੇਟਾਂ ਨਾਲ ਸਜਾਇਆ ਗਿਆ ਹੈ ਅਤੇ ਇਸਦੇ ਨਾਲ ਹੀ ਸਕੂਲ ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਦੇ ਸੰਦੇਸ਼ ਦੇਣ ਦੀ ਤਸਵੀਰ, ਸਮਾਰਟ ਕਲਾਸ ਰੂਮਜ ਅੰਦਰ ਆਧੁਨਿਕ ਸੁਵਿਧਾਵਾਂ , ਲਾਇਬ੍ਰੇਰੀ , ਸਾਇੰਸ , ਅੰਗਰੇਜ਼ੀ , ਮਿਊਜ਼ਿਕ , ਹਿੰਦੀ , ਵਾਤਾਵਰਣ ਆਦਿ ਵਿਸ਼ਿਆਂ ਦੀਆਂ ਪ੍ਰਯੋਗਸ਼ਾਲਾਵਾਂ ਅਤੇ ਪਾਰਕਾਂ ਦੀਆਂ ਫੋਟੋਆਂ ਵੀ ਲਗਾਈਆਂ ਗਈਆਂ ਹਨ ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ਦਾ ਹੜ੍ਹ ਆਇਆ ਹੋਇਆ ਹੈ। ਸਕੂਲ ਵਿੱਚ ਅੱਜ ਤੱਕ ਲਗਭਗ 1000 ਨਵੇਂ ਦਾਖਲੇ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ 750 ਦੇ ਕਰੀਬ ਵਿਦਿਆਰਥੀ ਨਿੱਜੀ ਸਕੂਲ ਛੱਡ ਕੇ ਸਮਾਰਟ ਸਕੂਲ ਫ਼ੀਲਖ਼ਾਨਾ ਵਿੱਚ ਦਾਖਲ ਹੋ ਚੁੱਕੇ ਹਨ। ਜਦੋਂ ਕਿ ਅਧਿਆਪਕਾਂ ਦਾ 4000 ਤੋਂ ਗਿਣਤੀ ਪਾਰ ਕਰਨ ਦਾ ਹੈ। ਦਾਖਲਾ ਮੁਹਿੰਮ ਨੂੰ ਤੇਜ ਕਰਨ ਲਈ ਰੋਜਾਨਾ ਚਾਰ ਟੀਮਾਂ ਬਣਾ ਕੇ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ ,
ਦੁਰਗਾ ਅਸ਼ਟਮੀ ਮੌਕੇ ਤੇ ਕਾਲੀ ਮਾਤਾ ਮੰਦਿਰ ਵਿਖੇ ਪ੍ਰਚਾਰ ਕੀਤਾ ਗਿਆ , ਸੋਸ਼ਲ ਮੀਡੀਆ ਰਾਹੀਂ ਦਾਖਲਾ ਮੁਹਿੰਮ ਚਲਾਈ ਜਾ ਰਹੀ ਹੈ , ਫਲੈਕਸ ਅਤੇ ਅਨਾਊਂਸਮੈੰਟ ਕਰਵਾਈ ਜਾ ਰਹੀ ਹੈ , ਈ-ਪ੍ਰਾਸਪੈਕਟਸ ਰਾਹੀਂ ਆਦਿ ਵੱਖ-ਵੱਖ ਤਰੀਕਿਆਂ ਨਾਲ ਦਾਖਲਾ ਮੁਹਿੰਮ ਚਲਾਈ ਜਾ ਰਹੀ ਹੈ।
ਮੀਡੀਆ ਕੋਆਰਡੀਨੇਟਰ ਅਕਸ਼ੈ ਕੁਮਾਰ ਨੇ ਦੱਸਿਆ ਕਿ ਕੋਵਿਡ ਦੇ ਮੱਦੇਨਜਰ ਆਨਲਾਈਨ ਪੋਰਟਲ ਦਾਖਲਾ ਕਰਨ ਲਈ ਬਣਾਇਆ ਗਿਆ ਹੈ ਤਾਂ ਕਿ ਵਿਦਿਆਰਥੀ ਘਰ ਬੈਠੇ ਆਪਣਾ ਦਾਖਲਾ ਕਰਾ ਸਕਣ। ਸਮਾਰਟ ਸਕੂਲ ਫ਼ੀਲਖ਼ਾਨਾ ਪਟਿਆਲਾ ਦਾ ਪੈੰਫਲੇਟ ਤਿਆਰ ਕਰਨ ਵਿੱਚ ਡਾ.ਪਰਮਿੰਦਰ ਕੌਰ ਅਤੇ ਅਕਸ਼ੈ ਕੁਮਾਰ ਨੇ ਵਿਸ਼ੇਸ਼ ਯੋਗਦਾਨ ਪਾਇਆ । ਇਸਦੇ ਨਾਲ ਹੀ ਆਨਲਾਈਨ ਦਾਖਲਾ ਪੋਰਟਲ ਤਿਆਰ ਕਰਨ ਵਿੱਚ ਪਰਮਜੀਤ ਕੌਰ , ਡਾ.ਮੋਨੀਸ਼ਾ ਬਾਂਸਲ ਅਤੇ ਅਕਸ਼ੈ ਕੁਮਾਰ ਨੇ ਵਿਸ਼ੇਸ਼ ਯੋਗਦਾਨ ਪਾਇਆ । ਪੈਂਫਲੇਟ ਅਤੇ ਆਨਲਾਈਨ ਦਾਖਲਾ ਪੋਰਟਲ ਆਦਿ ਦਾਖਲਾ ਮੁਹਿੰਮ ਵਿੱਚ ਵਿਸ਼ੇਸ਼ ਯੋਗਦਾਨ ਦੇ ਰਹੇ ਹੈ। ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਮੈਡਮ ਕਰਮਜੀਤ ਕੌਰ , ਡਾ.ਪਰਮਿੰਦਰ ਕੌਰ , ਡਾ ਸਪਨਾ ਸੇਠੀ , ਕੰਵਰਜੀਤ ਧਾਲੀਵਾਲ , ਮੰਜੂ ਅਰੋੜਾ , ਪਰਮਜੀਤ ਕੌਰ , ਨੂਰ ਔਲਖ , ਮਨੋਜ ਥਾਪਰ , ਡਾ.ਮੋਨੀਸ਼ਾ ਬਾਂਸਲ , ਗੁਰਦੀਪ ਕੌਰ , ਹਰਪ੍ਰੀਤ , ਪਰਮਜੀਤ ਵਿਰਕ , ਤੇਜਵਿੰਦਰ ਕੌਰ , ਪਰਮਪਾਲ ਕੌਰ , ਮਨਪ੍ਰੀਤ ਕੌਰ , ਰਵਿੰਦਰ ਕੌਰ , ਧਰਮਪਾਲ , ਮਨਦੀਪ ਸਿੰਘ , ਇੰਦਰਪਾਲ ਸਿੰਘ , ਰੁਪਿੰਦਰ ਕੌਰ , ਅਮਰਜੋਤ ਕੌਰ , ਸਰੋਜ ਗੋਇਲ ਆਦਿ ਸਟਾਫ਼ ਮੈੰਬਰਾਨ ਮੌਜੂਦ ਸਨ ।

LEAVE A REPLY

Please enter your comment!
Please enter your name here