*ਸਥਾਨਕ ਸ਼ਹਿਰ ਮਾਨਸਾ ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ*

0
31

ਮਾਨਸਾ, 25 ਅਕਤੂਬਰ ( ) । ਸਮਾਲ ਸਕੇਲ ਇੰਡਸਟਰੀਜ਼ ਐਸੋ. ਮਾਨਸਾ ਵੱਲੋਂ ਅੱਜ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ੍ਰੀ ਬਾਬਾ ਵਿਸ਼ਵਕਰਮਾ ਭਵਨ ਧਰਮਸ਼ਾਲਾ ਐਚ. ਐਸ. ਰੋਡ ਮਾਨਸਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਕਾਰੋਬਾਰੀਆਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਵੀ ਪੁੱਜੇ।
ਬਾਬਾ ਵਿਸ਼ਵਕਰਮਾ ਜੀ ਦੇ ਇਸ ਜਨਮ ਦਿਹਾੜੇ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਕੀਰਤਨ ਜਥਾ ਪੁੱਜਿਆ। ਇਸ ਮੌਕੇ ਮਾਨਸਾ ਦੇ ਪਤਵੰਤੇ ਵੀ ਵਿਸ਼ੇਸ਼ ਤੌਰ ’ਤੇ ਪੁੱਜੇ ਜਿੰਨਾਂ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰੂਪ ਸਿੰਘ ਸਰਦਾਰ ਰੀਪਰ ਵਾਲੇ, ਵਾਈਸ ਪ੍ਰਧਾਨ ਬਖਸ਼ੀਸ਼ ਸਿੰਘ ਪਾਲ ਰੀਪਰ ਵਾਲੇ, ਜਗਜੀਤ ਸਿੰਘ ਸੰਗਮ ਰੀਪਰ, ਤੇਜਿੰਦਰ ਸਿੰਘ ਗੁਰੂ ਰੀਪਰ, ਮਨਦੀਪ ਸਿੰਘ ਹਿੰਦੁਸਤਾਨ ਰੀਪਰ, ਪ੍ਰਮਜੀਤ ਸਿੰਘ ਬੁਢਲਾਡਾ ਇੰਜ. ਵਰਕਸ, ਗੁਰਵਿੰਦਰ ਸਿੰਘ ਧੀਮਾਨ ਐਗਰੀਕਲਚਰ ਇੰਡਸਟਰੀਜ਼, ਗੁਰਦੀਪ ਸਿੰਘ ਅਨਮੋਲ ਐਗਰੋ ਇੰਡਸਟਰੀਜ਼, ਸੁਖਵਿੰਦਰ ਸਿੰਘ ਸੁਖਵਿੰਦਰਾ ਰੀਪਰ, ਹਰਜਿੰਦਰ ਸਿੰਘ ਸਿਤਾਰਾ ਰੀਪਰ ਅਤੇ ਹੋਰ ਵੀ ਵੱਡੀ ਗਿਣਤੀ ’ਚ ਰਮਾਗੜੀਆ ਭਾਈਚਾਰੇ ਨੇ ਪੁੱਜ ਕੇ ਹਾਜ਼ਰੀ ਲਗਵਾਈ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।

LEAVE A REPLY

Please enter your comment!
Please enter your name here