*ਵੱਡੀ ਖ਼ਬਰ : ਪੰਜਾਬ ‘ਚ ਵੱਡੇ ਪੱਧਰ ‘ਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਲਿਸਟ*

0
405

ਚੰਡੀਗੜ੍ਹ 15,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) ਪੰਜਾਬ ‘ਚ ਇਕ ਵਾਰ ਫਿਰ ਵੱਡੇ ਪੱਧਰ ‘ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਜਿਸ ‘ਚ 17 ਆਈਪੀਐਸ ਅਧਿਕਾਰੀ ਤੇ 1 ਪੀਪੀਐਸ ਅਧਿਕਾਰੀ ਦੀ ਬਦਲੀ ਕੀਤੀ ਗਈ ਹੈ। ਸੁਖਚੈਨ ਸਿੰਘ IG ਹੈੱਡਕੁਆਰਟਰ, ਨੌਨਿਹਾਲ ਸਿੰਘ IG ਪਰਸੋਨਲ, ਗੁਰਪ੍ਰੀਤ ਸਿੰਘ ਭੁੱਲਰ ਨੂੰ DIG ਤੇ ਪੀਪੀਐਸ ਅਧਿਕਾਰੀ ਹਰਕਮਲ ਸਿੰਘ ਨੂੰ ਕਮਾਂਡੈਟ 7 ਪੀਏਪੀ ਲਾਇਆ ਗਿਆ ਹੈ।  

ਪੰਜਾਬ ‘ਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਮਾਨ ਸਰਕਾਰ ਲਗਾਤਾਰ ਤਬਾਦਲੇ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਸੂਬਾ ਸਰਕਾਰ ਨੂੰ ਮਹੀਨੇ ਹੋ ਜਾਵੇਗਾ ਤੇ ਕਿਆਸ ਲਾਏ ਜਾ ਰਹੇ ਹਨ ਕਿ ਸਰਕਾਰ ਵੱਡੇ ਐਲਾਨ ਕਰ ਸਕਦੀ ਹੈ। 

ਇਸ ਤੋਂ ਪਹਿਲਾਂ ਗੌਰਵ ਯਾਦਵ ਨੂੰ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਦੇ ਨਾਲ ਏਡੀਜੀਪੀ ਐਡਮਿਨ ਵੀ ਬਣਾਇਆ ਗਿਆ ਸੀ। ਨਾਗੇਸ਼ਵਰ ਰਾਓ ਨੂੰ ਏਡੀਜੀਪੀ ਸਾਈਬਰ ਕ੍ਰਾਈਮ ਵਜੋਂ ਚਾਰਜ ਕੀਤਾ ਗਿਆ ਸੀ।  ਪੰਜਾਬ ਸਰਕਾਰ ਵਲੋਂ ਏਡੀਜੀਪੀ ਅਤੇ ਆਈਜੀ ਪੱਧਰ ‘ਤੇ 8 ਅਧਿਕਾਰੀ ਬਦਲੇ ਕੀਤੇ ਹਨ। ਬੀਕੇ ਉੱਪਲ ਨੂੰ ਡੀਜੀਪੀ ਲੋਕਪਾਲ ਨਿਯੁਕਤ ਕੀਤਾ ਗਿਆ ਹੈ। ਗੁਰਪ੍ਰੀਤ ਦਿਉ ਨੂੰ ਏਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਨਿਯੁਕਤ ਕੀਤਾ ਗਿਆ ਸੀ।  ਪੰਜਾਬ ਦੇ ਸੱਤ ਜ਼ਿਲ੍ਹਿਆਂ ਲਈ ਲੁਧਿਆਣਾ , ਮੁਕਤਸਰ, ਤਰਨਤਾਰਨ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਫਿਰੋਜ਼ਪੁਰ ਅਤੇ ਫਤਹਿਗੜ੍ਹ ਸਾਹਿਬ ਵਿੱਚ ਨਵੇਂ ਡੀਸੀ ਨਿਯੁਕਤ ਕੀਤੇ ਗਏ ਹਨ। ਸੁਰਭੀ ਮਲਿਕ ਨੂੰ ਲੁਧਿਆਣਾ ਡੀਸੀ ਨਿਯੁਕਤ ਕੀਤਾ ਗਿਆ ਸੀ।  ਵਿਨੀਤ ਕੁਮਾਰ ਮੁਕਤਸਰ ਸਾਹਿਬ ਦੇ ਡੀ.ਸੀ ,ਅੰਮ੍ਰਿਤ ਸਿੰਘ ਫਿਰੋਜ਼ਪੁਰ ਤੇ ਮੋਨੀਸ਼ ਕੁਮਾਰ ਤਰਨਤਾਰਨ ਦੇ ਡੀ.ਸੀ ,ਪ੍ਰਨੀਤ ਸ਼ੇਰਗਿੱਲ ਨੂੰ ਫਤਹਿਗੜ੍ਹ ਸਾਹਿਬ ਦਾ ਡੀ.ਸੀਵਿਸ਼ੇਸ਼ ਸਾਰੰਗਲ ਨੂੰ ਕਪੂਰਥਲਾ ਦਾ ਡੀ.ਸੀ ਨਿਯੁਕਤ ਕੀਤਾ ਗਿਆ ਸੀ।

LEAVE A REPLY

Please enter your comment!
Please enter your name here