*ਭਾਰਤੀ ਰੇਲਵੇ ਅੰਮ੍ਰਿਤਸਰ ਲਈ ਚਲਾਏਗੀ 2 ਸਪੈਸ਼ਲ ਟਰੇਨਾਂ , ਗੋਰਖਪੁਰ-ਜਲਪਾਈਗੁੜੀ ਤੋਂ ਹੋਵੇਗੀ ਰਵਾਨਾ*

0
41

15,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਨਾਰਥਨ ਰੇਲਵੇ ਨੇ ਪੰਜਾਬ ਵਿੱਚ ਅੰਮ੍ਰਿਤਸਰ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਇਹ ਦੋਵੇਂ ਟਰੇਨਾਂ ਗੋਰਖਪੁਰ ਅਤੇ ਨਿਊ ਜਲਪਾਈਗੁੜੀ ਤੋਂ ਚੱਲਣਗੀਆਂ। ਗੋਰਖਪੁਰ-ਅੰਮ੍ਰਿਤਸਰ ਰੇਲਗੱਡੀ ਗੋਰਖਪੁਰ ਤੋਂ ਹਰ ਸ਼ੁੱਕਰਵਾਰ ਦੁਪਹਿਰ 2.40 ਵਜੇ ਰਵਾਨਾ ਹੋਵੇਗੀ ਅਤੇ ਨਿਊ ਜਲਪਾਈਗੁੜੀ-ਅੰਮ੍ਰਿਤਸਰ ਰੇਲਗੱਡੀ ਹਰ ਸ਼ੁੱਕਰਵਾਰ ਸਵੇਰੇ 7 ਵਜੇ ਨਿਊ ਜਲਪਾਈਗੁੜੀ ਤੋਂ ਰਵਾਨਾ ਹੋਵੇਗੀ। ਹਾਲਾਂਕਿ ਅਜੇ ਵੀ ਗੋਰਖਪੁਰ ਤੋਂ ਅੰਮ੍ਰਿਤਸਰ ਤੱਕ ਰੇਲ ਗੱਡੀਆਂ ਚੱਲ ਰਹੀਆਂ ਹਨ ਪਰ ਇਕ ਰੇਲਗੱਡੀ ਦੇ ਚੱਲਣ ਨਾਲ ਯਾਤਰੀਆਂ ਨੂੰ ਕਾਫੀ ਫਾਇਦਾ ਹੋਵੇਗਾ। ਸ਼ੁੱਕਰਵਾਰ ਨੂੰ ਗੋਰਖਪੁਰ ਤੋਂ ਅੰਮ੍ਰਿਤਸਰ ਤੱਕ ਚੱਲਣ ਵਾਲੀਆਂ ਟਰੇਨਾਂ ਦੀ ਸਭ ਤੋਂ ਜ਼ਿਆਦਾ ਗਿਣਤੀ 5 ਹੈ। ਬਾਕੀ ਦਿਨ ਤਿੰਨ ਜਾਂ ਦੋ ਰੇਲ ਗੱਡੀਆਂ ਗੋਰਖਪੁਰ ਤੋਂ ਅੰਮ੍ਰਿਤਸਰ ਲਈ ਰਵਾਨਾ ਹੁੰਦੀਆਂ ਹਨ।


ਗੋਰਖਪੁਰ ਤੋਂ ਅੰਮ੍ਰਿਤਸਰ ਦੇ ਕਿਰਾਏ ਦੀ ਗੱਲ ਕਰੀਏ ਤਾਂ ਹਰ ਟਰੇਨ ਦਾ ਵੱਖਰਾ ਕਿਰਾਇਆ ਹੈ। ਜਿਸ ‘ਚ ਜਨਨਾਇਕ ਐਕਸਪ੍ਰੈੱਸ (15211) ਦੀ ਗੱਲ ਕਰੀਏ ਤਾਂ ਇਸ ‘ਚ ਦੂਜੀ ਸਿਟਿੰਗ ਦਾ ਕਿਰਾਇਆ 305 ਰੁਪਏ ਹੈ। ਜਨਨਾਇਕ ਟ੍ਰੇਨ ਸਿਰਫ ਮੰਗਲਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਚੱਲਦੀ ਹੈ। ਇਸ ਦੇ ਨਾਲ ਹੀ ਜਨਸਾਧਾਰਨ ਐਕਸਪ੍ਰੈਸ (15531) ਦੀ ਦੂਜੀ ਬੈਠਕ ਵਿੱਚ 315 ਦਾ ਕਿਰਾਇਆ ਅਦਾ ਕਰਨਾ ਹੋਵੇਗਾ, ਇਹ ਰੇਲਗੱਡੀ ਐਤਵਾਰ ਨੂੰ ਗੋਰਖਪੁਰ ਤੋਂ ਚੱਲਦੀ ਹੈ।


ਇਸ ਦੇ ਨਾਲ ਹੀ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਨਿਊ ਜਲਪਾਈਗੁੜੀ ਤੋਂ ਅੰਮ੍ਰਿਤਸਰ ਲਈ ਟਰੇਨਾਂ ਚੱਲਦੀਆਂ ਹਨ। ਜਿਸ ਵਿੱਚ ਸ਼ੁੱਕਰਵਾਰ ਨੂੰ ਚੱਲਣ ਵਾਲੀ ਰੇਲਗੱਡੀ (04653) ਨਿਊ ਜਲਪਾਈਗੁੜੀ ਤੋਂ ਹੀ ਰਵਾਨਾ ਹੁੰਦੀ ਹੈ ਜੋ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਰਵਾਨਾ ਹੁੰਦੀ ਹੈ ਅਤੇ ਅਗਲੇ ਦਿਨ ਸ਼ਨੀਵਾਰ ਸ਼ਾਮ 4:20 ਵਜੇ ਤੱਕ 33:20 ਮਿੰਟ ਦੇ ਸਮੇਂ ‘ਤੇ ਪਹੁੰਚਦੀ ਹੈ। ਇਸ ਟਰੇਨ ਦੇ ਕਿਰਾਏ ਦੀ ਗੱਲ ਕਰੀਏ ਤਾਂ ਸਲੀਪਰ ਚਾਰਜ 920 ਰੁਪਏ ਅਤੇ ਏਸੀ 3 ਟਾਇਰ ਦਾ ਚਾਰਜ 2315 ਰੁਪਏ ਹੈ। ਬੁੱਧਵਾਰ ਨੂੰ ਦੋ ਰੇਲਗੱਡੀਆਂ ਚੱਲ ਰਹੀਆਂ ਹਨ ਜਿਸ ਵਿੱਚ ਇੱਕ ਰੇਲਗੱਡੀ ਕਰਮਭੂਮੀ ਐਕਸਪ੍ਰੈਸ (12407) ਸਵੇਰੇ 08:15 ਵਜੇ ਅਤੇ ਦੂਜੀ ਰੇਲਗੱਡੀ NTSK ASR EXPRESS (15933) ਨਿਊ ਜਲਪਾਈਗੁੜੀ ਤੋਂ ਸਵੇਰੇ 03:35 ਵਜੇ ਅੰਮ੍ਰਿਤਸਰ ਲਈ ਰਵਾਨਾ ਹੁੰਦੀ ਹੈ।

LEAVE A REPLY

Please enter your comment!
Please enter your name here