ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਨੇਕੀ ਫਾਉਡੇਸ਼ਨ ਵੱਲੋਂ ਲਗਾਈ ਪੋਦਿਆਂ ਦੀ ਛਬੀਲ

0
20

ਬੁਢਲਾਡਾ 5, ਜੂਨ( (ਸਾਰਾ ਯਹਾ / ਅਮਨ ਮਹਿਤਾ): ਵਾਤਾਵਰਨ ਵਿੱਚ ਵਧ ਰਹੇ ਪ੍ਰਦੂਸ਼ਨ, ਦਿਨੋ ਦਿਨ ਖਤਮ ਹੋ ਰਹੇ ਰੁੱਖਾਂ ਅਤੇ ਵਧ ਰਹੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਾਨੂੰ ਅੱਜ ਦੇ ਸਮੇਂ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ. ਇਹ ਸੁਨੇਹਾ ਅੱਜ ਵਿਸ਼ਵ ਵਾਤਾਵਰਨ ਦਿਵਸ ਦੇ ਮੋਕੇ ਤੇ ਸਥਾਨਕ ਸ਼ਹਿਰ ਦੀ ਮੋਹਰੀ ਸਮਾਜ ਸੇਵੀ ਸੰਸਥਾ ਨੇਕੀ ਫਾਉਡੇਸ਼ਨ ਵੱਲੋਂ ਲਗਾਈ ਪੌਦਿਆਂ ਦੀ ਛਬੀਲ ਮੌਕੇ ਦਿੱਤਾ. ਇਸ ਮੌਕੇ ਸੰਸਥਾ ਵੱਲੋਂ 300 ਦੇ ਕਰੀਬ ਫਲਦਾਰ, ਫੁੱਲਦਾਰ ਅਤੇ ਛਾਂਦਾਰ ਪੌਦਿਆਂ ਦੀ ਵੰਡ ਕੀਤੀ. ਸੰਸਥਾ ਦੇ ਮੈਬਰਾਂ ਨੇ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਸਾਨੂੰ ਸਭ ਨੂੰ ਇਹ ਪ੍ਰਣ ਲੈਦਾ ਚਾਹੀਦਾ ਹੈ ਕਿ ਅਸੀਂ ਇੱਕ ਇੱਕ ਪੌਦਾ ਲਗਾਵਾਗੇ ਅਤੇ ਉਸਦੀ ਦੇਖਭਾਲ ਵੀ ਖੁਦ ਕਰਾਗੇ. ਉਨ੍ਹਾਂ ਕਿਹਾ ਕਿ ਅੱਜ਼ ਦੇ ਸਮੇਂ ਵਿੱਚ ਅੱਗੇ ਵੱਧ ਰਹੀ ਦੁਨੀਆਂ ਅਤੇ ਮਨੁੱਖੀ ਸੋਮਿਆ ਦੀ ਵੱਧ ਰਹੀ ਤਦਾਦ ਦੇ ਕਾਰਨ ਕੁਦਰਤੀ ਸੋਮੇ ਅਤੇ ਬਨਸਪਤੀ ਸਮੇਤ ਰੁੱਖਾਂ ਦੀ ਦਿਨੋ ਦਿਨ ਕਟਾਈ ਹੋ ਰਹੀ ਹੈ ਜਿਸ ਕਾਰਨ ਦਿਨੋ ਦਿਨ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਪ੍ਰਦੂਸ਼ਨ ਵੀ ਵਧ ਰਿਹਾ ਹੈ. ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਜਿੰਦਗੀ ਵਿੱਚ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜ਼ੋ ਵਾਤਾਵਰਨ ਨੂੰ ਪ੍ਰਦੂਸ਼ਨ ਹੋਣ ਅਤੇ ਰੁੱਖਾਂ ਦੀ ਗਿਣਤੀ ਨੂੰ ਘਟਣ ਤੋਂ ਰੋਕਿਆਂ ਜਾ ਸਕੇ. ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਪਿਛਲੇ ਸਾਲ ਵੀ ਸ਼ਹਿਰ ਅਤੇ ਇਸਦੇ ਨੇੜਲੇ ਪਿੰਡਾਂ ਵਿੱਚ 6700 ਪੌਦੇ ਲਗਾਏ ਗਏ ਸਨ ਅਤੇ ਪੌਦਿਆਂ ਦੀਆਂ ਛਬੀਲਾਂ ਵੀ ਲਗਾਈਆ ਗਈਆ ਸਨ. ਇਸ ਸਾਲ ਵੀ ਵਾਤਾਵਰਨ ਦਿਵਸ ਦੇ ਮੌਕੇ ਤੇ ਅੱਜ 300 ਦੇ ਕਰੀਬ ਪੌਦਿਆਂ ਦੀ ਛਬੀਲ ਲਗਾਈ ਗਈ ਹੈ ਅਤੇ ਇਸਤੋਂ ਇਲਾਵਾ 200 ਦੇ ਕਰੀਬ ਪੌਦੇ ਸ਼ਹਿਰ ਦੀਆਂ ਵੱਖ ਵੱਖ ਥਾਵਾ ਤੇ ਲਗਾਏ ਜਾ ਰਹੇ ਹਨ. ਇਸ ਮੌਕੇ ਸ਼ਹਿਰ ਵਾਸੀਆਂ ਅਤੇ ਰਾਹਗੀਰਾ ਵੱਲੋਂ ਵੀ ਸੰਸਥਾ ਦੇ ਇਸ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਪੌਦੇ ਲੈਣ ਲਈ ਲਾਇਨਾਂ ਵਿੱਚ ਲੱਗੇ ਰਹੇ. ਇਸ ਮੌਕੇ ਸੰਸਥਾ ਵੱਲੋਂ ਕਰੋਨਾ ਮਹਾਮਾਰੀ ਦੇ ਚਲਦਿਆਂ ਵਰਤੇ ਜਾਣ ਵਾਲੇ ਇਤਿਆਤਾਂ ਦਾ ਵੀ ਧਿਆਨ ਰੱਖਿਆ ਗਿਆ ਅਤੇ ਲੋਕਾਂ ਨੂੰ ਲਾਇਨਾ ਵਿੱਚ ਦੂਰੀ ਬਣਾ ਕੇ ਖੜਾਇਆ ਗਿਆ.

LEAVE A REPLY

Please enter your comment!
Please enter your name here