
ਮਾਨਸਾ (ਸਾਰਾ ਯਹਾ /ਜੋਨੀ ਜਿੰਦਲ} ਅੱਜ ਬੀ. ਐਮ ਡੀ ਸਕੂਲ ਵਿੱਚ ਵਿਸ਼ਵ ਵਾਤਾਵਰਣ ਦਿਵਸ ਮੋਕੇ ਵਾਤਾਵਰਣ ਦੀ ਸੰਭਾਲ ਸੰਬੰਧੀ ਇੱਕ ਵਿਚਾਰ ਗੋਸ਼ਟੀ ਕੀਤੀ ਗਈ ਅਤੇ ਪੋਦੇ ਲਾਏ ਗਏ । ਇਸ ਗੋਸ਼ਟੀ ਵਿੱਚ ਵਾਤਾਵਰਣ ਪ੍ਰੇਮੀ ਪ੍ਰਿੰਸੀਪਲ ਤਰਸੇਮ ਗੋਇਲ ਸਟੇਟ ਅਵਾਰਡੀ ਨੇ ਲਗਾਤਾਰ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਦੀ ਸੰਭਾਲ ਨਾਲ ਸਾਡੀ ਜਿੰਦਗੀ ਸੁਰੱਖਿਅਤ ਹੈ ਇਸ ਲਈ ਸਾਨੂੰ ਲਗਾਤਾਰ ਨਵੇ ਪੋਦੇ ਲਗਾaੁਦੇ ਰਹਿਣਾ ਚਾਹੀਦਾ ਹੈ ਅਤੇ ਪੁਰਾਣਿਆ ਦੀ ਲਗਾਤਾਰ ਸਾਂਭ ਸੰਭਾਲ ਕਰਦੇ ਰਹਿਣਾ ਚਾਹੀਦਾ ਹੈ ਮੈਡਮ ਜੋਤੀ ਖੁਡਾਣੀਆ ਨੇ ਪਾਣੀ ਦੇ ਦੂਸ਼ਿਤ ਹੋਣ ਤੋ ਬਚਾਅ ਲਈ ਨਕਦੇ ਸਾਂਝੇ ਕੀਤੇ ।ਪੂਨੀਤ ਮੈਡਮ ਨੇ ਵਾਤਾਵਰਣ ਦੀ ਸੰਭਾਲ ਲਈ ਇੱਕ ਸਾਨਦਾਰ ਪੇਟਿੰਗ ਬਣਾਈ । ਅਖੀਰ ਵਿੱਚ ਸ਼ਮਾ ਮੈਡਮ ਨੇ ਇਸ ਸਮੇ ਨਵੇ ਮੈਡੀਕਲ ਅਤੇ ਫੁੱਲਦਾਰ ਪੋਦੇ ਲਾਉਣ ਦੀ ਮੁਹਿੰਮ ਦਾ ਅਗਾਜ ਕੀਤਾ ਇਸ ਸਮੇ ਸ੍ਰੀ ਲੁੱਦਰ ਰਾਮ ਪ੍ਰਬੰਧਕੀ ਕਮੇਟੀ ਮੈਬਰ , ਮੈਡਮ ਪੁਨੀਤ ਕੁਸ਼ਮਾ,ਸਿਵਾਨੀ ਬਾਸਲ , ਜੋਤੀ ਖੁਡਾਣੀਆ ,ਸੁਨੀਤਾ ਰਾਣੀ , ਨੀਰੂ , ਅੰਜਲੀ , ਕਿਰਨਾਂ ,ਕੁਲਦੀਪ ਰਜਨੀ ਹਾਜਰ ਸਨ ।
