*ਵਪਾਰ ਮੰਡਲ ਮਾਨਸਾ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਬੱਬੀ ਦਾਨੇਵਾਲੀ*

0
119

ਮਾਨਸਾ 24ਸਤੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ )  ਕੇਂਦਰ ਦੀ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ 27 ਸਤੰਬਰ ਨੂੰ ਦੇਸ਼ ਭਰ ਵਿਚ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਸੰਬੰਧੀ ਇੱਕ ਅਹਿਮ ਮੀਟਿੰਗ ਮਾਨਸਾ ਵਿੱਚ ਵਪਾਰ ਮੰਡਲ ਮਾਨਸਾ ਅਤੇ ਸੰਯੁਕਤ ਮੋਰਚੇ ਦੇ ਆਗੂਆਂ ਵਿਚ ਇਕ ਅਹਿਮ ਮੀਟਿੰਗ ਮਾਨਸਾ ਵਿਚ ਹੋਈ ।ਜਿਸ ਵਿੱਚ ਵਪਾਰ ਮੰਡਲ ਨੇ ਭਾਰਤ ਬੰਦ ਨੂੰ ਪੂਰਨ ਸਮਰਥਨ ਦਾ ਭਰੋਸਾ  ।ਦਿੱਤਾ ਅਤੇ ਕਿਹਾ ਕਿ ਉਹ ਇਸ ਬੰਦ ਵਿੱਚ ਸਹਿਯੋਗ ਕਰਨਗੇ ਵਪਾਰ ਮੰਡਲ ਮਾਨਸਾ ਦੇ ਪ੍ਰਧਾਨ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਕਾਲੇ ਕਾਨੂੰਨ ਲਿਆਂਦੇ ਗਏ ਹਨ ਅਸੀਂ ਉਸ ਵਿੱਚ ਸੰਯੁਕਤ  ਮੋਰਚੇ ਦਾ ਪੂਰਨ ਸਮਰਥਨ ਕਰਦੇ ਹਾਂ। ਅਤੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਸਾਰੇ ਮਾਨਸਾ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਵੀ ਬੇਨਤੀ ਹੈ ਕਿ ਉਹ ਇਸ ਬੰਦ ਵਿੱਚ ਵਧ ਚੜ੍ਹ ਕੇ ਭਾਗ ਲੈਣ। ਇਸ ਮੀਟਿੰਗ ਵਿਚ ਹਾਜ਼ਰ  ਕਰਿਆਨਾ ਐਸੋਸੀਏਸ਼ਨ ਦੇ ਸੁਰੇਸ਼ ਨੰਦਗਡ਼੍ਹੀਆ ,ਗਿਰਧਾਰੀ ਲਾਲ, ਵਿਜੇ ਕੁਮਾਰ ,ਹਲਵਾਈ ਯੂਨੀਅਨ ਤੋਂ  ਦੀਨਾਨਾਥ ਚੁੱਘ, ਪੈਸਟੀਸਾਈਡ ਦੇ ਭੀਮਸੈਨ  ,ਜੀਵਨ ਮੀਰਪੁਰੀਆ ,ਆੜ੍ਹਤੀਆ ਐਸੋਸੀਏਸ਼ਨ ਦੇ ਤਰਸੇਮ ਚੰਦ, ਰਾਜੀਵ ਕੁਮਾਰ ,ਸ਼ੈਲੀ ਅਕਲੀਆ ,ਪਾਨਵਾਡ਼ੀ ਯੂਨੀਅਨ ਤੋਂ ਰਾਜਕੁਮਾਰ ,ਕੱਪੜਾ ਰਿਟੇਲ ਤੋ ਸ੍ਰੀਰਾਮ ਮਾਨਾਂਵਾਲੇ, ਈਸ਼ਵਰ ਪ੍ਰਧਾਨ ,ਬਲਵਿੰਦਰ ਕੁਮਾਰ, ਕੱਪੜਾ ਹੋਲਸੇਲ ਹੋਲਸੇਲ ਦੇ ਬਿੰਦਰਪਾਲ, ਹਾਰਡਵੇਅਰ ਤੋਂ ਬੱਬੂ ,ਸੋਨੀ ਚੌਧਰੀ ,ਲੋਹਾ ਤੋਂ ਅਨਿਲ ਕਾਕਾ ਰਾਮਾ ਪਾਈਪਾਂ ਵਾਲੇ  ਸਵਰਨਕਾਰ ਤੋਂ ਪ੍ਰਧਾਨ ਬਲਵੀਰ ਸਿੰਘ, ਤੇ ਮਨਜੀਤ ਸਿੰਘ, ਰੇਡੀਮੇਡ ਮਨਜੀਤ ,ਮਨੋਜ ਕੁਮਾਰ ਪ੍ਰਧਾਨ’ ਕ੍ਰਿਸ਼ਨਾ ਡਰੇੈਕਲੀਨ, ਸੰਯੁਕਤ ਮੋਰਚੇ ਦੇ ਆਗੂਆਂ ਵਿੱਚੋਂ ਰਾਜਵਿੰਦਰ ਸਿੰਘ ਰਾਣਾ ,ਰੁਲਦੂ ਸਿੰਘ ਮਾਨਸਾ’ ਮੇਜਰ ਸਿੰਘ ਦੂਲੋਵਾਲ, ਮੋਬਾਇਲ ਐਸੋਸੀਏਸ਼ਨ ਦੇ ਇਸ਼ੂ ਗੋਲ ‘ ਗੋਇਲ ਮੱਖਣ ਲਾਲ, ਇਲੈਕਟ੍ਰੋਨਿਕ ਤੋਂ ਵਿਕਰਮ ਟੈਕਸਲਾ ,ਸੁੂਜ ਅਤੇ ਸਿਨੇਮਾ ਰੋਡ ਤੋਂ ਬਲਵਿੰਦਰ ਪਾਲ ,ਆਰਾ ਯੂਨੀਅਨ  ਤੋਂ ਅਰੁਣ ਬਿੱਟੂ, ਸੰਜੀਵ ਕੁਮਾਰ, ਅਤੇ ਸਮੂਹ ਵਪਾਰ ਮੰਡਲ ਦੇ ਆਗੂ ਹਾਜ਼ਰ ਸਨ। ਜਿਨ੍ਹਾਂ ਨੇ ਸਾਰਿਆਂ ਨੇ ਹੀ ਇੱਕ ਸੁਰ ਵਿੱਚ ਕਿਹਾ ਕਿ ਉਹ 27 ਸਤੰਬਰ ਨੂੰ ਕੇਂਦਰ ਦੀਆਂ ਜਡ਼੍ਹਾਂ ਹਿਲਾਉਣ ਲਈ ਆਪਣੇ ਪੂਰੇ ਸਾਥੀਆਂ ਸਮੇਤ ਭਾਰਤ ਬੰਦ ਦਾ ਸੱਦਾ  ਸਮਰਥਨ ਕਰਦੇ ਹਨ ।ਅਤੇ ਪੂਰੀ ਤਰ੍ਹਾਂ ਸਵੇਰੇ ਤੋਂ ਲੈ ਕੇ ਸ਼ਾਮ ਤਕ ਸਾਰੇ ਹੀ ਬਾਜ਼ਾਰ ਦੁਕਾਨਾਂ ਬੰਦ ਰੱਖੇ ਜਾਣਗੇ ।ਅਤੇ ਸੰਯੁਕਤ ਮੋਰਚੇ ਨੂੰ ਪੂਰਨ ਸਮਰਥਨ ਦਿੱਤਾ ਜਾਵੇਗਾ ।ਸੰਯੁਕਤ ਮੋਰਚੇ ਤੇ ਮਾਨਸਾ ਦੇ ਆਗੂਆਂ ਨੇ ਵਪਾਰ ਮੰਡਲ ਮਾਨਸਾ ਦੇ ਸਾਰੇ ਹੀ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਫ਼ੈਸਲਾ ਹੈ। ਜੋ ਵਪਾਰੀ ਵਰਗ  ਨੇ ਕਿਸਾਨ ਵਰਗ ਦਾ ਸਾਥ ਦੇ ਕੇ ਵਪਾਰੀ ਕਿਸਾਨ ਮਜ਼ਦੂਰ ਅਤੇ ਦੁਕਾਨਦਾਰ ਸਾਰਿਆਂ ਦੇ ਹੱਕਾਂ ਦੀ ਰਾਖੀ ਕੀਤੀ ਹੈ ।ਜਿਸ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।  ਸੁਰੇਸ਼ ਨੰਦਗਡ਼੍ਹੀਆ ਨੇ ਕਿਹਾ ਕਿ ਉਹ ਸਵੇਰੇ ਤੋਂ ਸ਼ਾਮ ਚਾਰ ਵਜੇ ਤੱਕ ਆਪਣੇ ਸਾਰੇ ਹੀ ਸਾਥੀਆਂ ਸਮੇਤ ਇਸ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਪੂਰਾ ਸਹਿਯੋਗ ਕਰਨਗੇ। ਅਤੇ ਮਾਨਸਾ ਨਿਵਾਸੀਆਂ ਨੂੰ ਵੀ  ਭਾਰਤ ਬੰਦ ਦੌਰਾਨ ਆਪਣੇ ਸਾਰੇ ਅਦਾਰੇ ਦੁਕਾਨਾਂ ਬੰਦ ਕਰਕੇ ਇਸ ਬੰਦ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਣ । 

LEAVE A REPLY

Please enter your comment!
Please enter your name here