ਲਾਕਡਾਊਨ ਖੁੱਲਣ ਦੌਰਾਨ ਸਾਨੂੰ ਹੋਰ ਸਾਵਧਾਨ ਰਹਿਣ ਦੀ ਲੋੜ -ਡਾ. ਨਰਿੰਦਰ ਭਾਰਗਵ

0
39

ਮਾਨਸਾ 22 ਮਈ : (ਬੀਰਬਲ ਧਾਲੀਵਾਲ) ਕਰੋਨਾ ਵਾਇਰਸ ਨੂੰ ਰੋਕਣ ਲਈ ਮਾਨਸਾ ਪੁਲੀਸ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲ੍ਹੋ ਜਾਗਰੂਕਤਾ ਮੁਹਿੰਮ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਜ਼ਿਲ੍ਹੇ ਦੇ ਸ਼ਹਿਰਾਂ     ਅਤੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਸਟਿੱਕਰ ਅਤੇ  ਫਲੈਕਸ ਲਾਉਣ ਦੀ ਮੁਹਿੰਮ ਦਾ ਅਰੰਭ ਜ਼ਿਲ੍ਹੇ ਦੇ ਪੁਲੀਸ ਮੁੱਖੀ ਡਾ ਨਰਿੰਦਰ ਭਾਰਗਵ ਨੇ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਲਾਕਡਾਊਨ ਚ ਖੁੱਲ ਦਿੱਤੀ ਜਾ ਰਹੀ ਹੈ, ਪਰ ਇਸ ਮੌਕੇ ਹੋਰ ਵੀ ਸਾਵਧਾਨ ਰਹਿਣ ਦੀ ਲੋੜ ਹੈ।    ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਹੀ ਇਸ ਦਾ ਇਲਾਜ ਹੈ ਅਤੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਹਰ ਤਰੀਕਾ ਅਪਣਾਇਆ ਜਾ ਰਿਹਾ ਹੈ,ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਹੁਣ ਜਦੋ ਲਾਕਡਾਊਨ ਚ ਖੁੱਲ ਦਿੱਤੀ ਗਈ ਤਾਂ ਦੁਕਾਨਦਾਰ ਨੂੰ ਕਰੋਨਾ ਵਾਇਰਸ ਤੋ ਰੋਕਥਾਮ ਸਬੰਧੀ ਜਾਣਕਾਰੀ ਦੇਣ ਲਈ ਟੀ ਸ਼ਰਟਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਉਪਰ ਇਸ ਵਾਇਰਸ ਤੋ ਸਾਵਧਾਨ ਰਹਿਣ ਦੇ ਮਾਟੋ ਲਿਖੇ ਹੋਏ ਹਨ ,ਤਾਂ ਕਿ ਆਮ ਲੋਕ ਵੀ ਜਾਗਰੂਕ ਹੋ ਸਕਣ। ਉਨ੍ਹਾਂ ਇਸ ਗੱਲ ਤੇ ਤਸੱਲੀ ਜ਼ਾਹਿਰ ਕੀਤੀ ਕਿ ਵੱਖ ਵੱਖ ਮੁਹਿੰਮਾਂ ਚ ਸਮਾਜ ਸੇਵੀ ਸੰਸਥਾਵਾਂ ਦਾ ਵੱਡਾ ਸਹਿਯੋਗ ਰਿਹਾ।        ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸੰਦੀਪ ਘੰਡ ਨੇ ਕਿਹਾ ਕਿ ਉਨ੍ਹਾਂ ਨੇ ਵਿਭਾਗ ਦੇ ਸੀਮਤ ਸਾਧਨਾਂ ਰਾਹੀਂ ਅਤੇ ਕਲੱਬਾਂ ਦੇ ਸਹਿਯੋਗ ਨਾਲ ਪਿਛਲੇ ਦੋ ਮਹਿਨਿਆਂ ਤੋਂ ਕਰੋਨਾ ਵਾਇਰਸ ਨੂੰ ਰੋਕਣ ਲਈ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਰੱਖਦਿਆਂ ਰਾਸ਼ਨ ਵੰਡਣ, ਮਾਸਕ ਬਣਾਕੇ ਪਿੰਡ ਪਿੰਡ ਵੰਡਣ, ਸ਼ੋਸ਼ਲ ਮੀਡੀਏ ਰਾਹੀ ਜਾਗਰੂਕ ਕਰਨ ਅਤੇ ਹੋਰ ਵੱਖ ਵੱਖ ਤਰੀਕਿਆਂ ਨਾਲ ਇਸ ਮੁਹਿੰਮ ਚ ਯੋਗਦਾਨ ਪਾਇਆ ਹੈ, ਉਨ੍ਹਾਂ ਕਿਹਾ ਕਿ ਵਿਭਾਗ ਵੱਲ੍ਹੋ ਵਿਦਿਆਰਥੀਆਂ ਵਿਚ ਜਾਗਰੂਕਤਾ ਫੈਲਾਉਣ ਲਈ ਅਗਲੇ ਦਿਨਾਂ ਚ ਪੇਂਟਿੰਗ ਅਤੇ ਹੋਰ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਮੌਕੇ ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ,  ਯੁਵਾ ਕੇਂਦਰ ਦੇ ਵਲੰਟੀਅਰ ਮਨੋਜ ਕੁਮਾਰ,ਸੁਖਵਿੰਦਰ ਸਿੰਘ, ਲਾਡਵੀਰ ਸਿੰਘ ਧੰਜਲ ਨੇ ਕਿਹਾ ਕਿ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਅਤੇ ਵੱਖ ਵੱਖ ਵਿਭਾਗਾਂ ,ਸਮਾਜ ਸੇਵੀ ਸੰਸਥਾਵਾਂ ਦਾ ਇਸ ਮੁਹਿੰਮ ਚ ਵੱਡਾ ਸਹਿਯੋਗ ਰਿਹਾ ਹੈ,ਜਿਸ ਕਰਕੇ ਕਰੋਨਾ ਵਾਇਰਸ ਨੂੰ ਠੱਲ ਪਾਈ ਜਾ ਸਕੀ ਹੈ।

LEAVE A REPLY

Please enter your comment!
Please enter your name here