*ਲਾਇਨਜ਼ ਕਲੱਬ ਮਾਨਸਾ ਵੱਲੋਂ ਬੂਟ ਅਤੇ ਕੌਟੀਆਂ ਵੰਡੀਆਂ ਗਈਆਂ….*

0
20

ਮਿਤੀ 11-12-2023 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਲਾਇਨਜ਼ ਕਲੱਬ ਮਾਨਸਾ ਵੱਲੋਂ ਲਾਇਨਜ਼ ਕਲੱਬ ਮਾਨਸਾ ਵੱਲੋਂ  ਲਾਇਨ  ਰਮਨਦੀਪ ਵਾਲੀਆ ਦੀ ਪ੍ਰਧਾਨਗੀ ਹੇਠ  ਸਰਦ ਰੁੱਤ ਨੂੰ ਧਿਆਨ ਚ ਰੱਖਦੇ ਹੋਏ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਰਕਾਰੀ ਹਾਈ ਸਮਾਰਟ ਸਕੂਲ ਮਾਖਾ ਵਿਖੇ ਅਧਿਆਪਕਾ ਮਨਪ੍ਰੀਤ ਕੌਰ ਵਾਲੀਆ (ਅੰਗਰੇਜ਼ੀ ਅਧਿਆਪਕਾ)ਦੀ ਪ੍ਰੇਰਨਾ ਸਦਕਾ ਸਕੂਲ ਦੇ ਲਗਪਗ ਪੰਜਾਹ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਬੂਟ ਅਤੇ ਕੌਟੀਆਂ ਵੰਡੀਆਂ ਗਈਆਂ ਅਤੇ ਨਾਲ ਹੀ ਸਕੂਲ ਦੇ ਮਿਡ-ਡੇ- ਵਰਕਰਜ਼,ਮਾਲੀ ਅਤੇ ਚੌਕੀਦਾਰ ਨੂੰ ਗਰਮ ਸ਼ਾਲ ਅਤੇ ਲੋਈਆਂ ਵੀ ਦਿੱਤੀਆਂ ਗਈਆਂ। ਕਲੱਬ ਦੇ  ਪ੍ਰਧਾਨ ਅਤੇ ਹੋਰ ਮੈਂਬਰਜ਼ ਲਾਇਨ ਰਾਕੇਸ਼ ਸਿੰਗਲਾ (ਕੈਸ਼ੀਅਰ ), ਲਾਇਨ ਮੋਤੀ ਰਾਮ ਗੋਇਲ, ਲਾਇਨ ਅੰਮ੍ਰਿਤ ਗਰਗ,  ਲਾਇਨ ਵਿਨੀਤ ਚੌਧਰੀ ਨੇ  ਸਕੂਲ ਦੇ ਮੁਖੀ, ਸਟਾਫ  ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਜੇ ਸਕੂਲ ਨੂੰ ਕਿਸੇ ਮਦਦ ਦੀ ਜ਼ਰੂਰਤ  ਹੋਵੇਗੀ ਤਾਂ  ਲਾਇਨਜ਼ ਕਲੱਬ ਦੀ ਸਮੁੱਚੀ ਟੀਮ ਸੇਵਾ ਲਈ ਆਪਣਾ ਪੂਰਾ ਯੋਗਦਾਨ ਪਾਵੇਗੀ। ਸਕੂਲ ਦੇ ਮੁੱਖੀ ਸ਼੍ਰੀ ਉਮੇਸ਼ ਸ਼ਰਮਾ ਨੇ  ਲਾਇਨਜ਼ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਿਸ਼ੇਸ਼ ਉਪਰਾਲੇ ਸਦਕਾ ਵਿਦਿਆਰਥੀਆਂ ਨੂੰ ਠੰਡ ਤੋਂ ਰਾਹਤ ਮਿਲੇਗੀ ।

LEAVE A REPLY

Please enter your comment!
Please enter your name here