ਰੇਲ ਯਾਤਰੀਆਂ ਲਈ ਵੱਡੀ ਖ਼ਬਰ, ਹੁਣ ਟ੍ਰੇਨ ‘ਚ ਚਾਰਜ ਨਹੀਂ ਕਰ ਸਕੋਗੇ ਮੋਬਾਈਲ, ਜਾਣੋ ਕਾਰਨ

0
61

ਨਵੀਂ ਦਿੱਲੀ 31,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ):: ਭਾਰਤੀ ਰੇਲਵੇ ਨੇ ਰੇਲ ਗੱਡੀ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਾਵਧਾਨੀ ਵਜੋਂ ਅਹਿਮ ਕਦਮ ਚੁੱਕਿਆ ਹੈ। ਹੁਣ ਰੇਲਵੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਯਾਤਰੀਆਂ ਨੂੰ ਰਾਤ 11 ਤੋਂ ਸਵੇਰੇ 5 ਵਜੇ ਦੇ ਵਿਚਕਾਰ ਰੇਲ ਗੱਡੀਆਂ ਦੇ ਅੰਦਰ ਮੋਬਾਈਲ ਚਾਰਜਿੰਗ ਪੋਰਟ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ। ਇਹ ਜਾਣਕਾਰੀ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ।

ਪੱਛਮੀ ਰੇਲਵੇ ਨੇ 16 ਮਾਰਚ ਨੂੰ ਇਸ ਅਰਸੇ ਦੌਰਾਨ ਇਨ੍ਹਾਂ ਚਾਰਜਿੰਗ ਪੋਰਟਾਂ ਦੀ ਬਿਜਲੀ ਸਪਲਾਈ ਰੋਕਣੀ ਸ਼ੁਰੂ ਕੀਤਾ ਸੀ। ਪੱਛਮੀ ਰੇਲਵੇ ਦੇ ਮੁੱਖ ਰੇਲਵੇ ਜਨ ਸੰਪਰਕ ਅਧਿਕਾਰੀ (ਸੀਪੀਆਰਓ) ਸੁਮਿਤ ਠਾਕੁਰ ਨੇ ਪੀਟੀਆਈ ਨੂੰ ਦੱਸਿਆ, “ਇਹ ਸਾਰੇ ਰੇਲਵੇ ਲਈ ਰੇਲਵੇ ਬੋਰਡ ਦਾ ਨਿਰਦੇਸ਼ ਹੈ। ਅਸੀਂ ਇਸ ਨੂੰ 16 ਮਾਰਚ ਤੋਂ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ।”

ਪਹਿਲਾਂ ਵੀ ਕੀਤੀ ਜਾ ਚੁੱਕੀ ਸਿਫਾਰਸ਼
ਦੱਖਣੀ ਰੇਲਵੇ ਦੇ ਸੀਪੀਆਰਓ ਬੀ ਗੁਗਾਨੇਸਨ ਨੇ ਪੀਟੀਆਈ ਨੂੰ ਦੱਸਿਆ ਕਿ ਇਹ ਨਿਰਦੇਸ਼ ਕੋਈ ਨਵੇਂ ਨਹੀਂ, ਪਰ ਇਸਦੇ ਜ਼ਰੀਏ ਰੇਲਵੇ ਬੋਰਡ ਦੇ ਪਹਿਲੇ ਹੁਕਮਾਂ ਨੂੰ ਦੁਹਰਾਇਆ ਗਿਆ ਹੈ। 2014 ਵਿੱਚ ਬੰਗਲੌਰ-ਹਜ਼ੂਰ ਸਾਹਿਬ ਨਾਂਦੇੜ ਐਕਸਪ੍ਰੈਸ ਨੂੰ ਲੱਗੀ ਅੱਗ ਦੀ ਘਟਨਾ ਤੋਂ ਤੁਰੰਤ ਬਾਅਦ, ਰੇਲਵੇ ਸੁਰੱਖਿਆ ਕਮਿਸ਼ਨਰ ਨੇ ਸਿਫਾਰਸ਼ ਕੀਤੀ ਕਿ ਚਾਰਜਿੰਗ ਪੋਰਟ ਨੂੰ  ਰਾਤ 11 ਤੋਂ ਸਵੇਰੇ 5 ਵਜੇ ਦੇ ਵਿਚਕਾਰ ਬੰਦ ਕਰ ਦਿੱਤਾ ਜਾਵੇ। ਰੇਲਵੇ ਬੋਰਡ ਨੇ ਆਖਰਕਾਰ ਸਾਰੇ ਰੇਲ ਜ਼ੋਨਾਂ ਨੂੰ ਅਜਿਹੇ ਆਦੇਸ਼ ਜਾਰੀ ਕੀਤੇ ਹਨ।

ਗੁਗਨੇਸਨ ਨੇ ਕਿਹਾ, “ਅੱਗ ਦੀਆਂ ਤਾਜ਼ਾ ਘਟਨਾਵਾਂ ਦੇ ਮੱਦੇਨਜ਼ਰ ਅਸੀਂ ਕਈ ਕਦਮ ਚੁੱਕੇ ਹਨ। ਇਹ ਇੱਕ ਸਾਵਧਾਨੀ ਦਾ ਉਪਾਅ ਹੈ ਤੇ ਇਸ ਤੋਂ ਪਹਿਲਾਂ ਵੀ ਰੇਲਵੇ ਬੋਰਡ ਨੇ ਅਜਿਹੇ ਆਦੇਸ਼ ਜਾਰੀ ਕੀਤੇ ਸੀ। ਇਨ੍ਹਾਂ ਬਿੰਦੂਆਂ ਲਈ ਮੁੱਖ ਸਵਿੱਚਬੋਰਡ ਤੋਂ ਬਿਜਲੀ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਬੰਦ ਕੀਤੀ ਜਾਏਗੀ। ”

LEAVE A REPLY

Please enter your comment!
Please enter your name here