ਕਿਸਾਨਾਂ ਵੱਲੋਂ ਤਹਿਸੀਲਦਾਰ ਖਿਲਾਫ ਧਰਨਾ ਲਗਾਕੇ ਕੀਤਾ ਚੱਕਾ ਜਾਮ

0
110

ਝੁਨੀਰ/ਸਰਦੂਲਗੜ੍ਹ 31 ਮਾਰਚ (ਸਾਰਾ ਯਹਾਂ/ਬਲਜੀਤ ਪਾਲ): ਭਾਰਤੀ ਕਿਸਾਨ ਯੂਨੀਅਨਾਂ ਦੇ ਸਯੁੰਕਤ ਮੋਰਚੇ ਵੱਲੋਂ ਝੁਨੀਰ ਵਿਖੇ ਧਰਨਾ ਲਗਾਕੇ ਚੱਕਾ ਜਾਮ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਤਹਿਸੀਲਦਾਰ ਸਰਦੂਲਗੜ੍ਹ ਓਮ ਪ੍ਰਕਾਸ਼ ਵੱਲੋਂ 26 ਮਾਰਚ ਦੇ ਬੰਦ ਦੌਰਾਨ ਕਿਸਾਨ ਆਗੂਆਂ ਨੂੰ ਭੈੜੀ ਸ਼ਬਦਾਵਲੀ ਦੀ ਵਰਤੋ ਕੀਤੀ ਗਈ ਸੀ। ਜਿਸ ਦੇ ਵਿਰੋਧ ਵਿਚ ਪਹਿਲਾਂ ਤਹਿਸੀਲ ਦੇ ਮੂਹਰੇ ਧਰਨਾ ਦਿੱਤਾ ਗਿਆ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਰੋਸ਼ ਤੇ ਜਦੋ ਕੋਈ ਪ੍ਰਤੀਕਰਮ ਨਹੀਂ ਕੀਤਾ ਤਾਂ ਕਿਸਾਨ ਆਗੂਆਂ ਨੇ ਮੀਟਿੰਗ ਕਰਕੇ ਫੈਸਲਾ ਲੈਕੇ ਦੁਪਹਿਰ 1 ਵਜੇ ਸਰਸਾ-ਬਰਨਾਲਾ ਰੋਡ ਬੰਦ ਕਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬੀਕਿਯੂ ਡਕੌਂਦਾ ਦੇ ਜਿਲਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ, ਜਮਹੂਰੀ ਕਿਸਾਨ ਸਭਾ ਦੇ ਸੱਤਪਾਲ ਚੌਪੜਾ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਵੱਡੀ ਪੱਧਰ ਤੇ ਰਿਸ਼ਵਤ ਲੈਣ ਵਾਲਾ ਤਹਿਸੀਲਦਾਰ ਜੋ ਧਰਨਾ ਲਗਾਉਣ ਵਾਲੇ ਕਿਸਾਨਾਂ ਪ੍ਰਤੀ ਗਲਤ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਉਸ ਤੇ ਤੁਰੰਤ ਕਰਵਾਈ ਕੀਤੀ ਜਾਵੇ। ਕਿਸਾਨਾਂ ਤੇ ਆਮ ਲੋਕਾਂ ਦੇ ਇਕੱਠ ਨੇ ਤਹਿਸੀਲਦਾਰ ਦੇ ਖਿਲਾਫ ਜੰਮਕੇ ਨਾਹਰੇਬਾਜੀ ਕੀਤੀ। ਧਰਨਾਕਾਰੀਆ ਨੇ ਮਾਨਸਾ-ਸਿਰਸਾ ਮੁੱਖ ਮਾਰਗ ਬਿਲਕੁਲ ਬੰਫ ਕਰ ਦਿੱਤਾ ਗਿਆ। ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪਿਆ। ਧਰਨੇ ਦੌਰਾਨ ਅਣਸੁਖਾਵੀ ਘਟਨਾ ਨਾ ਹੋਵੇ ਇਸ ਲਈ ਡੀਅੇੈਸਪੀ. ਸਰਦੂਲਗੜ੍ਹ ਅਮਰਜੀਤ ਸਿੰਘ ਅਤੇ ਥਾਣਾ ਮੁਖੀ ਝੁਨੀਰ ਮਨਿੰਦਰ ਸਿੰਘ ਆਪਣੀ ਪੁਲਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਹੋਏ ਸਨ। ਤਹਿਸੀਲਦਾਰ ਮਾਨਸਾ ਅਮਰਜੀਤ ਸਿੰਘ ਨੇ ਮੌਕੇ ਤੇ ਪਹੁੰਚਕੇ ਧਰਨਾਕਾਰੀਆਂ ਅਤੇ ਕਿਸਾਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਉਸ ਤੋਂ ਬਾਅਦ ਸੜਕ ਤੋਂ ਧਰਨਾ ਚੁੱਕ ਲਿਆ ਗਿਆ ਤੇ ਆਵਾਜਾਈ ਫਿਰ ਤੋ ਸੁਰੂ ਕਰ ਦਿੱਤੀ ਗਈ। ਇਸ ਮੌਕੇ ਮਲੂਕ ਸਿੰਘ ਹੀਰਕੇ, ਅਮਰੀਕ ਸਿੰਘ ਕੋਟ ਧਰਮੂ, ਮਨਜੀਤ ਸਿੰਘ ਉੱਲਕ, ਹਾਕਮ ਸਿੰਘ ਝੁਨੀਰ, ਗੁਰਮੀਤ ਸਿੰਘ ਨੰਦਗੜ, ਬਲਕਾਰ ਸਿੰਘ ਚਹਿਲ, ਕਰਨੈਲ ਸਿੰਘ ਅਤੇ ਮਾਘ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਮੂਹ ਕਿਸਾਨ ਅਤੇ ਆਮਲੋਕ ਆਦਿ ਹਾਜਰ ਸਨ।
ਕੈਪਸ਼ਨ: ਝੁਨੀਰ ਵਿਖੇ ਤਹਿਸੀਲਦਾਰ ਖਿਲਾਫ ਧਰਨਾ ਲਗਾਕੇ ਬੈਠੇ ਕਿਸਾਨ ਤੇ ਆਮ ਲੋਕ।

LEAVE A REPLY

Please enter your comment!
Please enter your name here