*ਰਾਜਾ ਜੇ ਚਾਹੇ ਤਾ ਪਰਜਾ ਦਾ ਦੁੱਖ ਦੂਰ ਕਰ ਸਕਦਾ ਹੈ..!-ਵਿਨੋਦ ਭੰਮਾ*

0
41

ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ} ਸ੍ਰੀ ਸੁਭਾਸ ਡਰਾਮਾਟਿਕ ਕਲੱਬ ਵੱਲੋ ਪ੍ਰਧਾਨ ਪ੍ਰਵੀਨ ਗੋਇਲ ਦੀ ਪ੍ਰਧਾਨਗੀ ਵਿੱਚ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਜੀ ਦੀ ਤੀਸਰੀ ਨਾਇਟ ਦਾ ਉਦਘਾਟਨ ਸ੍ਰੀ ਵਿਨੋਦ ਭੰਮਾ ਸਾਬਕਾ ਪ੍ਰਧਾਨ ਸਨਾਤਨ ਧਰਮ ਸਭਾ ਮਾਨਸਾ ਤੇ ਪ੍ਰਧਾਨ ਜਾਗਰਣ ਮੰਚ ਮੰਡਲ ਮਾਨਸਾ ਨੇ ਆਪਣੇ ਸ਼ੁਭ ਹੱਥਾ ਨਾਲ ਰੀਬਨ ਕੱਟ ਕੇ ਕੀਤਾ ਤੇ ਉਹਨਾ ਬੋਲਦਿਆ ਕਿਹਾ ਕਿ ਸ੍ਰੀ ਸ਼ੁਭਾਸ ਡਰਾਮਾਟਿਕ ਕਲੱਬ ਦੇ ਚੇਅਰਮੇੈਨ ਅਸੋਕ ਗਰਗ , ਪ੍ਰਧਾਨ ਐਕਟਰ ਬਾਡੀ ਸੁਰਿੰਦਰ ਗੋਇਲ ਨੰਗਲੀਆ, ਅਤੇ ਦਰਸਕ ਭੈਣੋ ਤੇ ਭਰਾਵੋ ਮੈ ਕਲੱਬ ਦੇ ਆਹੁਦੇਦਾਰਾ ਦਾ ਅਤਿ ਧੰਨਵਾਦੀ ਹਾ ਜਿਹਨਾ ਨੇ ਮੇਰੇ ਵਰਗੇ ਨਿਮਾਣੇ ਜਿਹੇ ਵਿਅਕਤੀ ਨੂੰ ਸ੍ਰੀ ਰਾਮ ਲੀਲਾ ਜੀ ਦੇ ਉਦਘਾਟਨ ਲਈ ਮਾਣ ਬਖਸਿਆ ਹੈ ਮੈ ਦਰਸ਼ਕਾ ਨੂੰ ਅਪੀਲ ਕਰਦਾ ਹਾ ਕਿ ਸ੍ਰੀ ਰਾਮ ਲੀਲਾ ਤੋ ਮਿਲਣ ਵਾਲੀਆ ਸਿੱਖਿਆ ,ਉਦੇਸਾ ਅਤੇ ਸੰਦੇਸ ਤੇ ਅਮਲ ਕਰਨਾ ਚਾਹੀਦਾ ਹੈ ,ਰਾਮ ਲੀਲਾ ਨੂੰ ਮਨੋਰੰਜਣ ਹੀ ਨਾ ਸਮਝਿਆ ਜਾਵੇ ਬਲਕਿ ਸਾਨੂੰ ਸ੍ਰੀ ਰਾਮ ਲੀਲਾ ਤੋ ਆਪਣੇ ਪਰਿਵਾਰਕ ਪਵਿੱਤਰ ਰਿਸਤਿਆ ਨੂੰ ਕਿਸ ਤਰੀਕੇ ਨਾਲ ਨਿਵਾੳੇੁਣਾ ਹੈ ਤੋ ਪ੍ਰੇਰਣਾ ਲੈ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ ।

ਇਸ ਅਵਸਰ ਸਮੇ ਕਲੱਬ ਦੇ ਚੇਅਰਮੈਨ ਅਸੋਕ ਗਰਗ ਜੀ ਨੇ ਮੁੱਖ ਮਹਿਮਾਨ ਨੁੂੰ ਜੀ ਆਇਆ ਆਖਦੇ ਹੋਏ ਕਲੱਬ ਦੇ ਚੇਅਰਮੈਨ ਅਸੋਕ ਗਰਗ , ਪ੍ਰਧਾਨ ਪ੍ਰਵੀਨ ਗੋਇਲ ,ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ ,ਕੈਸ਼ੀਅਰ ਵਿਜੈ ਕੁਮਾਰ ,ਬਨਵਾਰੀ ਲਾਲ ਬਜਾਜ , ਅਰੂਣ ਅਰੋੜਾ ਨੇ ਮੁੱਖ ਮਹਿਮਾਨ ਨੂੰ ਇੱਕ ਸਮਿਰਤੀ ਚਿੰਨ ਦੇ ਕੇ ਸਨਮਾਨਿਤ ਕੀਤਾ ।ਅੱਜ ਦੀ ਨਾਇਟ ਦਾ ਸੁਭ ਆਰੰਭ ਬਾਲ ਰੂਪ ਵਿਚ ਛੋਟੇ ਰਾਮ ਲਛਮਣ ਜੀ ਦੀ ਆਰਤੀ ਕਰਵਾ ਕੇ ਕੀਤਾ ਗਿਆ ।ਬਾਕੀ ਦੇ ਸੀਨਾ ਵਿੱਚ ਦਿਖਾਇਆ ਗਿਆ ਕਿ ਕਿਸ ਤਰਾ ਪਰਜਾ ਬਾਸੀ ਇਸ ਸਾਲ ਮੀਹ ਨਾ ਪੈਣ ਕਾਰਣ ਰਾਜ ਵਿਚ ਕਾਲ ਪੈਣ ਕਰਕੇ ਰਾਜਾ ਜਨਕ ਦੇ ਦਰਬਾਰ ਵਿਚ ਆਪਣੀ ਦੁੱਖ ਭਰੀ ਕਹਾਣੀ ਪਰਜਾ ਦੱਸਦੀ ਹੈ ।ਅਤੇ ਮਹਾਰਾਜਾ ਜਨਕ ਦੇ ਉਹਨਾ ਦੀ ਦੁੱਖ ਭਰੀ ਵਿੱਖਿਆ ਸੁਣ ਕੇ ਆਪ ਹਲ ਚਲਾਉਣਾ ਤੇ ਮੀਹ ਦਾ ਪੈਣਾ ਅਤੇ ਉਸ ਸਮੇ ਮਾਤਾ ਸ਼ੀਤਾ ਦਾ ਬੱਚੀ ਦੇ ਰੂਪ ਵਿੱਚ ਮਿਲਣਾ ਸੀਤਾ ਜਨਮ ਹੋਣਾ ਬਾਕੀ ਕਿਸ ਤਰਾ ਮੁਨੀ ਵਿਸੱਵਾ ਮਿੱੱਤਰ ਨੂੰ ਜੰਗਲ ਵਿੱਚ ਰਾਕਕਸ ਮਾਰਿਚ ਸਬਾਰੂ ਯੱਗ ਨਹੀ ਕਰਨ ਦਿੰਦੇ ਤੰਗ ਕਰਦੇ ਹਨ ਮੁਨੀ ਵਿੱਸਵਾਮਿੱਤਰ ਦਾ ਰਾਜਾ ਦਸਰਥ ਦੇ ਦਰਬਾਰ ਵਿਚ ਜਾਣਾ ਉਹਨਾ ਤੋ ਆਪਣੀ

ਰਕਸ਼ਾ ਲਈ ਰਾਮ ਲਛਮਣ ਨੂੰ ਨਾਲ ਲੈਕੇ ਜਾਣਾ ।ਰਾਮ ਲਛਮਣ ਦਾ ਅਤੇ ਜੰਗਲਾ ਵਿੱਚ ਵਿੱਸਵਾਮਿੱਤਰ ਦਾ ਯੁੱਧ ਸੁਰੂ ਕਰਨਾ ਰਾਮ ਲਛਮਣ ਦੁਆਰ ਤਾਰਕਾ ਮਾਰਿਚ ਸਾਬਰੂ ਦਾ ਵਧ ਕਰਨਾ ਤੇ ਪੱਥਰ ਦੀ ਬਣੀ ਅਹੁੱਲਿਆ ਦਾ ਉਧਾਰ ਕਰਨਾ ਛੋਟੇ ਰਾਮ ਲਛਮਣ ਦੇ ਰੂਪ ਵਿੱਚ ਕਲਾਕਾਰ ਜਸ਼ਨ,ਧਰੁੱਵ ਰੱਲਾ ,ਪਰਜਾ ਵਾਸੀ ਵਿਪਨ ,ਸੋਨੂ ਰਿੱਲਾ,ਵਿਕਾਸ ਸ਼ਰਮਾ ,ਕੇਸ਼ੀ ਸ਼ਰਮਾ.ਸ਼ੰਟੀ ਅਰੋੜਾ,ਮੁਨੀ ਵਿੱਸਵਾਮਿੱਤਰ ਰਿੰਕੂ ਬਾਸਲ , ਰਾਖਸ਼ਸ ਮਾਰੀਚ ਸਵਾਹੂ ,ਬੰਟੀ ਸਰਮਾ, ਵਿੱਕੀ ਸਰਮਾ , ਰਾਜੂ ਬਾਬਾ ,ਵੀਨੂੰ ਬਾਂਸਲ , ਜੀਵਨ ,ਅਜੈ , ਨਰੇਸ , ਵੀਨੇ, ਹੈਰੀ , ਅਮਨ ਗੁਪਤਾ , ਦਸ਼ਰਥ ਟੋਨੀ ਸ਼ਰਮਾ , ਸੁਮੰਤ ਸੋਨੁੰ ਸਰਮਾ ਵਸਿਸਟ ਮਨੋਜ ਅਰੋੜਾ ਮੰਤਰੀ ਵਿਸਾਲ ਵਰਮਾ ,ਰਿੰਕੂ ਬਾਂਸਲ ,ਤਾੜਕਾ ਦਾ ਰੋਲ ਜਗਨ ਕੋਕਲਾ , ਅਹੱਲਿਆ ਨਿਰਮਲ ਨੇ ਬਹੁਤ ਹੀ ਬਾਖੁੂਬੀ ਨਾਲ ਨਿਭਾਏ । ਸਟੇਜ ਸਕੱਤਰ ਦੀ ਭੂਮਿਕਾ ਅਰੂਣ ਅਰੋੜਾ ਨੇ ਨਿਭਾਈ

LEAVE A REPLY

Please enter your comment!
Please enter your name here