*ਮੈਗਾ ਵੈਕਸੀਨੇਸ਼ਨ ਕੈਂਪ ਦੌਰਾਨ 19555 ਵਿਅਕਤੀਆਂ ਦਾ ਕੀਤਾ ਟੀਕਾਕਰਨ*

0
16

ਮਾਨਸਾ, 16 ਸਤੰਬਰ(ਸਾਰਾ ਯਹਾਂ/ਜੋਨੀ ਜਿੰਦਲ): ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਮਾਨਸਾ ਵੱਲੋਂ ਕੋਵਿਡ—19 ਵੈਕਸੀਨੇਸ਼ਨ ਸਬੰਧੀ ਜਿ਼ਲ੍ਹੇ ਭਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਮੈਗਾ ਵੈਕਸੀਨੇਸ਼ਨ ਕੈਂਪ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਵੈਕਸੀਨੇਸ਼ਨ ਸਬੰਧੀ ਜਿ਼ਲ੍ਹੇ ਵਿੱਚ 25000 ਲਾਭਪਾਤਰੀਆਂ ਦੇ ਵੈਕਸੀਨ ਲਗਾਉਣ ਦਾ ਟੀਚਾ ਰੱਖਿਆ ਗਿਆ ਸੀ, ਜਿਸ ਲਈ 120 ਸੈ਼ਸ਼ਨ ਸਾਇਟਾਂ ਬਣਾਈਆਂ ਗਈਆਂ ਸਨ।ਅੱਜ ਮੈਗਾ ਕੈਪਾਂ ਦੌਰਾਨ ਜਿ਼ਲ੍ਹਾ ਮਾਨਸਾ ਵਿੱਚ 19555 ਵਿਅਕਤੀਆਂ ਦੇ ਕੋਵਿਡ—19 ਵੈਕਸੀਨ ਲਗਾਈ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਮੈਗਾ ਕੈਂਪ ਵਿੱਚ ਜਿ਼ਲ੍ਹੇ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਵੀ ਆਪਣਾ ਸਹਿਯੋਗ ਦਿੱਤਾ। ਸਿਵਲ ਸਰਜਨ ਨੇ ਦੱਸਿਆ ਕਿ 15 ਸਤੰਬਰ 2021 ਤੱਕ 3,24,798 ਵਿਅਕਤੀਆਂ ਦੇ ਵੈਕਸੀਨ ਲੱਗ ਚੁੱਕੀ ਹੈ।ਜਿਸ ਵਿੱਚ 3,944 ਹੈਲਥ ਕੇਅਰ ਵਰਕਰ, 25,726 ਫਰੰਟ ਲਾਈਨ ਵਰਕਰ, 1,57,329 ਲਾਭਪਾਤਰੀ 18 ਤੋਂ 44 ਸਾਲ ਦੇ ਅਤੇ 1,37,799 ਲਾਭਪਾਤਰੀ 45 ਸਾਲ ਤੋਂ ਉਪਰ ਵਾਲੇ ਹਨ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਵੈਕਸ਼ੀਨੇਸਨ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਉਨ੍ਹਾਂ ਕੋਵਿਡ—19 ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿ਼ਲ੍ਹਾ ਮਾਨਸਾ ਵਿੱਚ ਹੁਣ ਤੱਕ 15598 ਪਾਜਿ਼ਟਿਵ ਕੇਸ ਪਾਏ ਗਏ ਹਨ, ਜਿੰਨਾਂ ਵਿੱਚੋਂ ਹੁਣ ਤੱਕ 15227 ਕੇਸ ਰਿਕਵਰ ਹੋਏ ਹਨ ਅਤੇ ਹੁਣ ਤੱਕ 371 ਮੌਤਾਂ ਹੋ ਚੁੱਕੀਆਂ ਹਨ।ਉਹਨਾਂ ਦੱਸਿਆ ਕਿ ਕੋਵਿਡ—19 ਦੇ ਸੈਂਪਲਾਂ ਸਬੰਧੀ ਹੁਣ ਤੱਕ 294228 ਸੈਂਪਲਿੰਗ ਹੋ ਚੱਕੀ ਹੈ ਅਤੇ ਮਾਨਸਾ ਵਿੱਚ ਹੁਣ ਕੋਈ ਵੀ ਕੋਰੋਨਾ ਕੇਸ ਨਹੀਂ ਹੈ। 

LEAVE A REPLY

Please enter your comment!
Please enter your name here