*ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਪਹਿਲਾਂ ਨਵਜੋਤ ਸਿੱਧੂ ਦਾ ਡੀਜੀਪੀ ਸਹੋਤਾ ਤੇ ਹਮਲਾ*

0
184

ਚੰਡੀਗੜ੍ਹ(ਸਾਰਾ ਯਹਾਂ) : ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮਿਲਣ ਲਈ ਜਾ ਰਹੇ ਹਨ। ਇਸ ਦੌਰਾਨ ਸਿੱਧੂ ਨੇ ਜਾਂਦੇ ਹੋਏ ਇੱਕ ਟਵੀਟ ਦਾਗ ਕੇ IPS ਇਕਬਾਲ ਪ੍ਰੀਤ ਸਹੋਤਾ ਦੀ ਡੀਜੀਪੀ ਵਜੋਂ ਨਿਯੁਕਤੀ ‘ਤੇ ਸਵਾਲ ਚੁੱਕੇ ਹਨ।

ਸਿੱਧੂ ਨੇ ਟਵੀਟ ਕਰਕੇ ਕਿਹਾ, “ਡੀਜੀਪੀ ਆਈਪੀਐਸ ਸਹੋਤਾ ਬਾਦਲ ਸਰਕਾਰ ਦੇ ਅਧੀਨ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ SIT ਦੇ ਮੁਖੀ ਸੀ। ਉਨ੍ਹਾਂ ਨੇ ਗਲਤ ਤਰੀਕੇ ਨਾਲ ਦੋ ਸਿੱਖ ਨੌਜਵਾਨਾਂ ਨੂੰ ਬੇਅਦਬੀ ਲਈ ਗ਼ਲਤ ਢੰਗ ਨਾਲ ਫਸਾਇਆ ਤੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ। 2018 ਵਿੱਚ, ਮੈਂ INC ਮੰਤਰੀਆਂ, ਉਸ ਸਮੇਂ ਦੇ PCC ਪ੍ਰਧਾਨ ਤੇ ਮੌਜੂਦਾ ਗ੍ਰਹਿ ਮੰਤਰੀ ਨਾਲ ਉਨ੍ਹਾਂ ਨੂੰ ਨਿਆਂ ਦੀ ਲੜਾਈ ਵਿੱਚ ਸਾਡੀ ਸਹਾਇਤਾ ਦਾ ਭਰੋਸਾ ਦਿੱਤਾ ਸੀ।”

ਨਵਜੋਤ ਸਿੱਧੂ ਦੇ ਅਸਤੀਫ਼ੇ ਮਗਰੋਂ ਪੰਜਾਬ ਦੀ ਸਿਆਸਤ ‘ਚ ਭੂਚਾਲ ਆਇਆ ਹੋਇਆ ਹੈ। ਸਿੱਧੂ ਦੇ ਅਸਤੀਫ਼ੇ ਮਗਰੋਂ ਕਈ ਕਾਂਗਰਸੀ ਲੀਡਰ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਹੁਣ ਦੇਖਣਾ ਇਹ ਹੋਏਗਾ ਕਿ ਸਿੱਧੂ ਦਾ ਮੁੱਖ ਮੰਤਰੀ ਚੰਨੀ ਨੂੰ ਮਿਲਣ ਮਗਰੋਂ ਕੀ ਸਿੱਟਾ ਨਿਕਲਦਾ ਹੈ। ਸਵਾਲ ਇਹ ਵੀ ਹੈ ਕੀ ਚਰਨਜੀਤ ਚੰਨੀ ਸਿੱਧੂ ਨੂੰ ਮਨਾਉਣ ‘ਚ ਕਾਮਯਾਬ ਹੁੰਦੇ ਹਨ ਜਾਂ ਨਹੀਂ?

LEAVE A REPLY

Please enter your comment!
Please enter your name here