*ਜਦੋਂ ਰੋਡਵੇਜ਼ ਦੀ ਲਾਰੀ ‘ਚ ਜਾ ਬੈਠੇ ਰਾਜਾ ਵੜਿੰਗ, ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ*

0
179

ਚੰਡੀਗੜ੍ਹ (ਸਾਰਾ ਯਹਾਂ ): ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗਾ ਦੀ ਤਸਵੀਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ। ਉਹ ਪੀਆਰਟੀਸੀ ਦੀ ਬੱਸ ਵਿੱਚ ਬੈਠੇ ਲੋਕਾਂ ਨਾਲ ਗੱਲ ਕਰ ਰਹੇ ਹਨ। ਲੋਕ ਇਸ ਤਸਵੀਰ ਬਾਰੇ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕ੍ਰਿਆ ਦੇ ਰਹੇ ਹਨ। 


ਦਰਅਸਲ ਟਰਾਂਸਪੋਰਟ ਮੰਤਰੀ ਬਣਨ ਮਗਰੋਂ ਰਾਜਾ ਵੜਿੰਗਾ ਨੇ ਆਪਣੇ ਘਰ ਗਿੱਦੜਬਾਹ ਨੂੰ ਜਾਂਦਿਆਂ ਪੀਆਰਟੀਸੀ ਦੀ ਬੱਸ ਵਿੱਚ ਰਾਜਪੁਰਾ ਤੋਂ ਪਟਿਆਲਾ ਤੱਕ ਸਫਰ ਕੀਤਾ। ਉਨ੍ਹਾਂ ਨੇ ਲੋਕਾਂ ਤੋਂ ਸਮੱਸਿਆਵਾਂ ਜਾਣੀਆਂ ਤੇ ਜਲਦ ਹੀ ਹੱਲ ਕਰਨ ਦਾ ਭਰੋਸਾ ਦਵਾਇਆ।


ਦੱਸ ਦਈਏ ਕਿ ਟਰਾਂਸਪੋਰਟ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡੇ ਘਰਾਣਿਆਂ ਦੀਆਂ ਪ੍ਰਾਈਵੇਟ ਬੱਸਾਂ ਨੂੰ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਪਹਿਲੀ ਮੀਟਿੰਗ ਦੌਰਾਨ ਹੀ ਰਾਜਾ ਵੜਿੰਗ ਨੇ ਬੱਸਾਂ ਦੇ ਟਾਈਮ-ਟੇਬਲ ਬਦਲਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਅਫਸਰਾਂ ਨੂੰ ਕਿਹਾ ਹੈ ਕਿ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਨੂੰ ਦਿੱਤੇ ਮਲਾਈਦਾਰ ਟਾਈਮ ਦੀ ਨਜ਼ਰਸਾਨੀ ਕੀਤੀ ਜਾਵੇ।


ਹੁਣ ਤੱਕ ਮੀਡੀਆ ਵਿੱਚ ਚਰਚਾ ਰਹੀ ਹੈ ਕਿ ਵੱਧ ਸਵਾਰੀਆਂ ਵਾਲੇ ਜ਼ਿਆਦਾ ਟਾਈਮ ਪ੍ਰਾਈਵੇਟ ਬੱਸਾਂ ਨੂੰ ਦਿੱਤੇ ਗਏ ਹਨ। ਇਹ ਪ੍ਰਾਈਵੇਟ ਬੱਸਾਂ ਸਿਆਸੀ ਰਸੂਖ ਵਾਲਿਆਂ ਦੀਆਂ ਹਨ। ਇਸ ਲਈ ਕੋਈ ਅਫਸਰ ਟਾਈਮ ਟੇਬਲ ਨਾਲ ਛੇੜਛਾੜ ਕਰਨ ਦੀ ਹਿੰਮਤ ਨਹੀਂ ਕਰਦਾ ਸੀ। ਰਾਜਾ ਵੜਿੰਗ ਨੇ ਪਹਿਲੀ ਹੀ ਮੀਟਿੰਗ ਵਿੱਚ ਸਪਸ਼ਟ ਕਰ ਦਿੱਤਾ ਕਿ ਟਾਈਮ ਟੇਬਲ ਬਦਲੇ ਜਾਣ ਤੇ ਸਰਕਾਰੀ ਬੱਸਾਂ ਨੂੰ ਸਹੀ ਟਾਈਮ ਦਿੱਤੇ ਜਾਣ।


ਟਰਾਂਸਪੋਰਟ ਮੰਤਰੀ ਨੇ ਫੁਰਤੀ ਵਿਖਾਉਂਦਿਆਂ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਅਧਿਕਾਰੀਆਂ ਨੂੰ ਮੰਗਲਵਾਰ ਤੱਕ ਨਵੇਂ ਟਾਈਮ-ਟੇਬਲਾਂ ਦੀਆਂ ਤਜਵੀਜ਼ਾਂ ਬਣਾ ਕੇ ਦੇਣ ਲਈ ਕਿਹਾ ਹੈ ਤਾਂ ਜੋ ਸਾਰੀਆਂ ਬੱਸਾਂ ਨੂੰ ਅੱਡਿਆਂ ’ਤੇ ਬਰਾਬਰ ਸਮਾਂ ਮਿਲ ਸਕੇ। ਟਰਾਂਸਪੋਰਟ ਮੰਤਰੀ ਨੇ ਆਗਾਮੀ ਦੋ ਦਿਨਾਂ ਵਿੱਚ ਸੂਬੇ ਦੇ ਬੱਸ ਸਟੈਂਡਾਂ ’ਚੋਂ ਹਰ ਤਰ੍ਹਾਂ ਦੇ ਨਾਜਾਇਜ਼ ਕਬਜ਼ੇ ਹਟਾਉਣ ਲਈ ਵੀ ਕਿਹਾ

LEAVE A REPLY

Please enter your comment!
Please enter your name here