ਮੀਡੀਆ ਕਲੱਬ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ

0
37

ਮਾਨਸਾ ਫਰਵਰੀ27( ਬੀਰਬਲ ਧਾਲੀਵਾਲ )ਗਰੀਬ ਲੋੜਵੰਦ ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਦੇਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਮੀਡੀਆ ਕਲੱਬ ਦਫ਼ਤਰ ਮਾਨਸਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਇਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਵਿੱਚ ਮੁੱਖ ਸਹਿਯੋਗ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਮੁਨੀਸ਼ ਬੱਬੀ ਦਾਨੇਵਾਲੀਆ ਸਮਾਜ ਸੇਵੀ ,ਨੌਜਵਾਨ ਸੇਵਾ ਕਲੱਬ ਮਾਨਸਾ ਦੇ ਆਗੂ ਰਣਧੀਰ ਸਿੰਘ ਧੀਰਾ ਅਤੇ ਉਨ੍ਹਾਂ ਦੀ ਟੀਮ ,ਸ਼ਿਵ ਅਰਾਧਨਾ ਸੇਵਾ ਮੰਡਲ ਮਾਨਸਾ , ਪਰਮੋਦ ਕੁਮਾਰ ਬੰਟੀ ,ਰਾਧੇ ਸ਼ਾਮ ‘ਦਾ ਵੀ ਸਹਿਯੋਗ ਰਿਹਾ ਇਸ ਮੌਕੇ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਗਰੀਬ ਬੇਸਹਾਰਾ ਪਰਿਵਾਰਾਂ ਲਈ ਮੀਡੀਆ ਕਲੱਬ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ ਜਿਸ ਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਹੈ ਅਸੀਂ ਵੀ ਆਉਣ ਵਾਲੇ ਸਮੇਂ ਵਿੱਚ ਇਸ ਮੁਹਿੰਮ ਨਾਲ ਜੁੜ ਕੇ ਅਜਿਹੇ ਲੋੜਵੰਦ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਮੀਡੀਆ ਕਲੱਬ ਦੇ ਸਰਪ੍ਰਸਤ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਅਜਿਹੇ ਪਰਿਵਾਰਾਂ ਦੀ ਸੇਵਾ ਕਰਨਾ ਬਹੁਤ ਪੁੰਨ ਵਾਲਾ ਕੰਮ ਹੈ ਜਿਸ ਨੂੰ ਲਗਾਤਾਰ ਜਾਰੀ ਰੱਖਿਆ ਜਾਣਾ ਚਾਹੀਦਾ ਹੈ ਇਸ ਮੌਕੇ ਸਮਾਜ ਸੇਵੀ ਅਤੇ ਪੱਤਰਕਾਰ ਬੀਰਬਲ ਧਾਲੀਵਾਲ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਉਨ੍ਹਾਂ ਕਿਹਾ ਕਿ ਅਸੀਂ ਹਰ ਮਹੀਨੇ ਇਸ ਗਿਣਤੀ ਵਿਚ ਵਾਧਾ ਕਰਦੇ ਰਹਾਂਗੇ ਇਸ ਮੌਕੇ  ,ਕੁਲਜੀਤ ਸਿੰਘ ਸਿੱਧੂ ਲਾਲੀ ਮਾਨਸਾ ਬਲਜੀਤ ਸ਼ਰਮਾ ‘ਬਸੰਤ ਕੁਮਾਰ ਆਦਿ ਤੋਂ ਇਲਾਵਾ ਸਮਾਜ ਸੇਵੀ ਅਤੇ ਪੱਤਰਕਾਰ ਭਾਈਚਾਰਾ ਵੀ ਹਾਜ਼ਰ ਸੀ 

LEAVE A REPLY

Please enter your comment!
Please enter your name here