ਨਿਰਮਲ ਸਿੰਘ ਕਣਕਵਾਲੀਆ ਸਿਹਤ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਚੁਣੇ ਗਏ

0
4

ਮਾਨਸਾ  27 ਫਰਵਰੀ (ਬਪਸ):ਸਰਦੂਲਗੜ੍ਹ ਵਿਖੇ ਫੀਲਡ ਵਿੱਚ ਕੰਮ ਕਰਦੇ ਸਮੂਹ ਸਿਹਤ ਕਰਮਚਾਰੀਆਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ  ਕਰਮਚਾਰੀ ਯੂਨੀਅਨ ਦੀ ਚੋਣ ਕੀਤੀ ਗਈ। ਜਿਸ ਵਿਚ ਸਰਬਸੰਮਤੀ  ਨਾਲ ਨਿਰਮਲ ਸਿੰਘ ਕਣਕਵਾਲੀਆ ਨੂੰ  ਪ੍ਰਧਾਨ ਚੁਣਿਆ ਗਿਆ। ਮੀਟਿੰਗ ਚ  ਦੂਸਰੇ ਅਹੁਦਿਆਂ ਲਈ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਭਗਵਾਨਪੁਰ, ਮੁੱਖ ਸਲਾਹਕਾਰ ਤਰਲੋਕ ਸਿੰਘ ਬਲਾਕ ਐਜੂਕੇਟਰ , ਜਨਰਲ ਸੈਕਰੇਟਰੀ  ਗੁਰਚਰਨ ਕੌਰ ਸਰਦੂਲੇਵਾਲਾ, ਸੈਕਰੇਟਰੀ  ਰਾਜਿੰਦਰ ਸਿੰਘ ਝੁਨੀਰ , ਖ਼ਜ਼ਾਨਚੀ ਕੁਲਵੀਰ ਕੌਰ ਮੋਫਰ, ਗੁਰਪਾਲ ਸਿੰਘ ਘੁੱਦੂਵਾਲਾ ਪ੍ਰੈੱਸ ਸਕੱਤਰ ਹਰਜੀਤ ਕੌਰ ਨੂੰ ਚੁਣਿਆ ਗਿਆ।ਇਸ ਤੋਂ ਇਲਾਵਾ ਸੁਖਪਾਲ ਕੌਰ ਝੁਨੀਰ ਬਲਜੀਤ ਕੌਰ ਐਲਐਚਵੀ ਭੰਮੇ ਕਲਾਂ, ਨੀਲਮ ਰਾਣੀ ਬਾਜੇਵਾਲਾ, ਰੁਪਿੰਦਰ ਸਿੰਘ ਜਟਾਣਾ ਕਲਾਂ, ਰਾਜਵਿੰਦਰ ਸਿੰਘ ਅਤੇ ਅੰਗਰੇਜ਼ ਸਿੰਘ ਬਤੌਰ ਮੈਂਬਰ ਚੁਣੇ ਗਏ ।ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਬਿਹਤਰ ਢੰਗ ਨਾਲ ਲੋਕਾਂ ਤੱਕ ਪਹੁੰਚਾਣ ਅਤੇ ਕਰਮਚਾਰੀਆਂ ਦੇ ਮਸਲਿਆਂ ਦਾ ਪਹਿਲ ਦੇ ਆਧਾਰ ਤੇ ਯੂਨੀਅਨ ਵੱਲੋਂ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਦਾ ਕੰਮ ਆਪਸੀ ਤਾਲਮੇਲ ਅਤੇ ਵਧੀਆ ਤਰੀਕੇ ਨਾਲ ਚਲਾਇਆ ਜਾਵੇਗਾ। ਇਸ ਮੌਕੇ ਸਿਹਤ ਇੰਸਪੈਕਟਰ ਜਰਨੈਲ ਸਿੰਘ, ਹੇਮਰਾਜ ਸ਼ਰਮਾ,  ਰਵਿੰਦਰ ਸਿੰਘ,ਸਤਨਾਮ ਸਿੰਘ ਚਹਿਲ ਤੋਂ ਇਲਾਵਾ ਸਾਰੇ ਹੀ ਫੀਲਡ ਸਿਹਤ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here