ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਰ ਤਰਾਂ ਦੇ ਸਮਾਜਸੇਵੀ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰਦੇ ਹਨ : ਸ੍ਰੀ ਪ੍ਰੇਮ ਮਿੱਤਲ

0
102

ਮਾਨਸਾ 02 ਜੁਲਾਈ  (ਸਾਰਾ ਯਹਾ /ਹੀਰਾ ਸਿੰਘ ਮਿੱਤਲ) ਜਿਲਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਜੀ ਦੀ ਅਗਵਾਈ ਹੇਠ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰਪਾਲ ਗੁਪਤਾ ਜੀ ਨੂੰ ਉਹਨਾਂ ਦੇ ਦਫਤਰ ਵਿਖੇ ਮਿਲ ਕੇ ਜੀ ਆਇਆ ਆਖਿਆ। ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਮੌਕੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਾਨਸਾ ਸਾਇਕਲ ਗਰੁੱਪ ਵਲੋਂ ਸਮੇਂ ਸਮੇਂ ਤੇ ਕੀਤੇ ਜਾਂਦੇ ਸਮਾਜਸੇਵੀ ਕੰਮਾਂ ਅਤੇ ਚਲਾਏ ਜਾਂਦੇ ਜਾਗਰੁਕਤਾ ਅਭਿਆਨਾਂ ਵਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਗਰੁੱਪ ਵਲੋਂ 1 ਜੁਲਾਈ ਤੋਂ 31 ਜੁਲਾਈ ਤੱਕ ਮਿਸ਼ਨ ਫਤਿਹ ਤਹਿਤ ਕੋਵਿਡ ਦੀ ਬੀਮਾਰੀ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਇੱਕ ਮਹੀਨਾਵਾਰ ਸਾਇਕਲ ਰਾਈਡ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਸ਼੍ਰੀ ਪ੍ਰੇਮ ਮਿੱਤਲ ਜੀ ਨੇ ਕਿਹਾ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਰ ਤਰਾਂ ਦੇ ਸਮਾਜਸੇਵੀ ਕੰਮਾਂ ਵਿੱਚ ਮੋਹਰੀ ਰੋਲ ਅਦਾ ਕਰਦੇ ਹਨ ਅਤੇ ਇਹਨਾਂ ਵਲੋਂ ਚਲਾਏ ਜਾਂਦੇ ਜਾਗਰੂਕਤਾ ਅਭਿਆਨਾਂ ਦੇ ਸਾਰਥਕ ਨਤੀਜੇ ਦੇਖਣ ਨੂੰ ਮਿਲਦੇ ਹਨ। ਸ੍ਰੀ ਪ੍ਰੇਮ ਮਿੱਤਲ ਚੇਅਰਮੈਨ ਜਿਲਾ ਯੋਜਨਾ ਬੋਰਡ ਮਾਨਸਾ ਨੇ ਮਾਨਸਾ ਸਾਇਕਲ ਗਰੁੱਪ ਦੀ ਸਲਾਘਾ ਕਰਦਿਆ ਕਿਹਾ ਕਿ ਮਾਨਸਾ ਸਾਇਕਲ ਗਰੁੱਪ ਦੀ ਕਰੋਨਾ ਦੇ ਮਿਸਨ ਫਤਿਹ ਸੰਬੰਧੀ ਲੋਕਾ ਨੂੰ ਸਵੇਰੇ ਸਾਇਕਲ ਚਲਾ ਕੇ ਅਲੱਗ ਅਲੱਗ ਪਿੰਡਾ ਵਿੱਚ ਜਾਕੇ ਜਾਗਰੂਕ ਕਰਨ ਦੀ ਮੁਹਿਮ ਬਹੁਤ ਸਲਾਘਾਯੋਗ ਉਪਰਾਲਾ ਹੈ।ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਮਾਨਸਾ ਸਾਇਕਲ ਗਰੁੱਪ ਵਲੋਂ ਕੀਤੇ ਕੰਮਾਂ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਪ੍ਸ਼ਾਸ਼ਨ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੁਰਿੰਦਰ ਬਾਂਸਲ,ਨਰਿੰਦਰ ਗੁਪਤਾ,ਬਲਜੀਤ ਕੜਵਲ,ਪ੍ਰਮੋਦ ਬਾਗਲਾ,ਰਮਨ ਗੁਪਤਾ,ਬਿੰਨੂ ਗਰਗ,ਸੰਜੀਵ ਮਾਸਟਰ,ਅਨਿਲ ਸੇਠੀ ਸਮੇਤ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here