ਬਜੁਰਗਾ ਦੀ ਦੇਖਭਾਲ ਹਰ ਇਕ ਦਾ ਫਰਜ਼ ..ਬਲ਼ਦੇਵ ਕੱਕੜ ਬੁਢਲਾਡਾ

0
110

ਬੁਢਲਾਡਾ ਜੁਲਾਈ 2 (  (ਸਾਰਾ ਯਹਾ /ਅਮਨ ਮਹਿਤਾ)ਪਿਛਲੇ ਦਿਨੀ ਬਜੁਰਗਾ ਪ੍ਰਤੀ ਕਈ ਮਾਮਲੇ ਆਏ ਕੋਈ ਉਸਦਾ ਬੱਚਾ ਸੇਵਾ ਨਹੀਂ ਕਰ ਰਿਹਾ ਹੈ,ਕੋਈ ਬਿਰਧ ਆਸ਼ਰਮ ਭੇਜ ਕਰ ਕੇ ਆਪਣਾ ਸੇਵਾ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ।ਪਰ ਬਚਿਆ ਚ ਇਹ ਸੇਵਾ ਦੀ ਭਾਵਨਾ ਕਿਥੇ ਚਲੀ ਗਈ, ਕਿ ਸਿਰਫ ਮੋਬਾਈਲ ਤਕ ਹੀ ਸੀਮਤ ਹਨ ਜਾ ਉਨ੍ਹਾਂ ਨੂੰ ਮਾਤਾ ਪਿਤਾ ਪ੍ਰਤੀ ਕੋਈ ਜਾਣਕਾਰੀ ਹੈ।ਇਸੇ ਤੇ ਇਹ ਕਹਾਣੀ ਮੇਨੂੰ ਆਸ਼ਾ ਹੈ ਕੇ ਕਹਾਣੀ ਪੜ੍ਹ ਕਿ  ਬਚਿਆ ਚ ਸੁਧਾਰ ਮਹਿਸੂਸ ਕਰਾਂਗਾ ,ਮੇਰੀ ਕਹਾਣੀ ਇਸ ਪ੍ਰਕਾਰ ਹੈਅਦਾਲਤ ਵਿਚ ਇਕ ਕੇਸ ਆਇਆ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕੋਰਟਾਂ ਵਿਚ ਜਾਇਦਾਦ ਦੇ ਝਗੜੇ ਅਤੇ ਹੋਰ ਪਰਿਵਾਰਕ ਝਗੜਿਆਂ ਦੇ ਮਾਮਲੇ ਆਮ ਆਉਂਦੇ ਰਹਿੰਦੇ ਹਨ।  ਪਰ ਇਹ ਕੇਸ ਸਾਰੇ ਮਾਮਲਿਆਂ ਤੋ ਬਿਲਕੁਲ ਵੱਖਰਾ ਸੀ।ਸੱਤਰ ਸਾਲਾਂ ਦੇ ਇਕ ਆਦਮੀ ਨੇ ਆਪਣੇ ਅੱਸੀ ਸਾਲ ਦੇ ਭਰਾ ‘ਤੇ ਮੁਕੱਦਮਾ ਇਸ ਕਰਕੇ ਕਰ ਦਿੱਤਾ ਕਿ ਮੇਰਾ ਅੱਸੀ ਸਾਲਾ ਭਰਾ ਜੋ ਹੁਣ ਬੁੱਢਾ ਹੋ ਗਿਆ ਹੈ, ਇਸ ਲਈ ਉਹ ਆਪਣੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਕਰ ਸਕਦਾ। ਪਰ ਮੇਰੇ ਇਨਕਾਰ ਤੋਂ ਬਾਅਦ ਵੀ ਉਹ ਸਾਡੀ 110 ਸਾਲਾ ਮਾਂ ਦੀ ਦੇਖਭਾਲ ਕਰ ਰਿਹਾ ਹੈ। ਮੇਰੀ ਉਮਰ ਸੱਤਰ ਸਾਲ ਹੈ ਤੇ ਆਪਣੇ ਭਰਾ ਤੋ ਦਸ ਸਾਲ ਛੋਟਾ ਹਾਂ, ਠੀਕ ਹਾਂ, ਇਸ ਲਈ ਹੁਣ ਮੈਨੂੰ ਆਪਣੀ ਮਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਅਤੇ ਮਾਂ ਨੂੰ ਮੇਰੇ ਹਵਾਲੇ ਕੀਤਾ ਜਾਵੇ। ” ਜੱਜ ਦਾ ਦਿਮਾਗ ਇਹ ਸੁਣ ਕੇ ਚਕਰਾ ਗਿਆ। ਜੱਜ ਨੇ ਦੋਹਾਂ ਭਰਾਵਾਂ ਨੂੰ ਹਿਦਾਇਤ ਕੀਤੀ ਕਿ ਤੁਸੀ ਆਪਣੀ ਮਾਂ ਨੂੰ ਪੰਦਰਾਂ ਪੰਦਰਾਂ ਦਿਨ ਆਪਣੇ ਕੋਲ ਰੱਖ ਸਕਦੇ ਹੋ। ਪਰ ਵੱਡੇ ਭਰਾ ਨੇ ਕਿਹਾ ਕਿ ਮੈਂ ਆਪਣੇ ਸਵਰਗ ਨੂੰ ਆਪਣੇ ਤੋਂ ਦੂਰ ਕਿਉਂ ਹੋਣ ਦੇਵਾਂ ਜੇ ਮਾਂ ਕਹਿੰਦੀ ਹੈ ਕਿ ਉਸਨੂੰ ਕੋਈ ਸਮੱਸਿਆ ਹੈ ਜਾਂ ਮੈਂ ਉਸਦੀ ਸਹੀ ਤਰ੍ਹਾਂ ਦੇਖਭਾਲ ਨਹੀਂ ਕਰ ਪਾ ਰਿਹਾ ਤਾਂ ਮਾਂ ਨੂੰ ਛੋਟੇ ਭਰਾ ਦੇ ਹਵਾਲੇ ਕਰ ਦਿਓ। ਛੋਟਾ ਭਰਾ ਕਹਿੰਦਾ ਹੈ ਕਿ ਉਸ ਦਾ ਵੱਡਾ ਭਰਾ ਮਾਂ ਦੀ ਸੇਵਾ ਪਿਛਲੇ 40 ਸਾਲਾਂ ਤੋਂ ਇਕੱਲੇ ਦੀ ਕਰਦਾ ਆ ਰਿਹਾ ਹੈ।  ਜੱਜ ਨੇ ਸਾਰੇ ਯਤਨ ਕੀਤੇ, ਪਰ ਕੋਈ ਹੱਲ ਨਹੀਂ ਮਿਲਿਆ। ਆਖਰਕਾਰ, ਜੱਜ ਨੇ ਰਾਇ ਜਾਣਨ ਲਈ ਉਹਨਾਂ ਦੀ ਮਾਂ ਨੂੰ ਕੋਰਟ ਵਿੱਚ ਬੁਲਾਇਆ ਅਤੇ ਪੁੱਛਿਆ ਕਿ ਉਹ ਕਿਸ ਨਾਲ ਰਹਿਣਾ ਚਾਹੁੰਦੀ ਹੈ। ਮਾਂ ਤੀਹ ਕੁ ਕਿੱਲੋ ਦੀ ਇੱਕ ਕਮਜ਼ੋਰ ਔਰਤ ਸੀ ਅਤੇ ਬਹੁਤ ਮੁਸ਼ਕਲ ਨਾਲ ਵੀਲਚੇਅਰ ਤੇ ਕੋਰਟ ਵਿੱਚ ਲਿਆਂਦਾ ਗਿਆ। ਜਦੋਂ ਮਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਭਾਵੁਕ ਹੁੰਦਿਆਂ ਕਿਹਾ ਕਿ ਮੇਰੇ ਲਈ ਦੋਵੇਂ ਬੱਚੇ ਬਰਾਬਰ ਹਨ।  ਇੱਕ ਦੇ ਹੱਕ ਵਿੱਚ ਫੈਸਲਾ ਦੇ ਕੇ ਮੈਂ ਦੂਜੇ ਦੇ ਦਿਲ ਨੂੰ ਠੇਸ ਨਹੀਂ ਪਹੁੰਚਾ ਸਕਦੀ। ਤੁਸੀਂ ਜੱਜ ਹੋ, ਫੈਸਲਾ ਕਰਨਾ ਤੁਹਾਡਾ ਕੰਮ ਹੈ।  ਤੁਹਾਡਾ ਜੋ ਵੀ ਫੈਸਲਾ ਹੋਵੇਗਾ ਮੈਨੂੰ ਸਵੀਕਾਰ ਹੋਵੇਗਾ। ਆਖਿਰਕਾਰ, ਜੱਜ ਨੇ ਭਰੇ ਮਨ ਨਾਲ ਫੈਸਲਾ ਕੀਤਾ ਕਿ ਅਦਾਲਤ ਛੋਟੇ ਭਰਾ ਦੀਆਂ ਭਾਵਨਾਵਾਂ ਨਾਲ ਸਹਿਮਤ ਹੈ, ਵੱਡਾ ਭਰਾ ਸੱਚਮੁੱਚ ਬੁੱਢਾ ਅਤੇ ਕਮਜ਼ੋਰ ਹੋ ਗਿਆ ਹੈ ਅਜਿਹੀ ਸਥਿਤੀ ਵਿਚ ਮਾਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਛੋਟੇ ਭਰਾ ਨੂੰ ਦਿੱਤੀ ਜਾਂਦੀ ਹੈ। ਫੈਸਲਾ ਸੁਣਦਿਆਂ ਹੀ ਵੱਡੇ ਭਰਾ ਨੇ ਉੱਚੀ ਆਵਾਜ਼ ਵਿੱਚ ਰੋਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਇਸ ਬੁਢਾਪੇ ਨੇ ਮੇਰਾ ਸਵਰਗ ਮੇਰੇ ਕੋਲੋਂ ਖੋਹ ਲਿਆ। ਕੋਰਟ ਵਿੱਚ ਮੌਜੂਦ ਜੱਜ ਸਮੇਤ ਹਰੇਕ ਇਨਸਾਨ ਦੀਆਂ ਅੱਖਾਂ ਨਮ ਹੋ ਗਈਆਂ। ਕਹਿਣ ਦਾ ਮਤਲਬ ਇਹ ਹੈ ਕਿ ਜੇ ਭੈਣ-ਭਰਾ ਵਿਚਕਾਰ ਝਗੜਾ ਹੁੰਦਾ ਹੈ, ਤਾਂ ਇਹ ਇਸ ਪੱਧਰ ਦਾ ਹੋਵੇ। ਨਾ ਕਿ  ਮਾਪਿਆਂ ਨੂੰ ਅਨਾਥ ਆਸ਼ਰਮ ਵਿੱਚ ਰਹਿਣ ਲਈ ਛੱਡ ਦਿੱਤਾ ਜਾਵੇ।
 ਸਾਨੂੰ ਇਹ ਸਬਕ ਲੈਣਾ ਚਾਹੀਦਾ ਹੈ ਕਿ ਮਾਪਿਆਂ ਦੇ ਦਿਲਾਂ ਨੂੰ ਠੇਸ ਨਾ ਪਹੁੰਚਾਈ ਜਾਵੇ ਤੇ ਹਮੇਸ਼ਾ ਉਹਨਾਂ ਦੀ ਦੇਖਭਾਲ ਲਈ ਤੱਤਪਰ ਰਹਿਣ ਦੀ ਜਰੂਰਤ ਹੈ। ਮਾਪਿਆਂ ਦਾ ਕਰਜ ਅਸੀਂ ਪੂਰੀ ਉਮਰ ਸੇਵਾ ਕਰਕੇ ਵੀ  ਨੀ ਚੁਕਾ ਸਕਦੇ। 

LEAVE A REPLY

Please enter your comment!
Please enter your name here