*ਮਾਨਸਾ ਪੁਲਿਸ ਨੇ ਨਸ਼ਿਆ ਦੇ 5 ਮੁਕੱਦਮੇ ਦਰਜ਼ ਕਰਕੇ 5 ਮੁਲਜਿਮਾਂ ਨੂੰ ਕੀਤਾ ਕਾਬੂ*

0
11

ਮਾਨਸਾ , 28-6-2022:  (ਸਾਰਾ ਯਹਾਂ/ ਮੁੱਖ ਸੰਪਾਦਕ ) :ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ
ਦੱਸਿਆ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਪ੍ਰਤੀ ਜੀਰੋ ਸਹਿਨਸ਼ੀਲਤਾ (Zero Tolerance) ਦੀ ਨੀਤੀ ਅਪਨਾਈ
ਗਈ ਹੈ । ਜਿਸ ਦੇ ਚੱਲਦੇ ਮਾਨਸਾ ਪੁਲਿਸ ਵੱਲੋ ਵੱਖ-ਵੱਖ ਥਾਵਾਂ ਤੋ ਨਸ਼ਿਆ ਦਾ ਧੰਦਾ ਕਰਨ ਵਾਲੇ 05 ਦੋਸੀਆ ਨੂੰ ਕਾਬੂ ਕਰਕੇ ਉਹਨਾਂ
ਵਿਰੁੱਧ 05 ਮੁਕੱਦਮੇ ਦਰਜ ਰਜਿਸਟਰ ਕਰ ਕੇ ਨਸ਼ਿਆ ਦੀ ਬ੍ਰਮਾਦਗੀ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ ।

ਐਨ.ਡੀ.ਪੀ.ਐਸ ਐਕਟ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋ
ਕੁਲਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਬੱਛੋਆਣਾ ਨੂੰ ਕਾਬੂ ਕਰਕੇ ਉਸ ਪਾਸੋਂ 120 ਨਸੀਲੀਆ ਗੋਲੀਆ ਖੁੱਲੀਆ ਬ੍ਰਾਮਦ ਕਰਕੇ
ਥਾਣਾ ਸਦਰ ਬੁਢਲ਼ਾਡਾ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਗਿਆ ਹੈ। ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਮੁਲਜਿਮ ਨੂੰ
ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਪਾਸੋ ਉਸਦੇ ਬੈਕਵਰਡ/ਫਾਰਵਰਡ
ਲਿੰਕ ਦਾ ਪਤਾ ਲਗਾਕੇ ਹੋਰ ਸਬੰਧਤ ਦੋਸੀਆ ਨੂੰ ਨਾਮਜਦ ਕਰਕੇ ਮੁਕੱਦਮਾ ਵਿੱਚ ਹੋਰ ਪ੍ਰਗਤੀ ਕੀਤੀ ਜਾਵੇਗੀ ।

ਇਸੇ ਤਰਾ ਹੀ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਬੁਢਲਾਡਾ ਦੀ ਪੁਲਿਸ
ਪਾਰਟੀ ਵੱਲੋ ਰਾਮਾ ਸਿਘ ਪੁੱਤਰ ਮੇਲਾ ਸਿੰਘ ਵਾਸੀ ਧਲੇਵਾ ਹਾਲ ਭੱਠਾ ਬਸਤੀ ਦਾਤੇਵਾਸ ਪਾਸੋ 40 ਕਿਲੋ ਲਾਹਣ, ਪਾਲ ਸਿੰਘ ਉਰਫ
ਪਾਲੀ ਪੁੱਤਰ ਦੀਪਾ ਸਿੰਘ ਵਾਸੀ ਭੱਠਾ ਬਸਤੀ ਦਾਤੇਵਾਸ ਪਾਸੋ 50 ਕਿਲੋ ਲਾਹਣ, ਹਾਕਮ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਭੱਠਾ
ਬਸਤੀ ਦਾਤੇਵਾਸ ਪਾਸੋ 300 ਕਿਲੋ ਲਾਹਣ ਅਤੇ 20 ਬੋਤਲਾ ਸਰਾਬ ਨਜੈਜ ਅਤੇ ਹਰਬੰਸ ਸਿੰਘ ਉਰਫ ਕਾਲਾ ਪੁੱਤਰ ਦੀਪਾ ਸਿੰਘ ਵਾਸੀ
ਭੱਠਾ ਬਸਤੀ ਦਾਤੇਵਾਸ ਪਾਸੋ 50 ਕਿਲੋ ਲਾਹਣ ਬ੍ਰਾਮਦ ਕਰਵਾਕੇ ਥਾਣਾ ਸਦਰ ਬੁਢਲ਼ਾਡਾ ਵਿਖੇ ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ।
ਐਸ.ਐਸ.ਪੀ ਮਾਨਸਾ ਸ੍ਰੀ ਗੌਰਵ ਤੂਰਾ, ਆਈ.ਪੀ.ਐਸ .ਨੇ ਦੱਸਿਆ ਗਿਆ ਕਿ ਨਸ਼ਿਆ ਅਤੇ ਮਾੜੇ

ਅਨਸ਼ਰਾ ਵਿਰੁੱਧ ਵਿੱਢੀ ਇਸ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਜਾਰੀ ਰੱਖਿਆ ਜਾ ਰਿਹਾ ਹੈ ।

LEAVE A REPLY

Please enter your comment!
Please enter your name here