ਮਾਨਸਾ ‘ਚ 4 ਨਵੇ ਕਰੋਨਾ ਪਾਜਟਿਵ ਆਉਣ ਨਾਲ ਮਚਿਆ ਹੜ੍ਹਕੰਪ

0
1407

ਬੁਢਲਾਡਾ 20 ਜੁਲਾਈ(ਸਾਰਾ ਯਹਾ/ਅਮਨ ਮਹਿਤਾ): ਬੀਤੇ ਦਿਨੀ 5 ਕਰੋਨਾ ਪਾਜਟਿਵ ਕੇਸ ਆਉਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿੱਚ ਆਏ ਅੱਜ 4 ਹੋਰ ਕਰੋਨਾ ਪਾਜਟਿਵ ਕੇਸ ਆਉਣ ਨਾਲ ਸ਼ਹਿਰ ਦੇ ਲੋਕਾਂ ਵਿੱਚ ਹੜਕੰਪ ਮੱਚ ਗਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੀ ਲੋਹਾ ਫੈਕਟਰੀ ਵਿੱਚ ਰਹਿੰਦੇ 39 ਸਾਲਾਂ ਵਿਅਕਤੀ ਸਮੇਤ ਹਾਜੀ ਵਾਲੇ ਕਾਰਖਾਨੇ ਦੀ ਇੱਕ ਔਰਤ ਅਤੇ ਨਜ਼ਦੀਕੀ ਪਿੰਡ ਚੱਕ ਭਾਈਕੇ ਦੀ ਇੱਕ ਔਰਤ ਅਤੇ 19 ਸਾਲਾਂ ਨੌਜਵਾਨ ਦੀ ਕਰੋਨਾ ਰਿਪੋਰਟ ਪਾਜਟਿਵ ਆਈ ਹੈ। ਇਨ੍ਹਾਂ ਪਾਜਟਿਵ ਵਿਅਕਤੀਆਂ ਨੂੰ ਸਿਵਲ ਹਸਪਤਾਲ ਮਾਨਸਾ ਦੇ ਕਰੋਨਾ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ। ਸਥਾਨਕ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਕਰੋਨਾ ਇਤਿਆਤਾਂ ਦੀ ਪਾਲਣਾ ਕਰਨ ਦੀ ਸਖਤ ਹਦਾਇਤ ਦਿੱਤੀ ਗਈ ਹੈ  ਅਤੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਇਨਾ ਪਾਜਟਿਵ ਵਿਅਕਤੀਆਂ ਦੇ ਸੰਪਰਕ ਵਿੱਚ ਆਈਆ ਹੈ ਤਾਂ ਉਹ  ਸਥਾਨਕ ਸਿਵਲ ਹਸਪਤਾਲ ਵਿਖੇ ਸੰਪਰਕ ਕਰ ਸਕਦਾ ਹੈ। 

LEAVE A REPLY

Please enter your comment!
Please enter your name here