*ਮਾਨਸਾ ’ਚ ਸਿਹਤ ਵਿਭਾਗ ਦੀ ਨਾਕਾਮੀਆਂ, ਨੌਜਵਾਨ ਨੂੰ ਬਣਾ ਦਿੱਤਾ ‘ਮਾਂ’, ਜਾਣੋ ਕੀ ਹੈ ਪੂਰਾ ਮਾਮਲਾ*

0
509

ਮਾਨਸਾ 06ਮਈ (ਸਾਰਾ ਯਹਾਂ/ਬਿਊਰੋ ਰਿਪੋਰਟ):  ਮਾਨਸਾ ਸਿਹਤ ਵਿਭਾਗ ਦਾ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਾਨਸਾ ਦਾ ਇਕ ਨੌਜਵਾਨ ਅਤੇ ਉਸ ਦੀ ਭਾਬੀ ਮਾਨਸਾ ’ਚ ਕੈਂਪ ’ਤੇ ਵੈਕਸੀਨ ਲਗਾਉਣ ਗਏ, ਜਿੱਥੇ ਨੌਜਵਾਨ ਨੂੰ ਵੈਕਸੀਨ ਲਗਾ ਦਿੱਤੀ ਪਰ ਉਸ ਦੀ ਭਾਬੀ ਨੂੰ ਇਸ ਲਈ ਵੈਕਸੀਨ ਨਹੀਂ ਲਗਾਈ ਕਿ ਉਹ ਬੱਚੇ ਨੂੰ ਦੁੱਧ ਪਿਲਾਉਂਦੀ ਹੈ ਪਰ ਜਦੋਂ ਉਸ ਦੇ ਕੋਲ ਸਰਟੀਫਿਕੇਟ ਆੇ ਤਾਂ ਉਹ ਹੈਰਾਨ ਹੋ ਗਏ। ਨੌਜਵਾਨ ਦੇ ਸਰਟੀਫਿਕੇਟ ’ਤੇ ਲਿਖਿਆ ਸੀ ਕਿ ਤੁਸੀਂ ਬੱਚੇ ਨੂੰ ਦੁੱਧ ਪਿਲਾਉਂਦੇ ਹੋ ਤਾਂ ਇਸ ਲਈ ਤੁਹਾਡੇ ਵੈਕਸੀਨ ਨਹੀਂ ਲੱਗ ਸਕਦੀ ਅਤੇ ਜਨਾਨੀ ਦੇ ਸਰਟੀਫਿਕੇਟ ’ਤੇ ਲਿਖ ਦਿੱਤਾ ਕਿ

ਤੁਹਾਡੀ ਵੈਕਸੀਨ ਸਫ਼ਲਤਾ ਪੂਰਵਕ ਢੰਗ ਨਾਲ ਲੱਗ ਚੁੱਕੀ ਹੈ।ਉਕਤ ਲੋਕਾਂ ਨੇ ਦੱਸਿਆ ਕਿ ਇਸ ਮਾਮਲੇ ’ਤੇ ਉਨ੍ਹਾਂ ਨੇ ਸਿਹਤ ਵਿਭਾਗ ਨਾਲ ਕਈ ਵਾਰ ਸੰਪਰਕ ਕੀਤਾ ਪਰ ਉਨ੍ਹਾਂ ਨੇ ਸਰਟੀਫਿਕੇਟ ਸਹੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ’ਤੇ ਕਈ ਵਾਰ ਸਿਵਲ ਸਰਜਨ ਮਾਨਸਾ ਨਾਲ ਗੱਲ ਕੀਤੀ ਗਈ  ਪਰ ਉਨ੍ਹਾਂ ਨੇ ਵੀ ਇਸ ਗੱਲ ਨੂੰ ਸੁਨਣਾ ਮੁਨਾਸਫ਼ ਨਾ ਸਮਝਿਆ। 

LEAVE A REPLY

Please enter your comment!
Please enter your name here