*ਦਬਾਅ ਦੇ ਚੱਲਦਿਆਂ ਮਾਨਸਾ ਦੇ ਕਾਰਜਕਾਰੀ ਐਸ .ਐਮ.ਓ . ਵਲੋਂ ਅਸਤੀਫ਼ਾ*

0
664

ਮਾਨਸਾ , 6 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ ) – ਸਿਵਲ ਹਸਪਤਾਲ ਮਾਨਸਾ ਦੇ ਕਾਰਜਕਾਰੀ ਐਸ.ਐਮ.ਓ. ਡਾ : ਸੂਕ ਸੂਦ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ । ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੰਮ ਦੇ ਦਬਾਅ ਅਤੇ ਅਫ਼ਸਰਸ਼ਾਹੀ ਵਲੋਂ ਸਹਿਯੋਗ ਨਾ ਮਿਲਣ ਕਰ ਕੇ ਉਨ੍ਹਾਂ ਅਜਿਹਾ ਕਦਮ ਚੁੱਕਿਆ ਹੈ । ਦੱਸਣਾ ਬਣਦਾ ਹੈ ਕਿ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ : ਹਰਚੰਦ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਅੱਖ ਰੋਗਾਂ ਦੇ ਮਾਹਿਰ ਡਾ : ਸੂਦ ਨੂੰ ਇਸ ਅਹੁਦੇ ਦਾ ਵਾਧੂ ਕਾਰਜ ਭਾਰ ਦਿੱਤਾ ਸੀ।: ਸ਼ਹਿਰ ਵਾਸੀਆਂ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਚੱਲ ਪਈ ਹੈ ਕਿ ਜੇਕਰ ਇਸ ਤਰ੍ਹਾਂ ਹੀ ਸਾਰੇ ਡਾਕਟਰ ਦਬਾਅ ਵਿੱਚ ਆ ਕੇ ਅਸਤੀਫ਼ਾ ਦੇਣ ਲੱਗ ਪਏ ਤਾਂ ਕੋਰੋਨਾ ਜਿਹੀ ਬਿਮਾਰੀ ਨੂੰ ਰੋਕਣ ਲਈ ਕੋਣ ਅੱਗੇ ਆਵਾਗਾ।

LEAVE A REPLY

Please enter your comment!
Please enter your name here