*ਮਹਿੰਗੀਆਂ ਕਾਰਾਂ ‘ਚ ਵੀ ਨਹੀਂ ਕੋਈ ਸੇਫ! ਸੜਕ ‘ਤੇ ਜਾਂਦੀ ਕਾਰ ਸੜਕ ਕੇ ਸੁਆਹ*

0
52

ਚੰਡੀਗੜ੍ਹ(ਸਾਰਾ ਯਹਾਂ/ਬਿਊਰੋ ਨਿਊਜ਼) 31 ਮਾਰਚ

ਚੰਡੀਗੜ੍ਹ-ਖਰੜ ਹਾਈਵੇ ‘ਤੇ ਭਿਆਨਕ ਮੰਜ਼ਰ ਵੇਖਣ ਨੂੰ ਮਿਲਿਆ। ਸੜਕ ਉਪਰ ਜਾ ਰਹੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਤੇ ਵੇਖਦਿਆਂ-ਵੇਖਦਿਆਂ ਉਹ ਸੜ ਕੇ ਸੁਆਹ ਹੋ ਗਈ। ਇਸ ਦੀ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਉਪਰ ਚਰਚਾ ਹੈ ਕਿ ਹੁਣ ਮਹਿੰਗੀਆਂ ਕਾਰਾਂ ਵਿੱਚ ਵੀ ਕੋਈ ਸੇਫ ਨਹੀਂ ਹੈ।

ਦਰਅਸਲ ਚੰਡੀਗੜ੍ਹ-ਖਰੜ ਹਾਈਵੇ ‘ਤੇ ਫਲਾਈਓਵਰ ‘ਤੇ ਚੱਲਦੀ ਕਾਰ ਨੂੰ ਅੱਗ ਲੱਗ ਗਈ। ਬੋਨਟ ‘ਚ ਅੱਗ ਲੱਗ ਮਗਰੋਂ ਕਾਰ ਸਵਾਰਾਂ ਨੇ ਤੇਜ਼ੀ ਨਾਲ ਕਾਰ ‘ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਹਾਲਾਂਕਿ ਕਾਰ ਸੜ ਕੇ ਸੁਆਹ ਹੋ ਗਈ। ਇਸ ਦੇ ਨਾਲ ਹੀ ਅੱਗ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। 


ਹੁਣ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਕਾਰ ‘ਚ ਦੋ ਲੋਕ ਸਵਾਰ ਸਨ ਜੋ ਹੁਸ਼ਿਆਰੀ ਨਾਲ ਬਚ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਫਲਾਈਓਵਰ ਦੇ ਬਿਲਕੁਲ ਵਿਚਕਾਰ ਸੀ। ਕਾਰ ਮੁਹਾਲੀ ਤੋਂ ਰੋਪੜ ਵੱਲ ਜਾ ਰਹੀ ਸੀ। 

ਕਾਰ ਨੂੰ ਅੱਗ ਲੱਗਣ ਮਗਰੋਂ ਕਾਰ ਸਵਾਰ ਨੌਜਵਾਨਾਂ ਨੇ ਬੜੀ ਹੁਸ਼ਿਆਰੀ ਦਿਖਾਈ। ਉਨ੍ਹਾਂ ਨੇ ਸੜਕ ਕਿਨਾਰੇ ਹੌਲੀ-ਹੌਲੀ ਕਾਰ ਰੋਕ ਦਿੱਤੀ। ਕਾਰ ‘ਚ ਸਵਾਰ ਲੋਕਾਂ ਨੇ ਪਿੱਛੇ ਤੋਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। 


ਇਸ ਦੇ ਨਾਲ ਹੀ ਜੇਕਰ ਮਾਹਿਰਾਂ ਦੀ ਮੰਨੀਏ ਤਾਂ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਟ੍ਰਾਈਸਿਟੀ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਮਾਹਿਰਾਂ ਮੁਤਾਬਕ ਗਰਮੀਆਂ ਦੌਰਾਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਵਾਹਨਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸਾਨੂੰ ਲਗਾਤਾਰ ਵਾਹਨਾਂ ਦੀ ਸਰਵਿਸ ਕਰਵਾਉਂਦੇ ਰਹਿਣਾ ਚਾਹੀਦਾ ਹੈ ਪਰ ਗਰਮੀ ਦੇ ਮੌਸਮ ਵਿੱਚ ਹੋਰ ਵੀ ਜਾਗਰੂਕ ਹੋਣ ਦੀ ਲੋੜ ਹੈ।

LEAVE A REPLY

Please enter your comment!
Please enter your name here