*ਮਹਾਰਿਸ਼ੀ ਦਇਆਨੰਦ ਸਰਸਵਤੀ ਜੀ ਦੀ ਤਿਥੀ ਦੇ ਮੌਕੇ ਦਿੱਤੀ ਭਾਵਪੂਰਨ ਸ਼ਰਧਾਂਜਲੀ*

0
18

ਮਾਨਸਾ 31 ਅਕਤੂਬਰ (ਸਾਰਾ ਯਹਾਂ/ਵਿਨਾਇਕ ਸ਼ਰਮਾ): ਐਸ.ਡੀ.ਕੇ.ਐਲ.ਡੀ.ਏ.ਵੀ. ਪਬਲਿਕ ਸਕੂਲ,ਮਾਨਸਾ ਵਿਖੇ ਮਹਾਰਿਸ਼ੀ ਦਇਆਨੰਦ ਸਰਸਵਤੀ ਜੀ ਦੀ ਪੁੰਨਯ ਤਿਥੀ ਦੇ ਮੌਕੇ ਤੇ ਸਕੂਲ ਦੇ ਪ੍ਰਧਾਨਾਚਾਰਿਆਂ ਸ਼੍ਰੀ ਵਿਨੋਦ ਰਾਣਾ ਜੀ ਅਤੇ ਅਧਿਆਪਕ ਸਮੂਹ ਦੁਆਰਾ ਉਹਨਾਂ ਨੂੰ ਭਾਵ ਪੂਰਨ ਸ਼ਰਧਾਂਜਲੀ ਦਿੱਤੀ ਗਈ।ਡੀ. ਏ. ਵੀ. ਅਰਥਾਤ ਦਇਆਨੰਦ ਐਂਗਲੋ ਵੈਦਿਕ ਇੱਕ ਵਿਸ਼ਵ ਪ੍ਰਸਿੱਧ ਸੰਸਥਾ ਹੈ ਅਤੇ ਇਸ ਸੰਸਥਾ ਦੀ ਸਥਾਪਨਾ 1986 ਵਿੱਚ ਦਇਆਨੰਦ ਜੀ ਦੇ ਨਿਰਵਾਣ ਦੇ ਬਾਅਦ ਉਹਨਾਂ ਦੇ ਨਾਮ ਨੂੰ ਅਮਰ ਬਣਾਉਣ ਲਈ ਇੱਕ ਸਮਾਰਕ ਦੇ ਰੂਪ ਵਿੱਚ ਕੀਤੀ ਗਈ।ਸਵਾਮੀ ਦਇਆਨੰਦ ਜੀ ਨੇ ਆਪਣੇ ਗੁਰੂ ਵਿਰਜਾਨੰਦ ਜੀ ਦੀ ਆਗਿਆ ਦਾ ਪਾਲਨ ਕਰਦੇ ਹੋਏ ਆਪਣਾ ਸਾਰਾ ਜੀਵਨ ਦਾਨ ਕਰ ਦਿੱਤਾ ਅਤੇ ਭਾਰਤ ਦੇਸ਼ ਵਿੱਚ ਕਈ ਕੁਰੀਤੀਆਂ ਅਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕੀਤਾ।         1975 ਵਿੱਚ ਆਰਿਆ ਸਮਾਜ ਦੀ ਸਥਾਪਨਾ ਕੀਤੀ, ਜਿਸ ਦਾ ਉਦੇਸ਼ ਸਾਰੇ ਲੋਕਾਂ ਨੂੰ ਆਰਿਆ ਬਣਾਉਣਾ ਹੈ। ਆਰਿਆ ਅਰਥਾਤ ਸ੍ਰੇਸ਼ਟ ਮਨੁੱਖ।            ਪ੍ਰਾਥਨਾ ਸਭਾ ਵਿੱਚ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨਾਚਾਰਿਆਂ ਸ਼੍ਰੀ ਵਿਨੋਦ  ਰਾਣਾ ਜੀ ਨੇ ਦਇਆਨੰਦ ਜੀ ਦੇ ਵਿਅਕਤੀਤਵ ਦੇ ਬਾਰੇ ਦੱਸਿਆ ਕਿ ਉਹ ਇੱਕ ਮਹਾਨ ਵਿਅਕਤੀ ਸਨ, ਜਿਨਾਂ ਨੇ ਜੀਵਨ ਭਰ ਝੂਠ ਅਤੇ ਅਧਰਮ ਨਾਲ ਸਮਝੌਤਾ ਨਹੀਂ ਕੀਤਾ।ਉਹਨਾਂ ਨੇ ਵਿਸ਼ਵ ਵਿੱਚ ਅਗਿਆਨ, ਅਧਰਮ ਮਿਟਾਉਣ ਦੇ ਉਦੇਸ਼ ਨਾਲ ਸਤਿਆਰਥ ਪ੍ਰਕਾਸ਼ ਦੀ ਸਥਾਪਨਾ ਕੀਤੀ। ਉਨਾਂ ਦੇ ਮਹਾਨ ਕੰਮਾਂ ਅਤੇ ਵਿਅਕਤੀਤਵ ਦੇ ਕਾਰਨ ਹੀ ਉਹਨਾਂ ਦਾ ਨਾਮ ਅਮਰ ਹੋਇਆ ਅਤੇ ਅੱਜ ਪੂਰੇ ਭਾਰਤ ਵਰਸ਼ ਵਿੱਚ ਅਸੀਂ ਉਹਨਾਂ ਦੀ 200ਵੀੰ ਵਰੇਗੰਢ ਮਨਾ ਰਹੇ ਹਾਂ।ਸਾਨੂੰ ਉਹਨਾਂ ਦੇ ਪਦ-ਚਿੰਨਾਂ ਉੱਤੇ ਚਲਦੇ ਹੋਏ ਚੰਗੇ ਕੰਮ ਕਰਨੇ ਚਾਹੀਦੇ ਹਨ ਅਤੇ ਬੁਰਾਈਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

LEAVE A REPLY

Please enter your comment!
Please enter your name here