ਭਾਰੀ ਬਾਰਸ਼ ਅਤੇ ਗੜੇਮਾਰੀ ਦੇ ਬਾਵਜੂਦ ਸੰਵਿਧਾਨ ਬਚਾਓ ਮੰਚ ਪੰਜਾਬ ਦਾ ਮੋਰਚਾ 18ਵੇਂ ਦਿਨ ਵੀ ਲਗਾਤਾਰ ਜਾਰੀ

0
35

ਮਾਨਸਾ 29 ਫਰਵਰੀ(ਸਾਰਾ ਯਹਾ, ਬਲਜੀਤ ਸ਼ਰਮਾ) ਸੀਏਏ, ਐਨਆਰਸੀ ਅਤੇ ਐਨਪੀਆਰ ਕਾਨੂੰਨ ਨੂੰ ਰੱਦ ਕਰਵਾਉਣ ਲਈ ਸੰਵਿਧਾਨ ਬਚਾਓ ਮੰਚ ਪੰਜਾਬ ਦਾ ਮਾਨਸਾ ਵਿਖੇ ਲਗਾਇਆ ਗਿਆ ਦਿਨ ਰਾਤ ਦਾ ਮੋਰਚਾ 18ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ. ਅੱਜ ਇਸ ਮੋਰਚੇ ਦੇ ਮੈਂਬਰਾਂ ਵੱਲੋਂ ਫੈਸਲਾ ਲਿਆ ਗਿਆ ਕਿ ਦਿੱਲੀ ਵਿੱਚ ਜੋ ਆਰਐਸਐਸ ਦੇ ਇਸ਼ਾਰਿਆਂ *ਤੇ ਹਿੰਸਾ ਅਤੇ ਦੰਗੇ ਹੋਏ ਹਨ, ਉਸ ਮਾਮਲੇ *ਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ. ਇਸਤੋਂ ਇਲਾਵਾ ਕੱਲ੍ਹ ਮਲੇਰਕੋਟਲਾ ਵਿਖੇ ਦਿੱਲੀ ਹਿੰਸਾ ਦੇ ਖਿਲਾਫ ਕੀਤੀ ਗਈ ਰੈਲੀ ਵਿੱਚ ਸੰਵਿਧਾਨ ਬਚਾਓ ਮੰਚ ਪੰਜਾਬ ਦੀ ਟੀਮ ਸੁਖਦਰਸ਼ਨ ਨੱਤ ਅਤੇ ਐਚ.ਆਰ.ਮੋਫਰ ਦੀ ਅਗਵਾਈ ਵਿੱਚ ਹਾਜ਼ਰੀ ਲਗਵਾ ਕੇ ਆਈ. ਇਸਤੋਂ ਇਲਾਵਾ ਅੱਜ ਇਸ ਦਿਨ ਰਾਤ ਦੇ ਮੋਰਚੇ ਵਿੱਚ ਰਾਤ ਸਮੇਂ ਦੀ ਡਿਊਟੀ ਰੁਲਦੂ ਸਿੰਘ ਮਾਨਸਾ, ਕਰਨੈਲ ਸਿੰਘ, ਸੁਖਚਰਨ ਦਾਨੇਵਾਲੀਆ, ਗੁਰਦੇਵ ਸਿੰਘ ਦਲੇਲਵਾਲਾ, ਹਰਿੰਦਰ ਮਾਨਸ਼ਾਹੀਆ ਅਤੇ ਅਮਰੀਕ ਸਿੰਘ ਨੇ ਨਿਭਾਈ. ਅੱਜ ਸੰਵਿਧਾਨ ਬਚਾਓ ਮੰਚ ਦੇ ਮੋਰਚੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਇਸ ਗੱਲ *ਤੇ ਚਿੰਤਾ ਪ੍ਰਗਟਾਈ ਕਿ ਮੋਦੀ ਸਰਕਾਰ ਦੇ ਇਸ਼ਾਰਿਆਂ *ਤੇ  ਜੋ ਦੇਸ਼ ਵਿੱਚ ਹਿੰਸਾ ਫੈਲਾਈ ਜਾ ਰਹੀ ਹੈ, ਉਸ ਕਾਰਣ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਹੈ ਅਤੇ ਜੇਕਰ ਮੋਦੀ ਸਰਕਾਰ ਇਸੇ ਤਰ੍ਹਾਂ ਫਿਰਕੂ ਰਾਜਨੀਤੀ ਕਰਦੀ ਰਹੀ ਤਾਂ ਦੇਸ਼, ਜੋ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ, ਹੋਰ ਵੀ ਸੰਕਟ ਵਿੱਚ ਫਸ ਜਾਵੇਗਾ. ਇਸ ਲਈ ਸਾਰੇ ਦੇਸ਼ ਵਾਸੀਆਂ ਨੂੰ ਇਕੱਠੇ ਹੋ ਕੇ ਮੋਦੀ ਸਰਕਾਰ ਤੇ ਦਬਾਓ ਬਨਾਉਣਾ ਚਾਹੀਦਾ ਹੈ ਕਿ ਮੋਦੀ ਸਰਕਾਰ ਦੇਸ਼ ਦੀਆਂ ਮੁਸ਼ਕਿਲਾਂ, ਜਿਵੇਂ ਕਿ ਮਹਿੰਗਾਈ, ਬੇਰੋਜ਼ਗਾਰੀ, ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਆਦਿ ਵੱਲ ਧਿਆਨ ਦੇਵੇ ਨਾਂ ਕਿ ਫਿਰਕੂ ਅੱਗ ਵਿੱਚ ਤੇਲ ਪਾਵੇ. ਅੱਜ ਇਸ ਮੋਰਚੇ ਨੂੰ ਆਤਮਾ ਸਿੰਘ ਪਮਾਰ ਬੀ.ਐਸ.ਪੀ. ਆਗੂ, ਗੁਲਜ਼ਾਰ ਖਾਨ, ਕੁਲਦੀਪ ਸਿੰਘ, ਪਾਸਟਰ ਸੈਮੂਅਲ ਸਿੱਧੂ ਜਿਲ੍ਹਾ ਪ੍ਰਧਾਨ ਕ੍ਰਿਸ਼ਚੀਅਨ ਪਾਸਟਰ ਐਸੋਸੀਏਸ਼ਨ, ਮਨਜੀਤ ਸਿੰਘ ਧਿੰਗੜ, ਕਾ. ਨਰਿੰਦਰ ਕੌਰ ਬੁਰਜ ਹਮੀਰਾ, ਰਮਨਦੀਪ ਕੌਰ, ਸਵਰਨ ਗੋਰੀਆ ਫਫੜੇ ਭਾਈਕੇ, ਮੁਸਲਿਮ ਫਰੰਟ ਪੰਜਾਬ ਅਬਦੁਲ ਸਲਾਮ ਫਫੜੇ ਭਾਈਕੇ, ਗੁਰਚਰਨ ਸਿੰਘ ਰਿਟਾਇਰਡ ਪੁਲਿਸ ਇੰਸਪੈਕਟਰ, ਮੂਰਤੀ ਦੇਵੀ, ਗੁਰਵਿੰਦਰ ਨੰਦਗੜ੍ਹ ਆਇਸਾ, ਜਸਵੰਤ ਸਿੰਘ ਬਹੁਜਨ ਕ੍ਰਾਂਤੀ ਮੋਰਚਾ, ਪੂਰਨ ਸਿੰਘ ਅਤੇ ਅਜਾਇਬ ਸਿੰਘ ਆਦਿ ਨੇ ਸੰਬੋਧਨ ਕੀਤਾ.

NO COMMENTS