ਜਪਾਨ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਲਈ ਚੁਣੀ ਗਈ ਨੇਵੀ ਮਿੱਤਲ ਦਾ ਵਿਸੇਸ਼ ਸਨਾਮਨ ਕਰਨ ਪਹੁੰਚੇ ਸਿੱਖਿਆ ਸਕੱਤਰ

0
30

ਭੀਖੀ$ਮਾਨਸਾ 28 ਫਰਵਰੀ 2020 (ਸਾਰਾ ਯਹਾ, ਬਲਜੀਤ ਸ਼ਰਮਾ) ਜਪਾਨ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਲਈ ਚੁਣੀ ਗਈ ਸ਼ਹੀਦ ਜਗਸੀਰ ਸਿੰਘ
ਸੀਨੀਅਰ ਸੈਕੰਡਰੀ ਸਕੂਲ, ਬੋਹਾ ਦੀ ਗਿਆਰਵੀਂ ਕਲਾਸ ਦੀ ਸਾਇੰਸ ਵਿਸੇ਼ ਦੀ ਵਿਦਿਆਰਥਣ ਨੇਵੀ ਮਿੱਤਲ ਦਾ ਵਿਸੇਸ਼ ਸਨਮਾਨ ਕਰਨ ਅਤੇ
ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਭੀਖੀ ਵਿਖੇ ਬੱਚਿਆਂ ਦੀ ਬਾਇਓਮੈਟ੍ਰਿਕ ਮਸ਼ੀਨ ਰਾਹੀਂ ਲਗਦੀ ਹਾਜਰੀ ਅਤੇ ਵਿਲੱਖਣ
ਕਾਰਜਾਂ ਕਰਕੇ ਮੀਡੀਆ ਦੀਆਂ ਸੁਰਖੀਆਂ ਬਣ ਰਹੇ ਇਸ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਹੱਲਾਸੇ਼ਰੀ ਦੇਣ ਲਈ ਪਹੁੰਚੇ, ਸਿੱਖਿਆ
ਸਕੱਤਰ ਕ੍ਰਿਸਨ ਕੁਮਾਰ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਤੇ ਮਾਣ ਮਹਿਸੂਸ ਕੀਤਾ ਕਿ ਉਨ੍ਹਾਂ ਦੀ ਸਖਤ ਮਿਹਨਤ ਅਤੇ ਪ੍ਰੇਰਨਾ
ਸਦਕਾ ਸਰਕਾਰੀ ਸਕੂਲਾਂ ਦੇ ਬੱਚੇ ਵਿਿਗਆਨ ਵਰਗੇ ਔਖੇ ਵਿਸ਼ਿਆਂ ਵਿੱਚ ਸਕੂਲਾਂ ਦਾ ਨਾਮ ਕੌਮਾਂਤਰੀ ਪੱਧਰ ਤੇ ਚਮਕਾ ਰਹੇ ਹਨ।


ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸਿੱਖਿਆ ਵਿਭਾਗ ਵਲੋਂ ਚਲਾਏ ਜਾ ਰਹੇ ਮਿਸ਼ਨ ਸਤ ਪ੍ਰਤੀਸ਼ਤ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ
ਆਉਣਗੇ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵਲੋਂ ਸਵੇਰੇ ਸ਼ਾਮ ਲਗਾਈਆਂ ਜਾ ਰਹੀਆਂ ਵਾਧੂ ਕਲਾਸਾਂ ਨਾਲ ਇਸ ਵਾਰ ਨਾ ਸਿਰਫ ਵਿਿਦਆਰਥੀ
ਚੰਗੇ ਨੰਬਰ ਲੈ ਕੇ ਹੀ ਪਾਸ ਹੋਣਗੇ ਸਗੋਂ ਮੈਰਿਟ ਲਿਸ਼ਟ ਵਿੱਚ ਵੀ ਆਪਣਾ ਵੱਧ ਤੋਂ ਵੱਧ ਗਿਣਤੀ ਵਿਚ ਨਾ ਦਰਜ ਕਰਵਾਉਣਗੇ। ਉਨ੍ਹਾਂ ਇਸ ਗੱਲ
ਤੇ ਵੀ ਤਸੱਲੀ ਜਾਹਿਰ ਕੀਤੀ ਕਿ ਅਧਿਆਪਕ ਸਖਤ ਪੜ੍ਹਾਈ ਦੇ ਨਾਲ^ਨਾਲ ਨਵੇਂ ਦਾਖਲਿਆਂ ਨੂੰ ਲੈ ਕੇ ਵੀ ਫਿਕਰਮੰਦ ਹਨ , ਜਿਸ ਕਰਕੇ
ਸਕੂਲ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਵੀ ਅਧਿਆਪਕ ਬੱਚਿਆਂ ਦੇ ਮਾਪਿਆਂ ਨੂੰ ਮਿਲ ਕੇ ਸਮਾਰਟ ਸਕੂਲਾਂ ਵਿੱਚ ਹੋ ਰਹੀ ਵਧੀਆ ਅਤੇ
ਮੁਫ਼ਤ ਪੜ੍ਹਾਈ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਅਧਿਆਪਕਾਂ ਨੂੰ ਇਸ ਗੱਲ ਦੀ ਭਰੋਸਾ ਦਿੱਤਾ ਕਿ ਜਿਸ ਕਦਰ ਉਹ ਬੱਚਿਆਂ ਦੀ ਪੜ੍ਹਾਈ ਨੂੰ ਲੈ
ਕੇ ਫਿਕਰਮੰਦ ਹਨ ਉਸ ਦੇ ਮੱਦੇ ਨਜ਼ਰ ਅਧਿਆਪਕਾਂ ਦਾ ਵੀ ਕੋਈ ਮਾਮਲਾ ਪੈਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ।
ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਨੇ 500 ਤੋਂ ਵੱਧ ਗਿਣਤੀ ਵਾਲੇ ਭੀਖੀ ਦੇ ਸਕੂਲ ਦੀਆਂ ਸਾਰੀਆਂ ਸਰਗਰਮੀਆਂ ਨੂੰ ਗੰਭੀਰਤਾ ਨਾਲ
ਦੇਖਦਿਆਂ ਅਧਿਆਪਕਾਂ ਨੂੰ ਹੱਲਾਸੇ਼ਰੀ ਦਿੱਤੀ। ਉਨ੍ਹਾਂ ਅਧਿਆਪਕਾਂ ਨਾਲ ਦਸਵੀਂ/ਬਾਰਵੀਂ ਦੀਆਂ ਕਲਾਸਾਂ ਬਾਰੇ ਵਿਸੇ਼ਸ ਚਰਚਾ ਕੀਤੀ , ਉਨ੍ਹਾਂ
ਵੱਖ^ਵੱਖ ਕਲਾਸਾਂ ਵਿੱਚ ਜਾ ਕੇ ਵਿਦਿਆਰਥਣਾਂ ਦੀ ਪੜ੍ਹਾਈ ਦੇ ਰੁਝਾਨ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਬੱਚੀਆਂ ਨਾਲ ਗੱਲਬਾਤ ਕਰਦਿਆਂ
ਬੋਹਾ ਦੀ ਨੇਵੀ ਦੀਆਂ ਪ੍ਰਾਪਤੀਆਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜੇਕਰ ਵਿਦਿਆਰਥੀਆਂ ਦੇ ਮਨਾਂ ਵਿੱਚ ਕਿਸੇ ਸੁਪਨੇ ਨੂੰ ਪੂਰਾ ਕਰਨ ਲਈ
ਮਿਹਨਤ ਅਤੇ ਦ੍ਰਿੜਤਾ ਹੈ ਤਾਂ ਉਸ ਨੂੰ ਹਰ ਹੀਲੇ ਪੂਰਾ ਕੀਤਾ ਜਾ ਸਕਦਾ ਹੈ।
ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਨੇ ਸਕੂਲ ਵਿਚ ਬਣੀ ਡਾ. ਭੀਮ ਰਾਓ ਅੰਬੇਦਕਰ ਲਾਇਬਰੇਰੀ , ਸਾਇੰਸ ਅਤੇ ਮੈਥ ਪਾਰਕ ਵਿੱਚ
ਵੱਖ-ਵੱਖ ਕਿਸਮ ਦੇ ਬਣੇ ਮਾਡਲਾਂ ਦੀ ਸਕੂਲ ਦੇ ਹਰ ਕੋਨੇ ਵਿੱਚ ਹੋਇਆ ਬਾਲਾ ਵਰਕ, ਖੇਡ ਗਰਾਂਉਂਡ ਦਾ ਨਿਰੀਖਣ ਕਰਦਿਆਂ ਸਕੂਲਾਂ ਦੇ
ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਸਕੂਲ ਦੇ ਦੌਰੇ ਦੌਰਾਨ ਇੱਥੋਂ ਦੇ ਪ੍ਰਿੰਸੀਪਲ ਪ੍ਰੀਤਇੰਦਰ ਘਈ ਤੇ ਸਮੂਹ ਸਟਾਫ ਅਤੇ ਬੋਹਾ ਤੋਂ ਪਹੁੰਚੇ ਹੋਏ ਪ੍ਰਿੰਸੀਪਲ
ਪਰਮਲ ਸਿੰਘ ਅਤੇ ਸਕੂਲ ਦੇ ਸਮੂਹ ਸਟਾਫ ਨੂੰ ਵੀ ਇਸ ਗੱਲ ਦੀ ਵਧਾਈ ਦਿੱਤੀ ਕਿ ਉਨ੍ਹਾਂ ਦੀ ਮਿਹਨਤ ਸਦਕਾ ਬੱਚੇ ਕੌਮਾਂਤਰੀ ਪੱਧਰ ਤੇ ਸਕੂਲ
ਦਾ ਨਾਮ ਚਮਕਾ ਰਹੇ ਹਨ।
ਸਿੱਖਿਆ ਸਕੱਤਰ ਵੱਲੋਂ ਸਕੂਲ ਦੇ ਕਾਰਜਾਂ ਦੀ ਕੀਤੀ ਪ੍ਰਸ਼ੰਸਾ ਲਈ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਮਲਕੀਤ ਸਿੰਘ ਅਤੇ ਸਕੂਲ
ਸੁੰਦਰੀਕਰਨ ਕਮੇਟੀ ਦੇ ਆਗੂ ਬਲਵੰਤ ਭੀਖੀ,ਰਾਮ ਸਿੰਘ ਅਕਲੀਆ, ਦਰਸ਼ਨ ਸਿੰਘ ਖਾਲਸਾ , ਅਵਤਾਰ ਸਿੰਘ ਗੋਗੀ, ਬਾਬਾ ਮੱਘਰ ਸਿੰਘ, ਗੋਧਾ
ਰਾਮ , ਮੀਹਾਂ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਕੂਲ ਦੀ ਬੇਹਤਰੀ ਲਈ ਸਮਰਪਿਤ ਹੋ ਕੇ ਕੰਮ ਕਰਦੇ ਰਹਿਣਗੇ।

LEAVE A REPLY

Please enter your comment!
Please enter your name here