ਬੰਦ ਪਏ ਐਜੂਕੇਸ਼ਨ ਇੰਸਟੀਚਿਊਟ$ਸੈਂਟਰ ਨੂੰ ਖੋਲਣ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

0
60

ਮਾਨਸਾ 25 ਜੂਨ (ਸਾਰਾ ਯਹਾ/ਅਮਨ ਮਹਿਤਾ): ਕਰੋਨਾ ਮਹਾਂਮਾਰੀ ਕਾਰਨ ਬੰਦ ਪਏ ਐਜੂਕੇਸ਼ਨ ਇੰਸਟੀਚਿਊਟ ਅਤੇ ਸੈਂਟਰਾਂ ਦੇ ਮਾਲਕਾਂ ਤੇ ਇਨ੍ਹਾਂ ਨਾਲ ਵਿੱਚ ਪੜ੍ਹਾ ਰਹੇ ਬੇਰੁਜ਼ਗਾਰ ਅਧਿਆਪਕਾਂ ਨੇ ਸੈਂਟਰਾਂ ਨੂੰ ਖੋਲ੍ਹਣ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਸੁੱਖਵਿੰਦਰ ਮਘਾਣਿਆ, ਅਮਨ ਕੁਮਾਰ, ਹਰਜੀਵਨ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਵੇਂ ਸਰਕਾਰ ਵਲੋਂ ਦੀਆਂ ਹਦਾਇਤਾਂ ਅਨੁਸਾਰ ਸ਼ੋਅ ਰੂਮ, ਬਾਜ਼ਾਰ, ਮੈਰਿਜ ਪੈਲੇਸ, ਰੈਸਟੋਰੈਂਟ ਆਦਿ ਖੋਲਨ ਦੀ ਇਜ਼ਾਜ਼ਤ ਦਿੱਤੀ ਹੈ ਉਸੇ ਤਰ੍ਹਾਂ ਐਜੂਕੇਸ਼ਨ ਇੰਸਟੀਚਿਊਟ ਅਤੇ ਸੈਂਟਰਾਂ ਨੂੰ ਖੋਲਿਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਟਰਾਂ ਨੂੰ ਸਕੂਲਾਂ ਅਤੇ ਕਾਲਜਾਂ ਦੇ ਖੇਤਰ ਵਿੱਚੋਂ ਵੱਖ ਕੀਤਾ ਜਾਵੇ ਕਿਉਕਿ ਇਨ੍ਹਾਂ ਵਿੱਚ ਬਹੁਤ ਘੱਟ ਗਿਣਤੀ ਵਿੱਚ ਅਤੇ ਵੱਖ ਵੱਖ ਗਰੁੱਪਾ ਵਿੱਚ ਵਿਿਦਆਰਥੀ ਪੜ੍ਹਨ ਈ ਆਉਦੇ ਹਨ। ਉਨ੍ਹਾਂ ਮੰਗ ਕੀਤੀ ਕਿ  ਸੈਟਰਾਂ ਵਿੱਚ ਇੱਕ ਗਰੁੱਪ ਵਿੱਚ 10 ਤੋਂ 20 ਵਿਿਦਆਰਥੀ ਪੜ੍ਹਾਉਣ ਦੀ ਆਗਿਆ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਸੈਟਰਾਂ ਵਿੱਚ ਕਰੋਨਾ ਮਹਾਮਾਰੀ ਕਾਰਨ ਵਰਤੇ ਜਾਣ ਵਾਲ ਇਤਿਆਤਾਂ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹਨਾਂ ਇੰਸਟੀਚਿਊਟਾ ਅਤੇ ਸੈਂਟਰਾਂ ਦੇ ਮਾਲਕ ਉੱਚ ਯੋਗਤਾਵਾਂ ਪ੍ਰਾਪਤ ਕਰਕੇ  ਖੁਦ ਬੇਰੁਜ਼ਗਾਰ ਹਨ ਅਤੇ ਆਪਣੀ ਪਰਿਵਾਰ ਦੇ ਪਾਲਣ ਪੋਸ਼ਨ ਅਤੇ ਰੋਜ਼ੀ ਰੋਟੀ ਲਈ ਇਨ੍ਹਾਂ ਸੈਟਰਾਂ ਵਿੱਓ ਵਿਿਦਆਰਥੀਆਂ ਨੂੰ ਪੜਾਂ ਕੇ ਅਧਿਆਪਨ ਦਾ ਕਾਰਜ ਕਰਦੇ ਹਨ । ਇਸ ਮੋਕੇ ਜਗਜੀਵਨਜੋਤ ਸਿੰਘ, ਅਜੀਤਪਾਲ ਸਿੰਘ ਨੇ ਕਿਹਾ ਕਿ ਜਿਵੇਂ ਰਾਜਨੀਤਕ ਪਾਰਟੀਆਂ ਵੱਡੇ ਵੱਡੇ ਇਕੱਠ ਕਰ ਰਹੀਆਂ ਹਨ, ਪੈਲੇਸਾ ਵਿੱਚ 50 ਵਿਅਕਤੀਆਂ ਦੀ ਆਗਿਆ ਦਿੱਤੀ ਗਈ ਹੈ ਇਸ ਦੇ ਮੁਕਾਬਲੇ ਇਨ੍ਹਾਂ ਸੈਟਰਾਂ ਵਿੱਚ ਸਿਰਫ ਕੁਝ ਹੀ ਵਿਿਦਆਰਥੀਆਂ ਨੂੰ ਪੜ੍ਹਾਉਣ ਦੀ ਮੰਗ ਕਰ ਰਹੇ ਹਾਂ।

ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਟਰਾਂ ਦੀ ਬਿਲਡਿੰਗਾਂ ਦੇ ਕਿਰਾਏ, ਬਿਜਲੀ ਪਾਣੀ ਦੇ ਬਿੱਲ, ਕਰਜ਼ੇ ਦੀਆਂ ਕਿਸ਼ਤਾ ਕਾਰਨ ਇਨ੍ਹਾਂ ਦੇ ਮਾਲਕਾਂ ਅਤੇ ਇੱਥੇ ਪੜ੍ਹਾਉਣ ਵਾਲੇ ਅਧਿਆਪਕ ਨੂੰ ਮਾਨਸਿਕ ਤਣਾਅ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਸੋ ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਨੂੰ ਜਲਦ ਤੋਂ ਜਲਦ ਖੋਲਣ ਦੀ ਆਗਿਆ ਦਿੱਤੀ ਜਾਵੇ। ਇਸ ਮੋਕੇ ਡਿਪਟੀ ਕਮਿਸ਼ਨਰ ਮਾਨਸਾ ਨੇ ਭਰੋਸ ਦਿੱਤਾ ਕਿ ਇਨ੍ਹਾਂ ਨੂੰ ਖੋਲਣ ਸੰਬੰਧੀ ਸਰਕਾਰ ਤੱਕ ਅਵਾਜ਼ ਪਹੁੰਚਾਈ ਜਾਵੇਗੀ ਅਤੇ ਜਲਦ ਹੀ ਇਨ੍ਹਾਂ ਨੂੰ ਖੋਲਣ ਲਈ ਕਿਹਾ ਜਾਵੇਗਾ। ਸੈਟਰਾਂ ਦੇ ਮਾਲਕਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ 1 ਜੁਲਾਈ ਤੱਕ ਕੋਈ ਇਨ੍ਹਾਂ ਨੂੰ ਖੋਲਣ ਸੰਬੰਧੀ ਫੈਸਲਾ ਨਾ ਲਿਆ ਗਿਆ ਤਾਂ 3 ਜੁਲਾਈ ਨੂੰ ਡੀ ਸੀ ਦਫਤਰ ਵਿਖੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਪ੍ਰਦੀਪ ਕੁਮਾਰ, ਸੰਦੀਪ ਸਿੰਘ, ਆਰ ਕੇ ਬਾਂਸਲ, ਅਸ਼ੋਕ ਕੁਮਾਰ ਬੁਢਲਾਡਾ, ਤਰਨਦੀਪ ਸਿੰਘ, ਮਨੂੰ ਸ਼ਰਮਾ, ਰਾਜ ਕੁਮਾਰ ਸਮੇਤ ਪੂਰੇ ਜ਼ਿਲ੍ਹੇ ਦੇ ਐਜੂਕੇਸ਼ਨ ਸੈਂਟਰ ਦੇ ਮਾਲਕ ਅਤੇ ਅਧਿਆਪਕ ਹਾਜ਼ਰ ਸਨ।

LEAVE A REPLY

Please enter your comment!
Please enter your name here