ਚਾਈਲਡ ਹੈਲਪਲਾਈਨ ਟੀਮ ਵੱਲੌ ਬੁਢਲਾਡਾ ਨੇੜੇ ਬਾਜ਼ੀਗਰ ਬਸਤੀਵਿੱਚ ਬੱਚਿਆ ਨੂੰ ਕੋਵਿਡ-19 ਮਹਾਂਮਾਰੀ ਬਾਰੇ ਜਾਗਰੂਕ ਕੀਤਾ ਗਿਆ।

0
49

ਬੁਢਲਾਡਾ ਜੂਨ 25   (ਸਾਰਾ ਯਹਾ/ਅਮਨ ਮਹਿਤਾ) ਚਾਈਲਡ ਹੈਲਪਲਾਈਨ ਟੀਮ ਵੱਲੌ ਬੁਢਲਾਡਾ ਨੇੜੇ ਬਾਜ਼ੀਗਰ ਬਸਤੀਵਿੱਚ ਬੱਚਿਆ ਨੂੰ ਕੋਵਿਡ-19 ਮਹਾਂਮਾਰੀ ਬਾਰੇ ਜਾਗਰੂਕ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆ ਬਲ਼ਦੇਵ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਨੇ ਦੱਸਿਆ ਕਿ ਇਸ ਮਹਾਂਮਾਰੀ ਤੌ ਕਿਵੇਂ ਬਚਾਅ ਰੱਖਿਆ ਜਾ ਸਕਦਾ ਹੈ। ਉਹਨਾਂ ਨੇ ਬੱਚਿਆ ਨੂੰ ਹੱਥ ਧੋਣ ਦੇ ਪੰਜ ਤਰੀਕੇ ਵੀ ਦੱਸੇ ਕਿ ਦਿਨ ਵਿੱਚ ਵਾਰ-ਵਾਰ ਘੱਟੋ ਘੱਟ 20 ਸੈਕਿੰਡ ਆਪਣੇ ਹੱਥ ਸਾਬਣ ਨਾਲ ਧੋਣੇ ਚਾਹੀਦੇ ਹਨ। ਇਸ ਤੌ ਇਲਾਵਾਂ ਬੱਚਿਆ ਨੂੰ ਦੱਸਿਆ ਗਿਆ ਕਿ ਮਾਸਕ ਲਗਾਉਣਾ ਵੀ ਜਰੂਰੀ ਹੈ, ਦੂਜੇ ਵਿਅਕਤੀ ਤੌ ਘੱਟੋ ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੋ, ਭੀੜ ਵਾਲੀਆ ਥਾਂਵਾ ਤੋ ਗੁਰੇਜ ਕਰੋ। ਫਿਰ ਸਭ ਬੱਚਿਆ ਨੂੰ ਮਾਸਕ ਵੰਡੇ ਗਏ। ਇਸ ਤੌ ਬਾਅਦ ਚਾਈਲਡ ਹੈਲਪ ਲਾਈਨ ਦੀ ਟੀਮ ਦੇ ਮੈਬਰ ਕੁਲਵਿੰਦਰ ਸਿੰਘ ਅਤੇ ਬਖਸ਼ਿੰਦਰ ਸਿੰਘ ਨੇ ਦੱਸਿਆ ਕਿ ਚਾਈਲਡ ਹੈਲਪ ਲਾਈਨ 0-18 ਸਾਲ ਦੇ ਬੱਚਿਆਂ ਦੇ ਅਧਿਕਾਰਾਂ ਅਤੇ ਸੁਰੱਖਿਆ ਲਈ 24 ਘੰਟੇ ਹਾਜਿਰ ਰਹਿੰਦੀ ਹੈ। ਜੇਕਰ ਕਿਸੇ ਬੱਚੇ ਨੂੰ ਕੋਈ  ਸਮੱਸਿਆ ਆਉਦੀਂ ਹੈ ਤਾਂ ਉਹ ਬਿਨਾਂ ਕਿਸੇ ਡਰ ਤੌ 1098 ਨੰਬਰ ਉਪਰ ਕਾਲ ਕਰ ਸਕਦਾ ਹੈ। ਚਾਈਲਡ ਹੈਲਪ ਲਾਈਨ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। 

LEAVE A REPLY

Please enter your comment!
Please enter your name here