ਬੋਹਾ ਕਸਬੇ ਵਿਚੋਂ 2 ਬਾਲ ਮਜਦੂਰੀ ਅਤੇ 7 ਬਾਲ ਭਿਖਿਆ ਮੰਗਦੇ ਬੱਚੇ ਬਚਾਏ ਗਏ

0
44

ਬੋਹਾ 29 ਸਤੰਬਰ (ਸਾਰਾ ਯਹਾ/ਅਮਨ ਮਹਿਤਾ ) ਚਾਇਲਡ ਹੈਲਪ ਲਾਈਨ ਮਾਨਸਾ ਕੋਲ ਗੁਪਤ ਸੂਚਨਾ ਮਿਲੀ ਕਿ ਬੋਹਾ ਕਸਬੇ ਵਿੱਚ ਬਾਲ ਭਿਖਿਆ ਤੇ ਬਾਲ ਮਜ਼ਦੂਰੀ ਹੋ ਰਹੀ ਹੈ ਸੂਚਨਾ ਦੇ ਅਧਾਰ ਤੇ ਅੱਜ ਤੁਰੰਤ ਹੀ ਕਾਰਵਾਈ ਕਰਦੇ ਹੋਏ, ਬਾਲ ਭਲਾਈ ਕਮੇਟੀ, ਜਿਲ੍ਹਾ ਬਾਲ ਸੁਰਖਿਆ ਦਫ਼ਤਰ ਅਤੇ ਚਾਇਲਡ ਹੈਲਪ ਲਾਇਨ ਮਾਨਸਾ ਦੀ ਸਾਂਝੀ ਟੀਮ ਦੁਆਰਾ ਬੋਹਾ ਕਸਬੇ ਵਿੱਚ ਬਾਲ ਭਿਖਿਆ ਅਤੇ ਬਾਲ ਮਜਦੂਰੀ ਦੇ ਸਬੰਧ ਵਿੱਚ ਰੇਡ ਕੀਤੀ ਗਈ। ਰੇਡ ਅਲੱਗ ਅਲੱਗ ਥਾਂਵਾਂ ਕਸਬੇ ਦੇ ਅੰਦਰਲੇ ਬਾਜ਼ਾਰ, ਬੱਸ ਸਟੈਂਡ, ਝੁਨੀਰ ਰੋਡ ਅਤੇ ਰਤੀਆ ਰੋਡ ਉਪਰ  ਕੀਤੀ ਗਈ। ਰੇਡ ਦੇ ਦੌਰਾਨ 2 ਬਾਲ ਮਜਦੂਰ ਅਤੇ 7 ਬਾਲ ਭਿਖਿਆ ਮੰਗਦੇ ਹੋਏ ਬੱਚੇ ਪਾਏ ਗਏ। ਦੋ ਬੱਚਿਆਂ ਕਸਬੇ ਦੇ ਅੰਦਰ ਬਾਜ਼ਾਰ ਵਿੱਚੋ ਇੱਕ ਹਲਵਾਈ ਦੀ ਦੁਕਾਨ ਤੇ ਬਾਲ ਮਜਦੂਰੀ ਕਰਦੇ ਹੋਏ ਪਾਏ ਗਏ। ਜੋ ਕਿ ਕੁਝ ਦਿਨ ਪਹਿਲਾਂ  ਹੀ ਦੁਕਾਨ ਤੇ ਕੰਮ ਕਰਨ ਲੱਗੇ ਸਨ। ਦੁਕਾਨਦਾਰ ਨੇ ਕਿਹਾ ਕਿ ਬੱਚੇ ਦੇ ਮਾਂ ਬਾਪ ਓਹਨਾ ਨੂੰ ਖੁਦ ਮਜਦੂਰੀ ਕਰਨ ਲਈ ਭੇਜਦੇ ਹਨ। ਆਸ ਪਾਸ ਦੇ ਦੁਕਾਨਦਾਰ ਦੇ ਕਾਫੀ ਕਹਿਣ ਤੇ ਕਿ ਅਸੀਂ ਸਾਰੇ ਕਸਮ ਖਾਂਦੇ ਹੈ ਕਿ ਆਪਣੇ ਆਲੇ ਦੁਆਲੇ ਕੋਈ ਵੀ ਬਾਲ ਮਜਦੂਰੀ ਨਹੀਂ ਹੋਣ ਦਿਆਂਗੇ। ਉਹਨਾਂ ਦੀ ਬੇਨਤੀ ਤੇ ਦੁਕਾਨਦਾਰ ਨੂੰ ਚੇਤਾਵਨੀ ਦਿੰਦੇ ਹੋਏ ਛੱਡ ਦਿੱਤਾ। ਇਸੇ ਤਰਾਂ ਹੀ ਬਾਲ ਭਿਖਿਆ ਕਰਦੇ ਹੋਏ 7 ਬੱਚੇ ਝੁਨੀਰ ਰੋਡ ਅਤੇ ਰਤੀਆ ਰੋਡ ਤੋਂ ਬਚਾਏ ਗਏ।  ਜਿਲ੍ਹਾ ਬਾਲ ਸੁਰਖਿਆ ਦਫ਼ਤਰ  ਦੇ ਕੌਂਸਲਰ ਸ੍ਰੀ ਰਾਜਿੰਦਰ ਕੁਮਾਰ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਬੱਚਿਆਂ ਨੂੰ ਸਮਝਾਇਆ ਕਿ ਬਾਲ ਮਜਦੂਰੀ ਅਤੇ ਬਾਲ ਭਿਖਿਆ ਕਾਨੂੰਨ ਦੇ ਅਨੁਸਾਰ ਅਪਰਾਧ ਹੈ।  ਜੇਕਰ ਕੋਈ ਬੱਚਾ ਮਜਦੂਰੀ ਕਰਦਾ ਜਾਂ ਭਿਖਿਆ ਮੰਗਦਾ ਹੈ ਤਾਂ ਕਾਰਵਾਈ ਬੱਚਿਆਂ ਦੇ ਮਾਤਾ ਪਿਤਾ ਤੇ ਹੁੰਦੀ ਹੈ।  ਸਾਰੇ ਬੱਚਿਆਂ ਨੂੰ ਅਤੇ ਓਹਨਾ ਦੇ ਮਾਤਾ ਪਿਤਾ ਨੂੰ ਬਾਲ ਭਲਾਈ ਕਮੇਟੀ ਦੇ ਮੇਂਬਰ ਬਲਦੇਵ ਰਾਜ ਕੱਕੜ ਅਤੇ ਬਾਬੂ ਸਿੰਘ ਮਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਹਨਾਂ ਨੇ  ਬੱਚਿਆਂ ਦੇ ਪਿਤਾ ਨੂੰ ਪਹਿਲੀ ਤੇ ਆਖਰੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਆਪਣੇ ਬੱਚੇ ਨਹੀਂ ਪਾਲ ਸਕਦੇ ਤਾ ਉਹ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕਰ ਦੇਵੇ ਤਾਂ ਜੋ ਉਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਚੰਗੀ ਤਰਾਂ ਹੋ ਸਕੇ ਤੇ ਬੱਚੇ ਪੜ੍ਹ ਲਿਖ ਕੇ ਇਕ ਬੇਹਤਰ ਇਨਸਾਨ ਬਣ ਸਕਣ। ਬੱਚਿਆਂ ਦੇ ਮਾਤਾ ਪਿਤਾ ਨੇ ਕਿਹਾ ਕਿ ਉਹ ਅੱਗੇ ਤੋਂ ਇਹ ਧਿਆਨ ਰੱਖਣਗੇ ਕਿ ਓਹਨਾ ਦੇ ਬੱਚੇ ਭਿਖਿਆ ਮੰਗਣ ਜਾਂ ਮਜਦੂਰੀ ਕਰਨ ਨਹੀਂ ਜਾਣ।  ਉਸਤੋਂ ਬਾਅਦ ਸਾਰੇ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ। ਚਾਇਲਡ ਹੈਲਪ ਲਾਇਨ ਮਾਨਸਾ ਦੇ ਜਿਲ੍ਹਾ ਇੰਚਾਰਜ ਸ੍ਰੀ ਕਮਲਦੀਪ ਸਿੰਘ ਨੇ ਕਿਹਾ ਕਿ ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਬੱਚਾ ਤੁਹਾਨੂੰ ਭਿਖਿਆ ਮੰਗਦਾ, ਮਜਦੂਰੀ ਕਰਦਾ ਜਾ ਕਿਸੇ ਮੁਸੀਬਤ ਵਿਚ ਦਿਖਦਾ ਹੈ ਤਾ ਤੁਸੀਂ ਬੇਝਿਜਕ ਹੋ ਕੇ ਟੋਲ ਫ੍ਰੀ ਨੰਬਰ 1098 ਤੇ ਕਾਲ ਕਰ ਸਕਦੇ ਹੋ ਅਤੇ ਇਕ ਅਨਮੋਲ ਜਿੰਦਗੀ ਬਚਾ ਸਕਦੇ ਹੋ। ਇਸ ਮੌਕੇ ਬਖਸ਼ਿੰਦਰ ਸਿੰਘ, ਬੇਅੰਤ ਕੌਰ, ਜਰਨੈਲ ਸਿੰਘ ਤੇ ਮੱਖਣ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here