ਬੈਂਸ ਭਰਾਵਾਂ ਖਿਲਾਫ ਮਾਮਲਾ ਦਰਜ, ਸਾਈਕਲ ਯਾਤਰਾ ਦੌਰਾਨ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਦੇ ਇਲਜ਼ਾਮ

0
43

ਮੁਹਾਲੀ 27 ਜੂਨ  (ਸਾਰਾ ਯਹਾ/ਬਿਓਰੋ ਰਿਪੋਰਟ)  : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਤੇ ਉਹਨਾਂ ਦੇ ਭਰਾ ਐਮਐਲਏ ਬਲਵਿੰਦਰ ਸਿੰਘ ਬੈਂਸ ਖਿਲਾਫ਼ ਮੁਹਾਲੀ ਦੇ ਮਟੌਰ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ।ਦੋਵਾਂ ਭਰਾਵਾਂ ਖਿਲਾਫ਼ ਧਾਰਾ 188 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਪੁਲਿਸ ਦਾ ਦਾਅਵਾ ਹੈ ਕਿ ਲੋਕ ਇਨਸਾਫ ਪਾਰਟੀ ਦੀ ਸਾਈਕਲ ਰੈਲੀ ‘ਚ ਸੋਸ਼ਲ ਡਿਸਟੇਨਸਿੰਗ ਦਾ ਧਿਆਨ ਨਹੀਂ ਰੱਖਿਆ ਗਿਆ।ਪੁਲਿਸ ਮੁਤਾਬਿਕ ਕਈ ਵਰਕਰਾਂ ਨੇ ਮਾਸਕ ਲਗਾਉਣ ਦੀ ਬਜਾਏ ਗ਼ਲੇ ‘ਚ ਲਟਕਾਏ ਹੋਏ ਸਨ।

ਬੈਂਸ ਭਰਾਵਾਂ ਤੇ ਉਹਨਾਂ ਦੇ ਸਮਰਥਕ ਕੇਂਦਰ ਸਰਕਾਰ ਦੇ ਕਿਸਾਨ ਆਰਡੀਨੈਂਸ ਖਿਲਾਫ ਨਿਤਰੇ ਹੋਏ ਹਨ ਬੀਤੇ ਕੱਲ੍ਹ ਉਨ੍ਹਾਂ ਨੇ ਸਾਈਕਲ ਯਾਤਰਾ ਕੀਤੀ ਸੀ। ਸਾਈਕਲ ਯਾਤਰਾ ਰਾਹੀਂ ਬੈਂਸ ਭਰਾ ਸ਼ੁਕਰਵਾਰ ਨੂੰ ਮੁਹਾਲੀ ਪਹੁੰਚੇ ਸਨ ਅਤੇ ਉਥੋਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਸ਼ੇਸ਼ ਇਜਲਾਸ ਸੱਦਣ ਦਾ ਮੰਗ ਪੱਤਰ ਦੇਣ ਲਈ ਪਹੁੰਚੇ ਸਨ।ਪਰ ਲੋਕ ਇਨਸਾਫ ਪਾਰਟੀ ਦੇ ਲੀਡਰ ਤੇ ਵਰਕਰਾਂ ਨੂੰ ਪੰਜਾਬ ਤੇ ਚੰਡੀਗੜ੍ਹ ਪੁਲਿਸ ਨੇ ਰਸਤੇ ‘ਚ ਹੀ ਰੋਕ ਲਿਆ ਸੀ।ਜਿਸ ਤੋਂ ਬਾਅਦ ਸਿਰਫ 2 ਵਿਅਕਤੀਆਂ ਸਿਮਰਜੀਤ ਬੈਂਸ ਤੇ ਬਲਵਿੰਦਰ ਬੈਂਸ ਨੂੰ ਹੀ ਚੰਡੀਗੜ੍ਹ ‘ਚ ਜਾਣ ਦੀ ਇਜਾਜ਼ਤ ਮਿਲੀ ਸੀ।

LEAVE A REPLY

Please enter your comment!
Please enter your name here