*ਬੀਐਸਐਫ ਦੇ ਅਧਿਕਾਰ ਖੇਤਰ ਨੂੰ ਲੈ ਕੇ ਸੱਦਿਆ ਜਾਏਗਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ*

0
8

ਚੰਡੀਗੜ੍ਹ (ਸਾਰਾ ਯਹਾਂ/ਬਿਊਰੋ ਰਿਪੋਰਟ ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸਰਬਦਲੀ ਮੀਟਿੰਗ ਦੇ ਬਾਅਦ ਕਿਹਾ ਕਿ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਲਈ ਸਾਰੀਆਂ ਪਾਰਟੀਆਂ ਵੱਲੋਂ ਮਤਾ ਪਾਸ ਕੀਤਾ ਗਿਆ ਹੈ, ਕੇਂਦਰ ਇਸ ਫੈਸਲੇ  ਨੂੰ ਤੁਰੰਤ ਵਾਪਸ ਲਵੇ।ਨਹੀਂ ਤਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਏਗਾ।ਸਾਰੀਆਂ ਪਾਰਟੀਆਂ ਨੇ ਕੇਂਦਰ ਦੇ ਇਸ ਫੈਸਲੇ ਖਿਲਾਫ ਇਕਜੁੱਟ ਹੋ ਕਿ ਸੰਘਰਸ਼ ਕਰਨ ‘ਤੇ ਵੀ ਸਹਿਮਤੀ ਜਤਾਈ ਹੈ।

ਇਸ ਦੌਰਾਨ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ, “ਕੇਂਦਰ ਸਰਕਾਰ ਸੰਘੀ ਢਾਂਚੇ ਨੂੰ ਤਬਾਹ ਕਰ ਰਹੀ ਹੈ।ਬਾਰਡਰ 5-7 ਕਿਲੋਮੀਟਰ ਦਾ ਹੋ ਸਕਦਾ ਹੈ 50 ਕਿਲੋਮੀਟਰ ਕਿਵੇਂ ਹੋ ਸਕਦਾ ਹੈ।ਇਹ ਰਾਜਨਿਤਕ ਖੇਡ ਹੈ।ਚੋਣਾਂ ਤੋਂ ਪਹਿਲਾਂ ਹੀ ਇਹ ਸਭ ਕਿਉਂ ਨਜ਼ਰ ਆ ਰਿਹਾ ਹੈ।ਕੇੰਦਰ ਸਰਕਾਰ ਵੱਲੋਂ ਏਜੰਸੀਆਂ ਦਾ ਇਸਤਮਾਲ ਕੀਤਾ ਜਾ ਰਿਹਾ ਹੈ।”

ਸਿੱਧੂ ਨੇ ਅੱਗੇ ਕਿਹਾ ਕਿ, “ਬੰਗਾਲ ‘ਚ ਬੀਐਸਐਫ ਦੇ ਤਸ਼ਦਦ ਦੀ ਤਸਵੀਰ ਦੇਖ ਲਵੋ ਹੁਣ ਇਹ ਪੰਜਾਬ ਵਿੱਚ ਵੀ ਹੋਏਗਾ।ਇਹ ਸਭ ਰਾਜਨਿਤਕ ਮਕਸਦ ਨਾਲ ਕੀਤਾ ਜਾ ਰਿਹਾ ਹੈ।ਖੇਤੀ ਕਾਨੂੰਨ ਹੋਣ ਜਾਂ ਲਾਅ ਐਂਡ ਆਡਰ ਇਹ ਰਾਜ ਦਾ ਮਾਮਲਾ ਹੈ ਕੇਂਦਰ ਦਾ ਨਹੀਂ।”

ਉਨ੍ਹਾਂ ਕਿਹਾ ਕਿ ਪੰਜਾਬ ‘ਚ ਬੀਜੇਪੀ ਨੂੰ ਅੱਜ ਕੋਈ ਵੋਟ ਨਹੀਂ ਦੇਣਾ ਚਾਹੁੰਦਾ।ਕੇਂਦਰ ਸਭ ਆਪਣੇ ਕੰਟਰੋਲ ‘ਚ ਲੈਣਾ ਚਾਹੁੰਦੀ ਹੈ।ਸੱਤਿਆ ਗ੍ਰਹਿ ਅਤੇ ਧਰਨੇ ਹੋਣੇ ਚਾਹੀਦੇ ਹਨ ਇਹ ਮੁੱਦਾ ਲੋਕ ਸਭਾ ਤੱਕ ਲੜਨਾ ਪਾਏਗਾ।ਖੇਤੀ ਕਾਨੂੰਨਾਂ ਨੂੰ ਵੀ ਵਿਧਾਨ ਸਭਾ ‘ਚ ਰੱਦ ਕਰਨਾ ਪਾਏਗਾ।ਕੇਂਦਰ ਸਰਕਾਰ ਨਵੀਆਂ ਨਵੀਆਂ ਚੀਜ਼ਾਂ ਰਾਜਾਂ ‘ਤੇ ਥੋਪ ਰਹੀ ਹੈ।

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ, ਜੇਕਰ ਕੇਂਦਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਬੁਲਾ ਕੇ ਇਸ ਨੂੰ ਰੱਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਬੀਐਸਐਫ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਕੇਂਦਰ ਦੇ ਬੀਐਸਐਫ ਵਾਲੇ ਫੈਸਲੇ ਖਿਲਾਫ਼ ਸੁਪਰੀਮ ਕੋਰਟ ਜਾਵਾਂਗੇ।  ਉਨ੍ਹਾਂ ਕਿਹਾ ਇਸ ਸਬੰਧੀ ਗ੍ਰਹਿ ਮੰਤਰੀ ਨੂੰ ਚਿੱਠੀ ਵੀ ਲਿਖੀ ਗਈ ਪਰ ਮਿਲਣ ਦਾ ਸਮਾਂ ਨਹੀਂ ਮਿਲਿਆ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਖਤਮ ਹੋ ਗਈ ਹੈ। ਇਸ ਤੋਂ ਪਹਿਲਾਂ ਮੀਟਿੰਗ ‘ਚ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦਾ ਅਧਿਕਾਰ ਵਧਾਉਣ ‘ਤੇ ਚਰਚਾ ਕੀਤੀ ਗਈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬੀਐੱਸਐੱਫ਼ ਦਾ ਦਾਇਰਾ ਅਤੇ ਅਧਿਕਾਰ ਖੇਤਰ ਵਧਾਉਣ ਉੱਤੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇੱਕਜੁਟਤਾ ਪ੍ਰਗਟਾਈ ਹੈ।ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਸੂਬਾ ਸਰਕਾਰ ਦੇ ਇਸ ਫੈਸਲੇ ਖਿਲਾਫ਼ ਹਰ ਕਦਮ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।

ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਸਬੰਧੀ ਸਰਬ ਸਾਂਝੀ ਮੀਟਿੰਗ ਲਈ ਸਾਰੀਆਂ ਪਾਰਟੀਆਂ ਨੂੰ ਸੱਦਿਆ ਗਿਆ ਸੀ ਮੀਟਿੰਗ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਦਲ ਦੇ ਆਗੂ ਹਰਪਾਲ ਚੀਮਾ, ਭਗਵੰਤ ਮਾਨ ਅਤੇ ਅਮਨ ਅਰੋੜਾ, ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਚੀਮਾ ਮੌਜ਼ੂਦ ਰਹੇ।ਇਸ ਮੀਟਿੰਗ ਵਿੱਚ ਬੀਜੇਪੀ ਦਾ ਕੋਈ ਮੈਂਬਰ ਨਹੀਂ ਪਹੁੰਚਿਆ।

LEAVE A REPLY

Please enter your comment!
Please enter your name here