*ਬਰਸਾਤੀ ਨਾਲੇ ‘ਚ ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਮੌਤ*

0
53

ਪਾਤੜਾਂ (ਸਾਰਾ ਯਹਾਂ/ ਰੀਤਵਾਲ) : ਨਜ਼ਦੀਕੀ ਪਿੰਡ ਹਾਮਝੇੜੀ ਵਿਖੇ ਰਾਤ ਸਮੇਂ ਖੇਤਾਂ ਵਿੱਚ ਜ਼ਮੀਨ ਵਾਹ
ਕੇ ਵਾਪਸ ਪਰਤ ਰਹੇ ਵਿਅਕਤੀ ਦੀ ਟਰੈਕਟਰ ਪਲਟ ਜਾਣ ਕਰਕੇ ਮੌਤ ਹੋ ਗਈ। ਰਾਤ ਸਮੇਂ ਵਾਪਰੀ ਘਟਨਾ ਦਾ ਪਤਾ
ਪਰਿਵਾਰ ਨੂੰ ਸਵੇਰੇ ਦਿਨ ਚੜ੍ਹਨ ਉੱਤੇ ਲੱਗਾ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ
ਲਾਸ਼ ਨੂੰ ਟਰੈਕਟਰ ਹੇਠੋਂ ਕੱਢ ਕੇ ਪੋਸਟਮਾਰਟਮ ਕਰਵਾਇਆ। ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਕੱਪੜੇ ਦੀ
ਦੁਕਾਨ ਕਰਨ ਵਾਲਾ ਦਿਆਲ ਨਗਰ ਹਾਮਝੇੜੀ ਵਾਸੀ ਹਰਵਿੰਦਰ ਸਿੰਘ ਰਾਤ ਸਮੇਂ ਨਾਲ ਲੱਗਦੇ ਪਿੰਡ ਸੇਲਵਾਲਾ
ਵਿਖੇ ਆਪਣੀ ਜ਼ਮੀਨ ਦੀ ਵਹਾਈ ਕਰਨ ਗਿਆ ਸੀ। ਸਵੇਰੇ ਤੜਕਸਰ ਜਦੋਂ ਉਹ ਵਾਪਸ ਪਰਤ ਰਿਹਾ ਸੀ ਤਾਂ ਪਿੰਡ
ਕੋਲੋਂ ਲੰਘਦੇ ਬਰਸਾਤੀ ਨਾਲੇ ਵਿੱਚ ਉਸ ਦਾ ਟਰੈਕਟਰ ਪਲਟ ਗਿਆ ਜਿਸ ਕਾਰਨ ਉਸਦੀ ਮੌਕੇ ਉੱਤੇ ਹੀ
ਮੌਤ ਹੋ ਗਈ। ਮ੍ਰਿਤਕ ਦੇ ਬੇਟਾ ਅਤੇ ਬੇਟੀ ਕੈਨੇਡਾ ਗਏ ਹੋਏ ਹਨ ਉਨ੍ਹਾਂ ਦੇ ਪਰਤਣ ਉਪਰੰਤ ਅੱਜ
ਸ਼ਾਮ ਹਰਵਿੰਦਰ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here