
ਮਾਨਸਾ 4ਮਈ (ਸਾਰਾ ਯਹਾ / ਜੋਨੀ ਜਿੰਦਲ ) ਲਾਕਡਾਉਣ ਕਰਕੇ ਮੁਸੀਬਤ ਦਾ ਸਾਹਮਣਾ ਕਰ ਰਹੇ ਪੁਰੇ ਦੇਸ ਦੇ ਲੋਕਾਂ ਲੋੜਵੰਦ ਅਤੇ ਮਜ਼ਦੂਰ ਪਰਿਵਾਰਾਂ ਪ੍ਰਤੀ ਸਮੇ ਦੀਆ ਸਰਕਾਰਾਂ ਆਪਣੇ ਫਰਜ ਪੂਰੇ ਕਰਨ ਦੀ ਬਜਾਏ ਕੇਵਲ ਮੂਕ ਦਰਸ਼ਕ ਬਣ ਕੇ ਦੇਖਿਆ ਗਿਆ,ਅਤੇ ਲੋਕ ਸਰਕਾਰ ਖਿਲਾਫ਼ ਆਪਣੀਆ ਜਿੰਮੇਵਾਰੀਆ ਤੋਂ ਭੱਜਣ ਖਿਲਾਫ ਸੜਕਾਂ ‘ਤੇ ਉਤਰਨ ਲਈ ਮਜ਼ਬੂਰ ਹੋ ਰਹੇ ਹਨ। ਇਹਨਾਂ ਸਬਦਾ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੱਦੇ ਤੇ 5ਜੂਨ ਨੂੰ ਮਾਨਸਾ ਵਿਖੇ ਅੌਰਤਾ ਦੇ ਪ੍ਰਾਈਵੇਟ ਕੰਪਨੀਆਂ ਦੇ ਕਰਜੇ ਮਾਫੀ ਅਤੇ ਹੋਰ ਮੰਗਾਂ ਨੂੰ ਲੈ ਕੇ ਦਿੱਤੇ ਧਰਨੇ ਸਬੰਧੀ ਤਿਆਰੀ ਮੀਟਿੰਗ ਪਿੰਡ ਭੈਣੀ ਬਾਘਾ ਵਿਖੇ ਕ੍ਰਿਸ਼ਨ ਚੌਹਾਨ ਅਤੇ ਸੁਖਦੇਵ ਪੰਧੇਰ ਨੇ ਸੰਬੋਧਨ ਕਰਦਿਆਂ ਕੀਤਾ। ਅਤੇ ਉਨ੍ਹਾਂ ਕਿਹਾ ਕਿ ਦਿਹਾੜੀਦਾਰ ਅਤੇ ਮਜ਼ਦੂਰਾਂ ਦਾ ਲਾਕਡਾਉਣ ਸਮੇਂ ਕਾਰੋਬਾਰ ਪੂਰੀ ਤਰ੍ਹਾਂ ਚੌਪਟ ਹੋ ਗਿਆ ਸੀ,ਪਰ ਸਰਕਾਰ ਲੋਕਾਂ ਨੂੰ ਆਰਥਿਕ ਪੈਕੇਜ ਦੇਣ ਦੇ ਝੂਠੇ ਡਰਾਮੇ ਕਰਕੇ ਸਤਾ ਰਹੀ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮਜਦੂਰਾਂ ਤੇ ਹੱਕਦਾਰ ਪਰਿਵਾਰਾਂ ਦੇ ਖਾਤਿਆਂ ਵਿਚ ਦਸ-ਦਸ ਹਜਾਰ ਰੁਪਏ ਆਰਥਿਕ ਮਦਦ ਪਾਈ ਜਾਵੇ, ਗਰੀਬ ਔਰਤਾਂ ਦੇ ਕਰਜਾ ਮੁਆਫੀ ਸਮੇਤ ਹੱਕੀਮੰਗਾ ਨੂੰ ਪ੍ਰੋਗਰਾਮ ਕੀਤਾ ਜਾਵੇਗਾ।ਅਤੇ ਮਾਨਸਾ ਪਹੁੰਚਣਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੰਤ ਸਿੰਘ ਭੈਣੀ ਬਾਘਾ, ਬਲਜੀਤ ਸਿੰਘ ਭੈਣੀ ਬਾਘਾ, ਪਰਮਜੀਤ ਸਿੰਘ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਸਾਮਲ ਹੋਈ ਆਂ। ਜਾਰੀ ਕਰਤਾ
