*ਪੈਟਰੋਲ-ਡੀਜ਼ਲ ਤੇ ਗੈਂਸ ਦੀਆ ਵੱਧ ਰਹੀਆਂ ਕੀਮਤਾਂ ਦੇ ਖਿਲਾਫ ਰੋਸ ਮਾਰਚ*

0
11

ਸਰਦੂਲਗੜ 30 ਜੂਨ (ਸਾਰਾ ਯਹਾਂ/ਬਲਜੀਤ ਪਾਲ): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਤਹਿਸੀਲ ਕਮੇਟੀ ਸਰਦੂਲਗੜ੍ਹ ਵੱਲੋਂ ਵੱਧ ਰਹੀਆਂ ਪੈਟਰੋਲ-ਡੀਜ਼ਲ ਅਤੇ ਗੈਂਸ ਦੀਆ ਕੀਮਤਾਂ ਦੇ ਖਿਲਾਫ ਰੋਸ ਮਾਰਚ ਕੀਤਾ ਗਿਆ। ਇਸ ਰੋਸ਼ ਮਾਰਚ ਦੀ ਅਗਵਾਈ ਕਾਮਰੇਡ ਆਤਮਾ ਰਾਮ, ਕਾ ਗੁਰਦੇਵ ਸਿੰਘ ਲੋਹਗੜ੍ਹ, ਮਾਸਟਰ ਸੀਤਾ ਰਾਮ ਨੇ ਕੀਤੀ । ਇਸ ਮੌਕੇ ਬੋਲਦਿਆਂ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਸਰਦੂਲਗੜ੍ਹ ਨੇ ਕਿਹਾ ਕਿ ਪੈਟਰੋਲੀਅਮ ਪਦਾਰਥਾਂ,ਰਸੋਈ ਗੈਸ ਦੀਆਂ ਨਿੱਤ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ। ਕਰੋਨਾ ਕਾਲ ਦੇ ਦੌਰਾਨ ਰੋਜ਼ਾਨਾਂ ਵਰਤੋਂ ਦੀਆਂ ਵਸਤਾਂ ਦੇ ਰੇਟ ਲਗਭਗ ਦੁੱਗਣੇ ਹੋ ਗਏ ਸਨ । ਜਿਸ ਨਾਲ ਆਮ ਲੋਕਾਂ ਨੂੰ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਹੋ ਗਿਆ ਹੈ। ਵੱਧ ਰਹੀਆਂ ਕੀਮਤਾਂ ਕਰਕੇ ਕਿਰਤੀ ਲੋਕਾਂ ਉੱਪਰ ਦੋਹਰੀ ਮਾਰ ਪੈ ਰਹੀ ਹੈ।ਉਨਾਂ ਕਿਹਾ ਕਿ ਕੇਂਦਰ ਸਰਕਾਰ ਆਮ ਲੋਕਾਂ ਦੀ ਬਾਂਹ ਫੜਨ ਦੀ ਬਜਾਇ ਕਾਰਪੋਰੇਟ ਘਰਨਿਆਂ ਨੂੰ ਖੁੱਲ੍ਹੇ ਗੱਫੇ ਵਰਤਾ ਰਹੀ ਹੈ ਅਤੇ ਉਨਾਂ ਨੂੰ ਲੋਕਾਂ ਦੀ ਲੁੱਟ ਕਰਨ ਦੀ ਖੁੱਲੀ ਛੁੱਟੀ ਦੇ ਰੱਖੀ ਹੈ। ਅੰਬਾਨੀ ਅਡਾਨੀ ਦੀਆਂ ਦੌਲਤਾਂ ਵਿਚ ਪਿਛਲੇ ਇੱਕੋ ਸਾਲ ਵਿੱਚ ਦੁੱਗਣਾ ਵਾਧਾ ਹੋ ਗਿਆ ਹੈ।ਉਨਾਂ ਦੇਸ਼ ਦੀ ਵਿੱਤ ਮੰਤਰੀ ਬਾਰੇ ਬੋਲਦਿਆਂ ਕਿਹਾ ਨਿਰਮਲਾ ਸੀਤਾ ਰਮਨ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਰਹੀ ਹੈ ਕਿ ਤੇਲ ਕੀਮਤਾਂ ਕੰਪਨੀਆਂ ਤਹਿ ਕਰ ਦੀਆਂ ਹਨ। ਜਦੋਂ ਕਿ ਕੌਮਾਂਤਰੀ ਮੰਡੀ ਵਿੱਚ ਤੇਲ ਕੀਮਤਾਂ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਲਾਏ ਟੈਕਸਾਂ ਸਟੇਟ ਸਾਰਕਾਰਾਂ ਵਲੋਂ ਲਾਏ ਟੈਕਸਾਂ ਕਰਕੇ ਹੀ ਲੋਕਾਂ ਨੂੰ ਮੂਲ ਕੀਮਤ ਉੱਪਰ 57 ਫੀਸਦੀ ਟੈਕਸ ਦੇਣਾ ਪੈਂ ਰਿਹਾ ਹੈ । 2014 ਵਿਚ ਤੇਲ ਟੈਕਸ ਕਰਕੇ ਕੇਂਦਰ ਨੂੰ 64500 ਕਰੋੜ ਮਿਲਦੇ ਸਨ ਅੱਜ ਇਹ ਟੈਕਸ ਉਗਰਾਹੀ 3,34000 ਕਰੋੜ ਹੋ ਗਈ ਹੈ। ਉਨਾਂ ਮੰਗ ਕੀਤੀ ਕਿ ਪੈਟਰੋਲੀਅਮ ਪਦਰਥਾਂ ਨੂੰ ਜੀਐਸਟੀ ਦੇ ਅਧੀਨ ਲਿਆਂਦਾ ਜਾਵੇ । ਮਹਿੰਗਾਈ ਉੱਪਰ ਰੋਕ ਲਾਈ ਜਾਵੇ। ਰੋਸ਼ ਮਾਰਚ ਦੌਰਾਨ ਕੇੰਦਰ ਸਰਕਾਰ ਖਿਲਾਫ ਜੰਮਕੇ ਨਹਾਰੇਬਾਜੀ ਕੀਤੀ ਗਈ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੋਂ ਬੰਸੀ ਲਾਲ, ਗਗਨਦੀਪ, ਰਵਿੰਦਰ ਲੋਹਗੜ੍ਹ, ਜਮਹੂਰੀ ਕਿਸਾਨ ਸਭਾ ਤੋਂ ਮੰਗਤ ਰਾਮ ਕਰੰਡੀ, ਕੇਵਲ ਸਿੰਘ ਰੋੜਕੀ, ਜਰਨੈਲ ਸਿੰਘ ਖੈਰਾ, ਬਾਬੂ ਸਿੰਘ, ਸਫਾਈ ਸੇਵਕ ਯੂਨੀਅਨ ਦੇ ਸਾਗਰ ਦਿਆ ਰਾਮ, ਦਰਸ਼ਨ ਸਿੰਘ ਨੇ ਵੀ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here