ਪਾਰਟੀ ਦਾ ਹਰੇਕ ਵਰਕਰ ਹੈ ਪਾਰਟੀ ਲਈ ਅਹਿਮ:ਰਿਸ਼ੀ ਪਾਲ ਖੇਰਾ

0
34

ਸੁਨਾਮ (ਸਾਰਾ ਯਹਾ/ ਜੋਗਿੰਦਰ ਸੁਨਾਮ) : ਭਾਰਤੀਯ ਜਨਤਾ ਪਾਰਟੀ ਜਿਲਾ ਸੰਗਰੂਰ ਦੀ ਇਕ ਮੀਟਿੰਗ ਜਿਲਾ ਪ੍ਰਧਾਨ ਰਿਸ਼ੀ ਪਾਲ ਖੇਰਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਭਾਜਪਾ ਜਿਲਾ ਪ੍ਰਭਾਰੀ ਗੁਰਮੀਤ ਸਿੰਘ ਬਾਵਾ, ਨੇਸ਼ਨਲ ਕੌਂਸਲ ਮੈਂਬਰ ਪ੍ਰੇਮ ਗੁਗਣਾਣੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਸ ਮੀਟਿੰਗ ਵਿੱਚ ਬਰਚੁਲ ਰੈਲੀ ਦੇ ਲਈ ਜਿਲਾ ਇੰਚਾਰਜ ਸੰਜੀਵ ਗੋਇਲ, ਕੋ ਇੰਚਾਰਜ ਸੋਨੂੰ ਗੁਲਾਟੀ, ਕਿਸਾਨ ਮੋਰਚਾ ਲਈ ਜਿਲਾ ਪ੍ਰਧਾਨ ਜਰਨੈਲ਼ ਸਿੰਘ ਜਵੰਦਾ,ਜਿਲਾ ਆਫਿਸ ਸੈਕਟਰੀ ਸੰਦੀਪ ਜਿੰਦਲ ਨੂੰ ਨਿਯੁਕਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਜਿਲਾ ਪ੍ਰਧਾਨ ਰਿਸ਼ੀ ਪਾਲ ਖੇਰਾ ਪਾਰਟੀ ਹਾਈ ਕਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੀ ਫੈਲਾਓ ਕਰਨ ਲਈ ਬੂਥ ਲੈਵਲ ਤੇ ਸ਼ਕਤੀ ਕੇਂਦਰ ਬਣਾਉਣ ਲਈ ਕਿਹਾ ਗਿਆ ਹੈ ਅਤੇ ਸਾਰੇ ਮੰਡਲਾਂ ਲਈ ਮੰਡਲ ਪ੍ਰਭਾਰੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸ਼ਕਤੀ ਕੇਂਦਰ ਇੰਚਾਰਜ ਅੱਗੇ ਬੂਥ ਲੈਵਲ ਤੇ ਬੂਥ ਇੰਚਾਰਜ ਲਗਾਵਣ ਗੇ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਆਲ ਇੰਡੀਆ ਪ੍ਰਧਾਨ ਜੇ ਪੀ ਨੱਢਾ ਅਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਰਚੁਲ ਰੈਲੀ ਦੀ ਸਫਲਤਾ ਲਈ ਹਰੇਕ ਬੂਥ ਲੇਬਲ ਤੇ ਪੂਰੇ ਜਿਲੇ ਵਿਚ ਵ੍ਹਟਸਐਪ ਗਰੁੱਪ ਬਣਾਏ ਜਾਣ ਗੇ।ਜਿਲਾ ਪ੍ਰਭਾਰੀ ਗੁਰਮੀਤ ਸਿੰਘ ਬਾਵਾ ਨੇ ਕਿਹਾ ਕਿ ਜੇਕਰ ਸਾਡਾ ਬੂਥ ਮਜ਼ਬੂਤ ਹੋਵੇਗਾ ਤਾਂ ਕੋਈ ਭੀ ਚੁਣਾਵ ਆਸਾਨੀ ਨਾਲ ਜਿਤਯਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਮਜ਼ਬੂਤ ਕਰਨ ਵਾਸਤੇ ਨੌਜਵਾਨਾਂ ਨੂੰ ਅੱਗੇ ਆਂਨਾ ਚਾਹੀਦਾ ਅਤੇ ਪਾਰਟੀ ਵਿਚ ਹਰੇਕ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਏਗਾ।ਇਸ ਮੌਕੇ ਤੇ ਜਿਲਾ ਜਨਰਲ ਸਕੱਤਰ ਸ਼ੈਲੀ ਬਾਂਸਲ,ਅਸ਼ਵਨੀ ਸਿੰਗਲਾ,ਜਿਲਾ ਵਾਈਸ ਪ੍ਰਧਾਨ ਮਨਪ੍ਰੀਤ ਨਮੋਲ, ਡਾਕਟਰ ਜਗ ਮਹਿੰਦਰ ਸੈਣੀ, ਮੁਨੀਸ਼ ਬਾਗੜੀ, ਸਤੀਸ਼ ਬਾਂਸਲ, ਸ਼ਿਸ਼ਨ ਪਾਲ, ਜਸਵੀਰ ਸਿੰਘ ਜੱਸੀ, ਜਿਲਾ ਕੈਸ਼ੀਅਰ ਭਗਵਾਨ ਦਾਸ ਕਾਂਸਲ,ਜਿਲਾ ਸਕੱਤਰ ਤਰਸੇਮ ਚੰਦ,ਸੁਨੀਤਾ ਰਾਜ,ਯੁਵਾ ਮੋਰਚਾ ਜਿਲਾ ਪ੍ਰਧਾਨ ਅੰਮ੍ਰਿਤ ਰਾਜਦੀਪ ਸਿੰਘ ਚੱਠਾ, ਐੱਸ ਸੀ ਮੋਰਚਾ ਜਿਲਾ ਪ੍ਰਧਾਨ ਜਗਸੀਰ ਸਿੰਘ, ਓ ਬੀ ਸੀ ਜਿਲਾ ਪ੍ਰਧਾਨ ਮੇਘ ਰਾਜ ਚੱਠਾ,ਮੰਡਲ ਪ੍ਰਧਾਨ ਅਸ਼ੋਕ ਗੋਇਲ, ਰੱਤਨ ਲਾਲ ਲੌਂਗੋਵਾਲ, ਸੁਖਵਿੰਦਰ ਸ਼ਰਮਾ ਚੀਮਾ, ਸੁਖਚੈਨ ਸਿੰਘ ਧਰਮਗੜ੍ਹ,ਡਾਕਟਰ ਪ੍ਰੇਮ ਬਾਂਸਲ ਖਨੌਰੀ,ਸੁਰੇਸ਼ ਰਾਠੀ ਮੂਨਕ, ਗੁਰਸੇਵਕ ਸਿੰਘ ਕਮਾਲਪੁਰ, ਵਿਕਰਮਜੀਤ ਸਿੰਘ, ਮੁਕੇਸ਼ ਵਰਮਾ,ਅਮਿਤ ਕੁਮਾਰ ਦਿੜ੍ਹਬਾ,ਅਸ਼ੋਕ ਗੋਇਲ ਬੋਪੁਰ,ਅਸ਼ੋਕ ਚੱਠਾ, ਮੋਨੀਕਾ ਮਾਨਸੀ ਜਿੰਦਲ, ਰਛਪਾਲ ਕੌਰ,ਸੀਨੀਅਰ ਨੇਤਾ ਸ਼ੰਕਰ ਬਾਂਸਲ ਅਤੇ ਹੋਰ ਭੀ ਭਾਜਪਾ ਵਰਕਰ ਮੌਜ਼ੂਦ ਸਨ।

LEAVE A REPLY

Please enter your comment!
Please enter your name here