ਨਾਕੇ ਤੇ ਡਿਊਟੀ ਦੇ ਰਹੇ ਏਐਸਆਈ ਦੀ ਭਾਖੜਾ ਨਹਿਰ ਚ ਡੁੱਬਣ ਕਾਰਨ ਮੌਤ

0
272

ਮਾਨਸਾ 10 ਜੂਨ ( (ਸਾਰਾ ਯਹਾ,  ਬਪਸ): ਲਾਕਡਾਊਨ ਤਹਿਤ ਪੰਜਾਬ-ਹਰਿਆਣਾ ਹੱਦ ਉਪਰ ਲਗਾਏ ਨਾਕੇ ‘ਤੇ ਤਾਇਨਾਤ ਏਐੱਸਆਈ ਕੁਲਦੀਪ ਸਿੰਘ (52) ਦੀ ਭਾਖੜਾ ਨਹਿਰ ‘ਚ ਡੁੱਬਣ ਕਾਰਨ ਮੌਤ ਹੋ ਗਈ। ਡੀਐੱਸਪੀ ਸਰਦੂਲਗੜ੍ਹ ਸੰਜੀਵ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਐੱਸਆਈ ਕੁਲਦੀਪ ਸਿੰਘ ਝੁਨੀਰ ਨੇੜਲੇ ਪਿੰਡ ਸਾਹਨੇਵਾਲੀ ਦਾ ਰਹਿਣ ਵਾਲਾ ਸੀ। ਡਿਊਟੀ ਦੌਰਾਨ ਜਟਾਣਾ ਤੋਂ ਰੋੜੀ (ਹਰਿਆਣਾ) ਨੂੰ ਜਾਣ ਵਾਲੀ ਸੜਕ ਉੱਪਰ ਨਾਕੇ ‘ਤੇ ਤਾਇਨਾਤ ਸੀ। ਜਦੋਂ ਕਿ ਨੇੜੇ ਪੈਂਦੀ ਭਾਖੜਾ ਨਹਿਰ ਤੋਂ ਪਾਣੀ ਲੈਣ ਲਈ ਗਿਆ ਸੀ। ਉੱਥੇ ਉਸ ਦਾ ਪੈਰ ਫਿਸਲਣ ਕਾਰਨ ਨਹਿਰ ਵਿੱਚ ਡਿੱਗ ਗਿਆ। ਨੇੜੇ ਖੜ੍ਹੇ ਲੋਕਾਂ ਵੱਲੋਂ ਉਸ ਨੂੰ ਜਲਦੀ ਹੀ ਕੱਢ ਲਿਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਹਸਪਤਾਲ ਸਰਦੂਲਗੜ੍ਹ ਵਿਖੇ ਭੇਜ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here