*ਪਤਨੀ ਨੇ ਮਾਰੀ ਭਾਖੜਾ ਨਹਿਰ ਵਿੱਚ ਛਾਲ ਪਤਨੀ ਨੂੰ ਬਚਾਉਣ ਗਿਆ ਪਤੀ ਵੀ ਡੁੱਬਿਆ ਦੋਹਾਂ ਦੀ ਭਾਲ ਜਾਰੀ*

0
224

ਸਰਦੂਲਗਡ਼੍ਹ 28 ਜੂਨ  (ਸਾਰਾ ਯਹਾਂ/ ਬਲਜੀਤ ਸਿੰਘ ) : ਪਿੰਡ ਫਤਹਿਪੁਰ ਤੇ ਪਤੀ-ਪਤਨੀ ਦੇ ਭਾਖੜਾ ਨਹਿਰ ਵਿੱਚ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਫਤਿਹਪੁਰ ਦੀ ਕਿਰਨ ਕੌਰ (28) ਪਤਨੀ ਸੁਖਵਿੰਦਰ ਸਿੰਘ (30) ਮਜ੍ਹਬੀ ਸਿੱਖ ਨੇ ਘਰੇ ਮਾਮੂਲੀ ਝਗੜਾ ਹੋਣ ਤੋਂ ਬਾਅਦ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਆਪਣੀ ਪਤਨੀ ਨੂੰ ਬਚਾਉਣ ਲਈ ਸੁਖਵਿੰਦਰ ਸਿੰਘ ਵੀ ਭਾਖੜਾ ਨਹਿਰ ਚ ਕੁੱਦ ਪਿਆ ਪਰ ਆਪਣੀ ਪਤਨੀ ਨੂੰ ਕੱਢਦਾ ਹੋਇਆ ਪਤਨੀ ਦੇ ਨਾਲ-ਨਾਲ ਸੁਖਵਿੰਦਰ ਸਿੰਘ ਵੀ ਪਾਣੀ ਵਿਚ ਡੁੱਬ ਗਿਆ। ਸਮੂਹ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਖ਼ਬਰ ਲਿਖੇ ਜਾਣ ਤੱਕ ਪਤੀ-ਪਤਨੀ ਵਿੱਚੋਂ ਕਿਸੇ ਦੀ ਵੀ ਮ੍ਰਿਤਕ ਦੇਹ ਨਹੀਂ ਮਿਲੀ। ਦੋਵਾਂ ਦੇ ਮ੍ਰਿਤਕ ਸਰੀਰ ਲੱਭਣ ਲਈ ਭਾਲ ਜਾਰੀ ਹੈ। ਉਨ੍ਹਾਂ ਦੇ ਇਕ ਦੋ ਸਾਲ ਦਾ ਲੜਕਾ ਹੈ।

LEAVE A REPLY

Please enter your comment!
Please enter your name here