ਨੇਕੀ ਫਾਊਡੇਸ਼ਨ ਵੱਲੋਂ ਬੱਸ ਸਟੈਡ ਵਿਖੇ ਲਗਾਏ ਪੌਦੇ

0
50

ਬੁਢਲਾਡਾ 9, ਅਗਸਤ (ਸਾਰਾ ਯਹਾ/ਅਮਨ ਮਹਿਤਾ): ਧਰਤੀ ਤੇ ਆਪਣੀ ਜ਼ਰੂਰਤਾਂ ਲਈ ਮਨੁੱਖ ਵੱਲੋਂ ਦਿਨੋ ਦਿਨ ਕੀਤੀ ਜਾ ਰਹੀ ਰੁੱਖਾਂ ਦੀ ਕਟਾਈ, ਵਾਤਾਵਰਨ ਵਿੱਚ ਫੈਲ ਰਹੇ ਪ੍ਰਦੂਸ਼ਨ ਅਤੇ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਸਭ ਨੂੰ ਮਿਲ ਕੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਇਨ੍ਹਾਂ ਦੀ ਕੀਤੀ ਜਾ ਰਹੀ ਕਟਾਈ ਨੂੰ ਰੋਕਣਾ ਚਾਹੀਦਾ ਹੈ। ਇਹ ਸ਼ਬਦ ਨੇਕੀ ਫਾਊਡੇਸ਼ਨ ਵੱਲੋਂ ਗਰੀਨ ਬੁਢਲਾਡਾ ਅਤੇ ਰੁੱਖ ਲਗਾਓ ਵਾਤਾਵਰਨ ਬਚਾਓ ਮੁਹਿੰਮ ਤਹਿਤ ਬੱਸ ਸਟੈਡ ਵਿਖੇ ਲਗਾਏ ਜਾ ਰਹੇ ਰੁੱਖਾਂ ਸਮੇਂ ਆਪਣੇ ਜਨਮ ਦਿਨ ਦੇ ਮੋਕੇ ਤੇ ਪਹੁੰਚੇ ਏਸ਼ੀਅਨ ਖੇਡਾਂ ਦੇ ਗੋਲਡ ਮੈਡਲਿਸਟ ਰਹੇ ਸੁਖਮੀਤ ਸਮਾਘ ਨੇ ਕਹੇ। ਉਨ੍ਹਾਂ ਕਿਹਾ ਕਿ ਅੱਜ਼ ਦੇ ਸਮੇਂ ਵਿੱਚ ਵੱਧ ਰਹੀ ਤਪਸ਼, ਬਿਮਾਰੀਆਂ, ਪ੍ਰਦੂਸ਼ਨ ਆਦਿ ਨੂੰ ਰੋਕਣ ਲਈ ਸਾਨੂੰ ਆਪਣੀ ਜਿੰਦਗੀ ਦੇ ਖਾਸ ਦਿਨ ਰੁੱਖ ਲਗਾ ਕੇ ਮਨਾਉਣੇ ਚਾਹੀਦੇ ਹਨ ਤਾਂ ਕਿ ਇਸ ਵਾਤਾਵਰਨ ਨੂੰ ਬਚਾਉਣ ਵਿੱਚ ਆਪਣਾ ਯੌਗਦਾਨ ਦੇ ਸਕਿਏ। ਉਨ੍ਹਾਂ ਕਿਹਾ ਕਿ ਨੇਕੀ ਫਾਉਡੇਸ਼ਨ ਵੱਲੋਂ ਸ਼ਹਿਰ ਅਤੇ ਇਸਦੇ ਨਜ਼ਦੀਕੀ ਖੇਤਰਾਂ ਅੰਦਰ ਰੁੱਖ ਲਗਾਉਣ ਦਾ ਕੀਤਾ ਜਾ ਰਿਹਾ ਕਾਰਜ ਸਲਾਘਾਯੋਗ ਹੈ। ਇਸ ਮੌਕੇ ਨੇਕੀ ਫਾਉਡੇਸ਼ਨ ਦੇ ਮੈਬਰਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਪਿਛਲੇ ਸਾਲ ਵੀ ਸ਼ਹਿਰ ਅਤੇ ਇਸਦੇ ਨੇੜਲੇ ਪਿੰਡਾਂ ਵਿੱਚ 6700 ਪੌਦੇ ਲਗਾਏ ਗਏ ਸਨ ਅਤੇ ਪੌਦਿਆਂ ਦੀਆਂ ਛਬੀਲਾਂ ਵੀ ਲਗਾਈਆ ਗਈਆ ਸਨ। ਜਿਸ ਨਾਲ ਸ਼ਹਿਰ ਦੇ ਵੱਖ ਵੱਖ ਥਾਵਾਂ ਅਤੇ ਮੇਨ ਸੜਕਾਂ ਉੱਪਰ ਪੌਦੇ ਲਗਾਏ ਗਏ ਸਨ ਅਤੇ ਲੋਕਾਂ ਨੇ ਵੀ ਇਸ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਿਸ ਨਾਲ ਅੱਜ ਉਹ ਪੌਦੇ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਲਈ ਵੱਡੇ ਹੋ ਰਹੇ ਹਨ। ਉਨ੍ਹਾ ਦੱਸਿਆ ਕਿ ਇਸ ਸਾਲ ਸੰਸਥਾ ਦਾ ਟੀਚਾ 10 ਹਜ਼ਾਰ ਪੌਦੇ ਲਗਾਉਣ ਦਾ ਹੈ ਜਿਸ ਅਨੁਸਾਰ ਸ਼ਹਿਰ ਦੀ ਵੱੱਖ ਵੱਖ ਥਾਵਾ ਅਤੇ ਸੜਕਾ ਤੇ ਹੈ। ਜਿਸ ਤਹਿਤ ਪਿਛਲੇ ਦਿਨੀ ਸ਼ਹਿਰ ਦੇ ਸਰਕਾਰ ਕੋ ਐਜ਼ੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੌਦੇ ਲਗਾਏ ਗਏ ਸਨ ਅਤੇ ਅੱਜ ਬੱਸ ਸਟੈਡ ਬੁਢਲਾਡਾ ਵਿਖੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੱਸ ਸਟੈਡ ਵਿਖੇ ਲਗਾਏ ਜਾ ਰਹੇ ਪੋਦਿਆਂ ਦੀ ਸਾਂਭ ਸੰਭਾਲ ਅਤੇ ਲਗਾਉਣ ਸਮੇਂ ਸ਼ਹਿਰ ਦੇ ਸ਼ਹਿਦ ਕੈਪਟਨ ਕੇ ਕੇ ਗੋੜ ਦੇ ਪਰਿਵਾਰਕ ਮੈਂਬਰ ਟਪਨ ਗੋੜ ਵੱਲੋਂ ਕੀਤੀ ਜਾਵੇਗੀ ਜਿਨ੍ਹਾਂ ਨੇ ਇਨ੍ਹਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਵੀ ਲਈ ਹੈ। ਇਸ ਤੋਂ ਇਲਾਵਾ ਬੱਸ ਸਟੈਡ ਦੇ ਪ੍ਰਬੰਧਕ ਅਤੇ ਨਜ਼ਦੀਕੀ ਦੁਕਾਨਦਾਰਾਂ ਵੱਲੋਂ ਵੀ ਪੌਦਿਆਂ ਦੀ ਸਾਂਭ ਸੰਭਾਲ ਕਰਨ ਲਈ ਕਿਹਾ ਗਿਆ ਹੈ। ਇਸ ਮੌਕੇ ਨੇਕੀ ਫਾਊਡੇਸ਼ਨ ਦੀ ਪੂਰੀ ਟੀਮ ਸਮੇਤ ਬੇਅੰਤ ਸਿੰਘ ਕੈਥ, ਸੋਨੀ ਸਮਾਘ ਆਦਿ ਹਾਜ਼ਰ ਸਨ।Attachments area

LEAVE A REPLY

Please enter your comment!
Please enter your name here