*ਨਸ਼ਿਆਂ ਦੇ ਵੱਧ ਰਹੇ ਵਪਾਰ ਕਾਂਗਰਸ ਸਰਕਾਰ ਪਹਿਲ ਦੇ ਆਧਾਰ ਰੋਕੇਗੀ – ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਗਾਗੋਵਾਲ*

0
155

ਮਾਨਸਾ, 23 ਅਪ੍ਰੈਲ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਉਵੇਂ ਉਵੇਂ ਚੋਣਾਂ ਵਿੱਚ ਉਤਰੇ ਲੀਡਰਾਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਦੇ ਹੱਕ ਵਿੱਚ ਹਲਕੇ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨੌਜਵਾਨ ਅਰਸ਼ਦੀਪ ਸਿੰਘ ਗਾਗੋਵਾਲ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਹੁਣ ਜਾਗ ਚੁੱਕੇ ਹਨ। ਹੁਣ ਬੀਜੇਪੀ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਤੋਂ ਪਿੰਡਾਂ ਵਿੱਚ ਸਵਾਲ ਪੁੱਛੇ ਜਾਂਦੇ ਹਨ ਜਿਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚੋਂ ਹੀ ਨਹੀਂ ਬਲਕਿ ਦਿੱਲੀ ਤੋਂ ਵੀ ਭਾਰੀ ਵੋਟਾਂ ਨਾਲ ਹਾਰ ਮਹਿਸੂਸ ਕਰਦੀ ਹੈ। ਕਾਂਗਰਸ ਨੇ ਜੋ ਵੀ ਕਿਹਾ ਉਹ ਕੀਤਾ ਹੈ। ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਅਤੇ ਨਸ਼ਿਆਂ ਦੇ ਵੱਧ ਰਹੇ ਵਪਾਰ ਕਾਂਗਰਸ ਸਰਕਾਰ ਪਹਿਲ ਦੇ ਆਧਾਰ ਰੋਕੇਗੀ। ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਦੇ ਹੱਕ ਵਿੱਚ ਹਲਕੇ ਦੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਕਾਂਗਰਸ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਮੌਕੇ ਤੇ ਕਾਂਗਰਸੀ ਆਗੂ ਬਲਕਰਨ ਬੱਲੀ ਮਨਦੀਪ ਸਿੰਘ ਗੋਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਕੁਲਵਿੰਦਰ ਮਹਿਤਾ ਨਗਰ ਕੌਂਸਲਰ ਵਾਰਡ ਨੰਬਰ 5 ਸਤੀਸ਼ ਮਹਿਤਾ, ਬ੍ਰਾਹਮਣ ਸਭਾ ਮਾਨਸਾ ਦੇ ਪ੍ਰਧਾਨ ਪ੍ਰਿਤਪਾਲ ਮੌਂਟੀ ਅਤੇ ਭੀਸ਼ਮ ਸ਼ਰਮਾ, ਪੰਡਿਤ ਕੇਵਲ ਕ੍ਰਿਸ਼ਨ, ਰਾਮ ਸ਼ਰਮਾ ਪੰਡਿਤ, ਅਸ਼ੋਕ ਸ਼ਰਮਾ , ਸੁਰੇਸ਼ ਕੁਮਾਰ ਸ਼ਰਮਾ , ਪਨੂੰ ਸ਼ਰਮਾ, ਗੁਰਜੀਤ ਸਿੰਘ ਬੰਗੀ, ਕਮਲ਼ ਚੂਨੀਆਂ, ਦੀਪਾਂ ਸਿੰਘ ਸਾਬਕਾ ਕੌਸਲਰ ਅਤੇ ਵਿਸ਼ੇਸ਼ ਤੌਰ ਬ੍ਰਾਹਮਣ ਸਭਾ ਮਾਨਸਾ ਦੇ ਪ੍ਰਧਾਨ ਪ੍ਰਿਤਪਾਲ ਮੋਂਟੀ ਦੇ ਨਿਵਾਸ ਸਥਾਨ ਤੇ ਪਹੁੰਚੇ ਅਤੇ ਉਹਨਾਂ ਦਾ ਮੰਤਰ ਉਚਾਰਨ ਕਰ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਦਾ ਭਰਵਾਂ ਸਵਾਗਤ ਕੀਤਾ ਗਿਆ।  ਅੰਤ ਵਿੱਚ ਅੰਮ੍ਰਿਤਪਾਲ ਗੋਗਾ ਵਾਰਡ ਨੰਬਰ 7 ਅਤੇ ਕੁਲਵਿੰਦਰ ਕੌਰ ਮਹਿਤਾ ਕੌਂਸਲਰ ਵਾਰਡ ਨੰਬਰ 5 ਵਿੱਚ ਵੀ ਉਹਨਾਂ ਨੇ ਆਪਣੀ ਚੋਣ ਮੁਹਿੰਮ ਕਰਕੇ ਵਾਰਡਾਂ ਵਿੱਚ ਪਹੁੰਚੇ ਅਤੇ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ।

LEAVE A REPLY

Please enter your comment!
Please enter your name here