ਡੇਰਾ ਪ੍ਰੇਮੀਆਂ ਵੱਲੋਂ ਵੱਖ-ਵੱਖ ਇਮਾਰਤਾਂ ਸਮੇਤ ਨਿਰੰਕਾਰੀ ਭਵਨ ਸੈਨੇਟਾਈਜ

0
62

ਮਾਨਸਾ – 7 ਮਈ  2020 (ਸਾਰਾ ਯਹਾ,ਹੀਰਾ ਸਿੰਘ ਮਿੱਤਲ) : ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਰਕਾਰੀ ਅਤੇ ਨਿੱਜੀ ਇਮਾਰਤਾਂ ਨੂੰ ਡੇਰਾ ਪ੍ਰੇਮੀਆਂ ਵੱਲੋਂ ਸੈਨੇਟਾਈਜ ਕਰਨ ਦਾ ਕੰਮ ਲਗਾਤਾਰ ਜਾਰੀ ਹੈ। ਸਥਾਨਕ ਸ਼ਰਧਾਲੂਆਂ ਵੱਲੋਂ 7 ਮਈ ਵੀਰਵਾਰ ਨੂੰ ਵੱਖ ਵੱਖ ਇਮਾਰਤਾਂ ਦੇ ਨਾਲ – ਨਾਲ ਨਿਰੰਕਾਰੀ ਭਵਨ ਨੂੰ ਸੈਨੇਟਾਈਜ ਕੀਤਾ ਗਿਆ।

                   ਕਰੋਨਾ ਸੰਕਟ ਦੇ ਚੱਲ ਰਹੇ ਦੌਰ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਿਛਲੇ 47 ਦਿਨਾਂ ਤੋਂ ਲਗਾਤਾਰ ਸੇਵਾ ਕਾਰਜਾਂ ਵਿੱਚ ਜੁਟੇ ਹੋਏ ਹਨ। ਲੋੜਵੰਦ ਪਰਿਵਾਰਾਂ ਨੂੰ ਖਾਣਾ, ਸਮਾਨ, ਰਾਸ਼ਨ, ਮਾਸਕ ਅਤੇ ਸੈਨੇਟਾਈਜਰ ਮੁਹੱਈਆ ਕਰਵਾਉਣ ਦੇ ਨਾਲ – ਨਾਲ ਡੇਰਾ ਪ੍ਰੇਮੀਆਂ ਵੱਲੋਂ ਸਰਕਾਰੀ ਅਤੇ ਨਿੱਜੀ ਇਮਾਰਤਾਂ ਨੂੰ ਲਗਾਤਾਰ ਸੈਨੇਟਾਈਜ ਕੀਤਾ ਜਾ ਰਿਹਾ ਹੈ ਤਾਂ ਜੇ ਕਰੋਨਾ ਕਹਿਰ ਤੋਂ ਬਚਾਅ ਹੋ ਸਕੇ। ਇਸੇ ਤਹਿਤ 7 ਮਈ ਵੀਰਵਾਰ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਐਕਸੀਅਨ ਪਾਵਰਕਾਮ ਵੰਡ ਮੰਡਲ, ਮਾਨਸਾ ਐਸ.ਡੀ.ਓ. ਆਊਟ ਲੈਟ ਸਟੋਰ, ਸ਼ਿਕਾਇਤ ਘਰ, ਪਾਵਰਕਾਮ ਦੇ ਅਰਾਮ ਘਰ, ਸਿਵਲ ਸਰਜਨ ਦਫਤਰ, ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰ, ਪੁਲਿਸ ਚੌਂਕੀ ਠੂਠਿਆਂਵਾਲੀ, ਪਾਲ ਇੰਡਸਟਰੀਜ ਅਤੇ ਨਿਰੰਕਾਰੀ ਭਵਨ ਦੀਆਂ ਇਮਾਰਤਾਂ ਨੂੰ ਤਸੱਲੀਬਖਸ਼ ਤਰੀਕੇ ਨਾਲ ਸੈਨੇਟਾਈਜ ਕੀਤਾ ਗਿਆ। ਉਕਤ ਇਮਾਰਤਾਂ ਵਿੱਚ ਆਮ ਲੋਕਾਂ ਦੇ ਨਾਲ ਨਾਲ ਤਾਇਨਾਤ ਅਧਿਕਾਰੀ/ਕਰਮਚਾਰੀ ਵੀ ਪਹੁੰਚਦੇ ਹਨ। ਇਸ ਲਈ ਇਨ੍ਹਾਂ ਇਮਾਰਤਾਂ ਦਾ ਵਾਇਰਸ ਮੁਕਤ ਰਹਿਣਾ ਬਹੁਤ ਜਰੂਰੀ ਹੋਣ ਕਰਕੇ ਹੀ ਦਫਤਰਾਂ/ਨਿੱਜੀ ਇਮਾਰਤਾਂ ਨੂੰ ਸੈਨੇਟਾਈਜ ਕੀਤਾ ਗਿਆ।

                   ਇਸ ਸੰਬੰਧੀ ਗੱਲਬਾਤ ਕਰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸਥਾਨਕ ਸ਼ਰਧਾਲੂ 22 ਮਾਰਚ ਤੋਂ ਲਗਾਤਾਰ ਸੇਵਾਵਾਂ ਨਿਭਾਅ ਕੇ ਸਮਾਜ ਦਾ ਭਲਾ ਕਰਦੇ ਆ ਰਹੇ ਹਨ। ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 134 ਮਾਨਵਤਾ ਭਲਾਈ ਕਾਰਜਾਂ ਤੇ ਤਹਿਤ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਲੋੜਵੰਦਾਂ ਦੀ ਮੱਦਦ ਅਤੇ ਕਰੋਨਾ ਵਾਇਰਸ ਤੋਂ ਬਚਾਅ ਲਈ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੇਵਾ ਕਾਰਜਾਂ ਵਿੱਚ ਸਿਰਫ ਲੋੜ ਮੁਤਾਬਕ ਹੀ ਸੇਵਾਦਾਰ ਬੁਲਾਏ ਜਾਂਦੇ ਹਨ। ਸੇਵਾ ਦੇ ਕੰਮਾਂ ਨੂੰ ਅਮਲੀ ਰੂਪ ਦੇਣ ਸਮੇਂ ਸ਼ੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਦੇ ਨਾਲ ਮਾਸਕ ਆਦਿ ਪਾਉਣ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਇਮਾਰਤਾਂ ਸੈਨੇਟਾਈਜ ਕਰਨ ਦੀ ਕੀਤੀ ਜਾ ਰਹੀ ਸੇਵਾ ਤੋਂ ਇਲਾਕੇ ਦੇ ਲੋਕ ਕਾਫੀ ਪ੍ਰਭਾਵਿਤ ਹਨ ਅਤੇ ਕਾਫੀ ਅਧਿਕਾਰੀਆਂ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਵੀ  ਇਮਾਰਤਾਂ ਸੈਨੇਟਾਈਜ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। 7 ਮਈ ਨੂੰ ਉਕਤ ਅਨੁਸਾਰ ਚੱਲ ਰਹੀ ਸੇਵਾ ਦੇ ਦੌਰਾਨ ਹੀ ਨਿਰੰਕਾਰੀ ਮਿਸ਼ਨ ਦੇ ਸਥਾਨਕ ਆਗੂਆਂ ਵੱਲੋਂ ਨਿਰੰਕਾਰੀ ਭਵਨ ਦੀ ਇਮਾਰਤ ਨੂੰ ਸੈਨੇਟਾਈਜ ਕਰਨ ਦੀ ਅਪੀਲ ਕੀਤੀ ਗਈ ਜਿਸ ਤੇ ਇਸ ਧਾਰਮਿਕ ਸੰਸਥਾਂ ਦੀ ਇਮਾਰਤ ਨੂੰ ਵੀ ਸੈਨੇਟਾਈਜ ਕਰ ਦਿੱਤਾ ਗਿਆ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ ਨੇ ਦੱਸਿਆ ਕਿ ਉਕਤ ਸੇਵਾ ਕਾਰਜਾਂ ਕਾਰਨ ਹਰ ਰੋਜ ਹੀ ਇਮਾਰਤਾਂ ਨੂੰ ਸੈਨੇਟਾਈਜ ਕਰਨ ਦੀ ਮੰਗ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਸੇਵਾ ਕਾਰਜ ਹੋਰ ਤੇਜ ਕੀਤੇ ਜਾਣਗੇ।

                   ਇਸ ਮੌਕੇ 25 ਮੈਂਬਰ ਸਤਪਾਲ, 15 ਮੈਂਬਰ ਅੰਮ੍ਰਿਤਪਾਲ ਸਿੰਘ, ਤਰਸੇਮ ਚੰਦ, ਰਾਕੇਸ਼ ਕੁਮਾਰ ਤੇ ਗੁਲਾਬ ਸਿੰਘ, ਨਾਮ ਜਾਮ ਸੰਮਤੀ ਦੇ ਜਿਲ੍ਹਾ ਜਿੰਮੇਵਾਰ ਨਰੇਸ਼ ਕੁਮਾਰ, ਨੇਤਰਦਾਨ ਸੰਮਤੀ ਦੇ ਜਿੰਮੇਵਾਰ ਡਾ. ਕ੍ਰਿਸ਼ਨ ਸੇਠੀ, ਬਜੁਰਗ ਸੰਮਤੀ ਦੇ ਜਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ਼ਰਮਾਂ, ਸ਼ਹਿਰੀ ਭੰਗੀਦਾਸ ਠੇਕੇਦਾਰ ਗੁਰਜੰਟ ਸਿੰਘ ਅਤੇ ਸੇਵਾ ਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਾਜਰ ਸਿੰਘ ਤੋਂ ਇਲਾਵਾ ਬਖਸ਼ੀਸ਼ ਸਿੰਘ, ਜੀਵਨ ਕੁਮਾਰ, ਬਚਿੱਤਰ ਸਿੰਘ, ਸੁਖਵੀਰ ਸਿੰਘ, ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ, ਬਲੌਰ ਸਿੰਘ, ਖੁਸ਼ਵੰਤ ਪਾਲ, ਗੁਰਦੀਪ ਸਿੰਘ, ਰੋਹਿਤ, ਰਾਮ ਪ੍ਰਤਾਪ ਸਿੰਘ, ਰਾਮ ਪ੍ਰਸ਼ਾਦ, ਹੰਸਰਾਜ, ਪਿਆਰਾ ਸਿੰਘ, ਸੰਦੀਪ ਕੁਮਾਰ, ਸ਼ੇਖਰ ਕੁਮਾਰ, ਸੁਨੀਲ ਕੁਮਾਰ, ਰਵੀ ਅਤੇ ਸਵਰਨ ਸਿੰਘ ਆਦਿ ਸਮੇਤ ਹੋਰ ਸੇਵਾਦਾਰ ਹਾਜਰ ਸਨ।

LEAVE A REPLY

Please enter your comment!
Please enter your name here