*–ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਮਨਾਇਆ ਗਰੀਨ ਡੇਅ*

0
32

 *ਮਾਨਸਾ, 27 ਜੁਲਾਈ– (ਸਾਰਾ ਯਹਾਂ/ ਮੁੱਖ ਸੰਪਾਦਕ ): ਸਥਾਨਕ ਐਸ ਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਫੈੰਸੀ ਡਰੈਸ ਮੁਕਾਬਲੇ ਦੇ ਮਾਧਿਅਮ ਨਾਲ ਗਰੀਨ ਡੇਅ ਮਨਾਇਆ ਗਿਆ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਵੱਧ ਚੜ੍ਹ ਕੇ ਭਾਗ ਲਿਆ। ਭਿੰਨ-ਭਿੰਨ ਪੋਸ਼ਾਕਾਂ ਵਿੱਚ ਵਿਦਿਆਰਥੀ ਬਹੁਤ ਆਕਰਸ਼ਕ ਲੱਗ ਰਹੇ ਸਨ ਅਤੇ ਆਪਣੇ ਕਿਰਦਾਰ ਨੂੰ ਬਾਖੂਬੀ ਨਿਭਾਉਂਦੇ ਹੋਏ ਵਾਤਾਵਰਣ ਦੀ ਸੁਰੱਖਿਆ ਦਾ ਸੰਦੇਸ਼ ਦਿੱਤਾ।        ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਾਡਾ ਸਾਰਾ ਜੀਵਨ ਵਾਤਾਵਰਣ ਤੇ ਨਿਰਭਰ ਕਰਦਾ ਹੈ। ਸਮਾਜਿਕ ਜੀਵਨ ਦੇ ਚੰਗੇ ਤੇ ਬੁਰੇ ਗੁਣ ਸਾਡੇ ਕੁਦਰਤੀ ਵਾਤਾਵਰਣ ਦੀ ਗੁਣਵੱਤਾ ਤੇ  ਨਿਰਭਰ ਕਰਦੇ ਹਨ। ਮਨੁੱਖ ਦੇ ਸਵਸਥ ਜੀਵਨ ਵਿੱਚ ਵਾਤਾਵਰਣ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਅਸੀਂ ਸਾਰੇ ਪ੍ਰਿਥਵੀ ਰੂਪੀ ਘਰ ਵਿੱਚ ਰਹਿੰਦੇ ਹਾਂ, ਜਿਸਦੀ ਛੱਤ ਵਾਤਾਵਰਣ ਹੈ। ਇਸ ਲਈ ਸਾਨੂੰ ਦੋਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ।      ਉਨ੍ਹਾਂ ਦੱਸਿਆ ਕਿ ਹਰ ਇਨਸਾਨ, ਹਰ ਵਿਦਿਆਰਥੀ ਖਾਸ ਮੌਕੇ ਤੇ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ। ਪ੍ਰਿੰਸੀਪਲ ਨੇ ਅਧਿਆਪਕਾਂ ਤੇ ਪ੍ਰਤੀਯੋਗੀਆਂ ਦੀ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here