*ਜ਼ਿਲ੍ਹਾ ਪੱਧਰੀ ਸਕਿੱਲ ਮਾਡਲ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਪੇਸ਼ ਕੀਤੇ ਵਰਕਿੰਗ ਮਾਡਲ*

0
160

ਮਾਨਸਾ 24 ਜਨਵਰੀ  (ਸਾਰਾ ਯਹਾਂ/ ਜੋਨੀ ਜਿੰਦਲ ): ਐੱਨ. ਐੱਸ. ਕਿਊ. ਐੱਫ. ਦੇ ਸਕਿੱਲ ਮਾਡਲ ਦੇ ਜਿਲ੍ਹਾ ਪੱਧਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਮਾਨਸਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ‌(ਸੈ: ਸਿ:) ਮਾਨਸਾ ਸ਼੍ਰੀ ਹਰਿੰਦਰ ਸਿੰਘ ਭੁੱਲਰ ਜੀ ਦੀ ਸਰਪ੍ਰਸਤੀ ਹੇਠ ਕਰਵਾਏ ਗਏ।
ਇਸ ਮੁਕਾਬਲੇ ਵਿੱਚ ਸਮੁੱਚੇ ਮਾਨਸਾ ਜ਼ਿਲੇ ਦੇ ਪੰਜੇ ਬਲਾਕਾਂ ਬਰੇਟਾ , ਝੁਨੀਰ, ਬੁਢਲਾਡਾ, ਸਰਦੂਲਗੜ੍ਹ ਅਤੇ ਮਾਨਸਾ ਵਿੱਚੋਂ ਚੁਣੀਆਂ ਗਈਆਂ 20 ਟੀਮਾਂ ਨੇ ਹੁੰਮ-ਹੁੰਮਾ ਕੇ ਭਾਗ ਲਿਆ । ਮੁਕਾਬਲੇ ਵਿੱਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਕਿੱਲਜ਼ ਨਾਲ ਸਬੰਧਤ ਬਹੁਤ ਸੋਹਣੇ-ਸੋਹਣੇ ਮਾਡਲਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ।ਇਨ੍ਹਾਂ ਮੁਕਾਬਲਿਆ ਦਾ ਸਮੁੱਚਾ ਪ੍ਰਬੰਧ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਸ਼੍ਰੀ ਨਰਿੰਦਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ । ਮੁਕਾਬਲੇ ਵਿੱਚ ਸ਼ਾਮਲ ਸਾਰੀਆਂ ਹੀ ਟੀਮਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਆਪਣੇ-ਆਪਣੇ ਸਕੂਲ ਦੇ ਗਾਈਡ ਅਧਿਆਪਕ ਰਾਹੀ ਇਨ੍ਹਾਂ ਮਾਡਲਾਂ ਦੀ ਵਧੀਆ ਪੇਸ਼ਕਾਰੀ ਹਿੱਤ ਲਗਾਤਾਰ ਮਿਹਨਤ ਕੀਤੀ ਜਾ ਰਹੀ ਸੀ।
ਸਾਰੀਆਂ ਹੀ ਟੀਮਾਂ ਵੱਲੋਂ ਜੱਜਮੈਂਟ ਟੀਮ ਸਾਹਮਣੇ ਆਪਣੇ-ਆਪਣੇ ਮਾਡਲਾਂ ਦੀ ਬਹੁਤ ਵਧੀਆ ਢੰਗ ਨਾਲ ਪੇਸ਼ਕਾਰੀ ਕੀਤੀ ਗਈ । ਇਸ ਮੁਕਾਬਲੇ ਦੌਰਾਨ ਮਾਡਲਾਂ ਦੀ ਦਰਜ਼ਾਬੰਦੀ ਕਰਨ ਹਿੱਤ ਜੱਜਮੈਂਟ ਦੀ ਭੂਮਿਕਾ ਸ਼੍ਰੀ ਸੁਨੀਲ ਕੱਕੜ ਪਿ੍ੰਸੀਪਲ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਨੰਗਲ ਕਲਾਂ , ਡਾ. ਵਿਨੋਦ ਮਿਤੱਲ ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ, ਸ਼੍ਰੀ ਵਿਪਨਪਾਲ ਵੋਕੇਸ਼ਨਲ ਮਾਸਟਰ ਸਰਕਾਰੀ ਸੀਨੀਅਰ ਸਕੂਲ ਭੈਣੀਬਾਘਾ ਵੱਲੋਂ ਬਾਖੂਬੀ ਨਿਭਾਈ ਗਈ । ਸਾਰੀਆਂ ਟੀਮਾਂ ਨੇ ਖੂਬ ਮਿਹਨਤ ਕੀਤੀ ਸੀ ਪ੍ਰੰਤੂ ਸਭ ਤੋਂ ਵਧੀਆ ਪਹਿਲੇ ਤਿੰਨ ਮਾਡਲਾਂ ਨੂੰ ਹੀ ਨਗਦ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ । ਸਖ਼ਤ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਜਸ਼ਨਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਨਸਾ, ਦੂਜਾ ਸਥਾਨ ਬੇਅੰਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਤੀ ਅਤੇ ਤੀਸਰਾ ਸਥਾਨ ਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਮੇ ਕਲਾਂ ਨੇ ਪ੍ਰਾਪਤ ਕੀਤਾ । ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 2500 ਰੁਪਏ , ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 1500 ਰੁਪਏ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 1000 ਰੁਪਏ ਦੀ ਇਨਾਮੀ ਰਾਸ਼ੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾਈ ਜਾਵੇਗੀ । ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਾਨਸਾ ਅਤੇ ਸਮੁੱਚੀ ਟੀਮ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੰਚ ਤੋਂ ਸਨਮਾਨਿਤ ਕੀਤਾ ਗਿਆ ।
ਸਮੁੱਚੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਡਾ. ਵਿਨੋਦ ਮਿੱਤਲ ਵੱਲੋਂ ਬਾਖੂਬੀ ਨਿਭਾਈ ਗਈ ।ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਵੱਲੋਂ ਮੇਲੇ ਵਿੱਚ ਸ਼ਾਮਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅੱਗੇ ਤੋਂ ਹੋਰ ਵੀ ਵਧੇਰੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ । ਇਸ ਤਰਾਂ ਐੱਨ. ਐੱਸ. ਕਿਊ. ਐੱਫ. ਦਾ ਇਹ ਜਿਲ੍ਹਾ ਪੱਧਰੀ ਸਕਿੱਲ ਮੁਕਾਬਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆਂ

LEAVE A REPLY

Please enter your comment!
Please enter your name here