ਚੰਡੀਗੜ੍ਹ ‘ਚ ਜ਼ਰਾ ਸੰਭਲਕੇ ਚਲਾਓ ਗੱਡੀ, ਨਿਯਮ ਤੋੜਣ ‘ਤੇ ਸਸਪੈਂਡ ਹੋ ਸਕਦਾ ਲਾਈਸੈਂਸ, ਜਾਣੋ ਕਿਹੜੇ ਹਨ ਉਹ ਚਾਰ ਨਿਯਮ

0
84

ਚੰਡੀਗੜ੍ਹ 21 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਯੂਟੀ ਪੁਲਿਸ (UT Police) ਨਵੇਂ ਟ੍ਰੈਫਿਕ ਨਿਯਮਾਂ (New Traffic Rules) ਨੂੰ ਲਾਗੂ ਕਰਨ ਅਤੇ ਇਨ੍ਹਾਂ ਦੀ ਪਾਲਣਾ ਕਰਵਾਉਣ ਲਈ ਦੇਸ਼ ਭਰ ਵਿਚ ਚਰਚਾ ਵਿਚ ਰਹਿੰਦੀ ਹੈ। ਚੰਡੀਗੜ੍ਹ (Chandigarh) ਸ਼ਹਿਰ ਵਿੱਚ ਚਾਰ ਮੁੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਗੱਡੀ ਦਾ ਚਲਾਨ ਹੋਣ ‘ਤੇ ਡਰਾਈਵਿੰਗ ਲਾਇਸੈਂਸ (DL Suspended) ਅਦਾਲਤ ਵਲੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ। ਜਿਸਦਾ ਅਦਾਲਤ ਵਿਚ ਭੁਗਤਾਨ ਕਰਨ ‘ਤੇ ਲਾਇਸੈਂਸ ਨਿਰਧਾਰਤ ਸਮੇਂ ਵਿਚ ਡਾਕ ਰਾਹੀਂ ਡਰਾਈਵਰ ਦੇ ਪਤੇ ‘ਤੇ ਪਹੁੰਚ ਜਾਂਦਾ ਸੀ।

ਹੁਣ ਯੂਟੀ ਪੁਲਿਸ ਨੇ ਨਿਯਮਾਂ ਨੂੰ ਬਦਲ ਦਿੱਤਾ ਹੈ। ਹੁਣ ਟ੍ਰੈਫਿਕ ਨਿਯਮਾਂ ਨੂੰ ਤੋੜਨ ਤੋਂ ਬਾਅਦ ਮੁਅੱਤਲ ਲਾਇਸੈਂਸ ਹਾਸਲ ਕਰਨ ਲਈ ਅਦਾਲਤ ਵਿਚ ਭੁਗਤਾਨ ਦੇ ਨਾਲ ਟ੍ਰੈਫਿਕ ਸਕੂਲ ਤੋਂ ਮੁੜ ਸਿਖਲਾਈ ਲਾਜ਼ਮੀ ਹੋ ਗਈ। ਇਹ ਸੈਸ਼ਨ ਪਾਸ ਕਰਨ ਤੋਂ ਬਾਅਦ ਹੀ ਦੁਬਾਰਾ ਡਰਾਈਵਰ ਲਾਇਸੈਂਸ ਮਿਲੇਗਾ।

ਇਨ੍ਹਾਂ ਚਾਰ ਨਿਯਮਾਂ ਵਿਚ ਲਾਇਸੈਂਸ ਮੁਅੱਤਲ:

1- ਸ਼ਰਾਬੀ ਪੀ ਕੇ ਡਰਾਈਵ ਕਰਨਾ।

2- ਓਵਰ ਸਪੀਡ ਡਰਾਈਵਿੰਗ।

3- ਲਾਲ ਲਾਈਟ ਜੰਪ ਕਰਨਾ।

4- ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ।

ਦੱਸ ਦਈਏ ਕਿ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ (RLA) ਡੀਐਲ ਨੇ ਅਦਾਲਤ ਦੇ ਆਦੇਸ਼ਾਂ ‘ਤੇ ਮੁਅੱਤਲ ਕਰਦੀ ਹੈ। ਹੁਣ ਨਵੇਂ ਨਿਯਮ ਤਹਿਤ ਆਰਐਲਏ ਲਾਇਸੈਂਸ ਨੂੰ ਮੁਅੱਤਲ ਕਰਨ ਤੋਂ ਬਾਅਦ, ਚਾਲਕ ਨੂੰ ਡਰਾਈਵਰ ਦੀ ਸਿਖਲਾਈ ਲਈ ਪੁਲਿਸ ਕੋਲ ਭੇਜਿਆ ਜਾਵੇਗਾ।

ਇਸ ਦੇ ਨਾਲ ਹੀ ਸੈਕਟਰ -23 ਸਥਿਤ ਚਿਲਡਰਨ ਟ੍ਰੈਫਿਕ ਪਾਰਕ ਵਿਖੇ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਚੰਡੀਗੜ੍ਹ ਤੋਂ ਇਲਾਵਾ ਇਸ ਵਿੱਚ ਪੰਜਾਬ-ਹਰਿਆਣਾ, ਹਿਮਾਚਲ, ਦਿੱਲੀ ਸਮੇਤ ਹੋਰ ਸੂਬੇ ਦੇ ਡਰਾਈਵਿੰਗ ਲਾਇਸੈਂਸ ਵੀ ਸ਼ਾਮਲ ਹਨ।

LEAVE A REPLY

Please enter your comment!
Please enter your name here