ਮਾਨਸਾ 30ਮਈ (ਸਾਰਾ ਯਹਾ/ ਹੀਰਾ ਸਿੰਘ ਮਿੱਤਲ ) ਵਪਾਰ ਮੰਡਲ ਅਤੇ ਦੁਕਾਨਦਾਰਾਂ ਦੀਆਂ ਵੱਖ-ਵੱਖ ਮੁਸ਼ਕਿਲਾਂ ਨੂੰ ਹੱਲ ਕਰਵਾ ਕੇ
ਜਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਅਤੇ ਸਾਬਕਾ ਵਿਧਿÂਕ ਪ੍ਰੇਮ ਮਿੱਤਲ
ਨੇ ਆਪਣਾ ਫਰਜ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਹੈ। ਇਨ੍ਹਾਂ ਸ਼ਬਦਾਂ
ਦਾ ਪ੍ਰਗਟਾਵਾ ਵੱਖ-ਵੱਖ ਵਪਾਰਕ, ਧਾਰਮਿਕ ਅਤੇ ਦੁਕਾਨਦਾਰਾਂ ਦੇ ਨੁਮਾਇੰਦਿਆਂ
ਨੇ ਸ਼੍ਰੀ ਮਿੱਤਲ ਦਾ ਉਨ੍ਹਾਂ ਦੇ ਨਿਵਾਸ ਸਥਾਨ ਤੇ ਜਾ ਕੇ ਸਨਮਾਨ ਕਰਦਿਆਂ
ਅਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਸ਼ੋਕ ਕੁਮਾਰ ਗਰਗ ਨੇ ਕਿਹਾ ਕਿ ਪੰਜਾਬ
ਸਰਕਾਰ ਵੱਲੋਂ ਲਾਏ ਲਾੱਕਡਾਊਨ ਦੌਰਾਨ ਦੁਕਾਨਦਾਰਾਂ ਨੂੰ ਕਈ ਤਰ੍ਹਾਂ ਦੀਆਂ
ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਛੋਟੇ ਦੁਕਾਨਦਾਰਾਂ ਦੇ
ਕਾਰੋਬਾਰ ਬੁਰੀ ਤਰ੍ਹਾਂ ਠੱਪ ਹੋ ਚੁੱਕੇ ਸਨ। ਪਰ ਮਿੱਤਲ ਦੇ ਯਤਨਾਂ ਸਦਕਾ ਅੱਜ
ਪੂਰੇ ਜਿਲ੍ਹੇ ਸਮੁੱਚੇ ਦੁਕਾਨਦਾਰ ਆਪਣੀ ਰੋਜੀ ਰੋਟੀ ਕਮਾ ਰਹੇ ਹਨ। ਇਸ
ਸਨਮਾਨ ਸਮਾਗਮ ਵਿੱਚ ਅਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਸ਼ੋਕ ਕੁਮਾਰ
ਗਰਗ,ਕਰਿਆਨਾ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਸੁਰੇਸ਼ ਕੁਮਾਰ ਨੰਦਗੜ੍ਹੀਆ,
ਪ੍ਰਧਾਨ ਹੋਲਸੇਲ ਖੰਡ-ਘਿਓ ਯੂਨੀਅਨ ਗੋਰਾ ਲਾਲ, , ਅਗਰਵਾਲ ਸਭਾ ਜਿਲ੍ਹਾ ਮਾਨਸਾ
ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਯੂਥ ਦੇ ਪ੍ਰਧਾਨ ਵਿਸ਼ਾਲ ਗੋਲਡੀ, ਬਲਜੀਤ ਸ਼ਰਮਾ, ਜਗਤ
ਰਾਮ ਗਰਗ, ਪਵਨ ਕੋਟਲੀ, ਅੰਗਰੇਜ ਮਿੱਤਲ, ਬਲਵਿੰਦਰ ਬਾਂਸਲ ਆਦਿ ਆਗੂਆਂ ਨੇ
ਸ਼੍ਰੀ ਮਿੱਤਲ ਨੂੰ ਸ਼ਾਲ ਅਤੇ ਮਠਿਆਈ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ
ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਲੋਕ ਸੇਵਾ
ਲਈ 24 ਘੰਟੇ ਤਿਆਰ ਬਰ ਤਿਆਰ ਰਹਿਣਗੇ।