ਕੰਗਣਾ ਨੂੰ ਸਬਕ ਸਿਖਾਉਣ ਵਾਲੀ 80 ਸਾਲਾ ਬੇਬੇ ਨੂੰ ‘ਮਦਰ ਆਫ ਇੰਡੀਆ’ ਐਵਾਰਡ

0
37

ਬਠਿੰਡਾ 27 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਕਿਸਾਨ ਅੰਦੋਲਨ ਵਿੱਚ ਪ੍ਰਸਿੱਧ ਹੋਈ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ 80 ਸਾਲਾ ਬਜ਼ੁਰਗ ਮਹਿੰਦਰ ਕੌਰ ਨੂੰ ‘ਮਦਰ ਆਫ ਇੰਡੀਆ’ ਐਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਸੁਪਰੀਮ ਸਿੱਖ ਸੁਸਾਇਟੀ ਆਕਲੈਂਡ ਤੇ ਕਬੱਡੀ ਫਾਊਂਡੇਸ਼ਨ ਆਫ ਨਿਊਜ਼ੀਲੈਂਡ ਨੇ ਦਿੱਤਾ ਹੈ। ਬੇਬੇ ਨੂੰ ਸੋਨੇ ਦਾ ਤਗਮਾ ਦੇ ਕੇ ਸਨਮਾਨ ਦਿੱਤਾ ਗਿਆ ਹੈ।

ਦੱਸ ਦਈਏ ਕਿ 80 ਸਾਲਾ ਬਜ਼ੁਰਗ ਮਹਿੰਦਰ ਕੌਰ ਕੁਝ ਦਿਨ ਪਹਿਲਾਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਈ ਸੀ। ਉਸ ਦੀ ਫੋਟੋ ਸੋਸ਼ਲ ਮੀਡੀਆ ‘ਤੇ ਪਾ ਬਾਲੀਵੁੱਡ ਅਦਾਕਾਰ ਕੰਗਨਾ ਰਨੌਤ ਨੇ ਉਸ ਖਿਲਾਫ ਭੱਦੀ ਸ਼ਬਦਾਵਲੀ ਵਰਤਦੇ ਹੋਏ ਕਿਹਾ ਸੀ ਕਿ ਇਹ ਮਹਿਲਾਵਾਂ ਸੌ-ਸੌ ਰੁਪਏ ਲੈ ਕੇ ਧਰਨੇ ਵਿੱਚ ਸ਼ਾਮਲ ਹੋਈਆਂ ਹਨ। ਕੰਗਨਾ ਰਨੌਤ ਦਾ ਇਹ ਟਵੀਟ ਕਾਫੀ ਵਾਇਰਲ ਹੋਇਆ ਸੀ ਤੇ ਲੱਖਾਂ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਇਸ ਦੌਰਾਨ ਕੰਗਨਾ ਰਣੌਤ ਨੂੰ ਮੂੰਹ-ਤੋੜ ਜਵਾਬ ਦਿੰਦੇ ਹੋਏ 80 ਸਾਲਾ ਬਜ਼ੁਰਗ ਮਹਿੰਦਰ ਕੌਰ ਨੇ ਕਿਹਾ ਸੀ ਕਿ ਮੈਂ ਉਸ ਨੂੰ 700 ਰੁਪਏ ਦਿੰਦੀ ਹਾਂ, ਮੇਰੇ ਖੇਤ ਵਿੱਚ ਆ ਕੇ ਕੰਮ ਕਰੇ।

ਅੱਜ ਮਹਿੰਦਰ ਕੌਰ ਨੇ ਗੱਲ ਕਰਦੇ ਕਿਹਾ ਕਿ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਸਾਨੂੰ ਮਾਣ ਸਨਮਾਨ ਦਿੱਤਾ ਤੇ ਮੈਂ ਫਿਰ ਉਸ ਕੰਗਨਾ ਰਣੌਤ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਖੇਤ ਵਿੱਚ ਆ ਕੇ ਕੰਮ ਕਰੇ, ਮੈਂ ਉਸ ਨੂੰ ਪੈਸੇ ਦੇਵਾਂਗੀ। ਉਨ੍ਹਾਂ ਕਿਹਾ ਕਿ ਜੋ ਮੋਦੀ ਸਰਕਾਰ ਇਹ ਕਾਨੂੰਨ ਲੈ ਕੇ ਆਈ ਹੈ, ਇਸ ਨੂੰ ਵਾਪਸ ਕਰਨੇ ਚਾਹੀਦੇ ਹਨ ਤੇ ਆਉਂਦੇ ਦਿਨਾਂ ਵਿੱਚ ਵੀ ਮੈਂ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਵਾਂਗੀ।

LEAVE A REPLY

Please enter your comment!
Please enter your name here