ਕਾਂਗਰਸ ‘ਚ ਨਵਾਂ ਕਲੇਸ਼! ਖੇਤੀ ਕਾਨੂੰਨਾਂ ਵਿਰੁੱਧ ਕਿਉਂ ਨਹੀਂ ਡਟ ਰਹੇ ਦੂਜੇ ਰਾਜਾਂ ਦੇ ਸੰਸਦ ਮੈਂਬਰ? ਜਾਖੜ ਨੇ ਉਠਾਇਆ ਸਵਾਲ

0
35

ਚੰਡੀਗੜ੍ਹ 27 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਕਿਸਾਨ ਅੰਦੋਲਨ ‘ਚ ਵਿਰੋਧੀ ਧਿਰਾਂ ਵੀ ਕੇਂਦਰ ਦੇ ਖ਼ਿਲਾਫ਼ ਖੜ੍ਹੀਆਂ ਹਨ। ਬੇਸ਼ਕ ਉਨ੍ਹਾਂ ‘ਤੇ ਸਿਆਸੀ ਹਿੱਤਾਂ ਲਈ ਅਜਿਹਾ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਭਾਵੇਂ ‘ਆਪ’ ਵੱਲੋਂ ਕਾਂਗਰਸ ਉੱਪਰ ਬੀਜੇਪੀ ਨਾਲ ਰਲੇ ਹੋਣ ਦੇ ਦੋਸ਼ ਲਾਏ ਜਾ ਰਹੇ ਹਨ, ਪਰ ਕਾਂਗਰਸ ਲਗਾਤਾਰ ਮੋਦੀ ਸਰਕਾਰ ਨੂੰ ਘੇਰ ਰਹੀ ਹੈ।

ਅਹਿਮ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਦਿੱਲੀ ਵਿੱਚ ਧਰਨੇ ਉੱਪਰ ਬੈਠੇ ਹੋਏ ਹਨ ਪਰ ਹੋਰ ਸੂਬਿਆਂ ਦੇ ਕਾਂਗਰਸੀ ਲੀਡਰਾਂ ਦਾ ਕੋਈ ਸਾਥ ਨਹੀਂ ਮਿਲਿਆ। ਇਸ ਬਾਰੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਔਖੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਸਿਰਫ ਪੰਜਾਬ ‘ਚ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਲਈ ਸਾਰੇ ਪਾਰਟੀ ਸੰਸਦ ਮੈਂਬਰਾਂ ਨੂੰ ਦਿੱਲੀ ‘ਚ ਧਰਨੇ ਦੇਣੇ ਚਾਹੀਦੇ ਹਨ।

New conflict in Congress! Why MPs from other states are not fighting against agriculture laws? Questions raised by Sunil Jakhar

ਪੰਜਾਬ ਦੇ ਵੱਖ-ਵੱਖ ਆਗੂਆਂ ਸਮੇਤ ਸੀਨੀਅਰ ਕਾਂਗਰਸੀ ਆਗੂ ਰਾਸ਼ਟਰਪਤੀ ਨੂੰ ਖੇਤੀਬਾੜੀ ਕਾਨੂੰਨਾਂ ਵਿਰੁੱਧ ਮੰਗ ਪੱਤਰ ਦੇਣ ਜਾ ਰਹੇ ਸੀ। ਇਸ ਦੌਰਾਨ ਸੁਨੀਲ ਜਾਖੜ ਨੇ ਸੀਨੀਅਰ ਕਾਂਗਰਸੀ ਆਗੂ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਬ ਨਬੀ ਆਜ਼ਾਦ ਦੇ ਬਿਆਨ ਤੋਂ ਬਾਅਦ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ, ਪੰਜਾਬ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਸਣੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਸਿਰਫ ਪੰਜਾਬ ਦੇ ਕਿਸਾਨਾਂ ਦੀ ਲੜਾਈ ਨਹੀਂ, ਇਹ ਭਾਰਤ ਦੀ ਲੜਾਈ ਹੈ। ਪਾਣੀਪਤ ‘ਚ ਮੁਗਲਾਂ ਦੀ ਲੜਾਈ ‘ਚ ਬਿਨਾਂ ਸ਼ੱਕ ਭਾਰਤ ਦੀ ਹਾਰ ਹੋਈ ਸੀ, ਪਰ ਅਸੀਂ ਕੁੰਡਲੀ ਸਰਹੱਦ ਨੇੜੇ ਸੋਨੀਪਤ ਦੀ ਲੜਾਈ ਜ਼ਰੂਰ ਜਿੱਤਾਂਗੇ।

LEAVE A REPLY

Please enter your comment!
Please enter your name here