
ਬੁਢਲਾਡਾ 3 ਜੁਲਾਈ( (ਸਾਰਾ ਯਹਾ/ ਅਮਨ ਮਹਿਤਾ) – ਸਰਕਾਰ ਵੱਲੋਂ ਕਰੋਨਾਂ ਮਹਾਮਾਰੀ ਲਈ ਚਲਾਏ ਗਏ ਮਿਸ਼ਨ ਫਤਿਹ ਤਹਤਿ ਸ਼ਹਿਰ ਦੇ 2316 ਘਰਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੰਸੀਪਲ ਵਿਜੈ ਕੁਮਾਰ ਅਤੇ ਵਨੀਤ ਸਿੰਗਲਾ ਨੇ ਦੱਸਿਆ ਕਿ ਇਸ ਕੰਮ ਲਈ 19 ਵਾਰਡਾਂ ਵਿਚ 1240 ਅਧਿਆਪਕਾਂ ਨੇ ਘਰ ਘਰ ਜਾ ਕੇ ਕੋਵਾ ਐਪ 1551 ਘਰਾਂ ਵਿੱਚ ਡਾਉਨਲੋਡ ਕਰਵਾਇਆ ਤਾਂ ਜੋ ਕਰੋਨਾ ਤੋ ਅਸੀਂ ਬਹੁਤ ਵਧੀਆ ਅਤੇ ਸੌਖੇ ਤਰੀਕੇ ਨਾਲ ਬੱਚ ਸਕਦੇ ਹਾ। ਜਿਸ ਲਈ ਕਰੋਨਾ ਤਹਿਤ ਸਾਨੂੰ ਥੋੜੀਆਂ ਸਾਵਧਾਨੀ ਵਰਤਣੀਆਂ ਹਨ ਜਿਵੇਂ ਹੱਥ ਕਿਸੇ ਹੋਰ ਚੀਜ਼ ਨਾਲ ਟੱਚ ਕਰਨ ਤੋ ਪਹਿਲਾਂ ਸਾਬਣ ਨਾਲ ਧੌਣੇ ਜਰੂਰੀ ਹਨ, ਹਮੇਸ਼ਾ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ, ਇਕੱਠ ਨਹੀਂ ਕਰਨਾ ਅਤੇ ਨਾ ਹੀ ਇਕੱਠ ਵਿੱਚ ਜਾਣਾ। ਜਿਸ ਲਈ ਸਰਕਾਰੀ ਸੈਕੰਡਰੀ ਸਕੂਲ ਕੋ-ਸਿਿਖਆ ਬੁਢਲਾਡਾ ਮਾਨਸਾ ਨੇ ਪੂਰੇ ਤਹਿਸੀਲ ਦੇ ਸਾਰੇ ਵਾਰਡਾਂ ਦੇ ਸਾਰੇ ਘਰ ਵਿਚ 70 ਫੀਸਦੀ ਲੋਕਾਂ ਨੂੰ ਟਰੇਨਿੰਗ ਦਿੱਤੀ। ਜਿਸ ਲਈ ਲੋਕਾਂ ਨੂੰ ਮਹਾਮਾਰੀ ਤੋਂ ਬੱੱਚਣ ਲਈ ਸਾਵਧਾਨੀਆਂ ਦੱਸੀਆਂ ਗਈਆ। ਇਸ ਮੌਕੇ ਰਵੀ ਕੁਮਾਰ, ਨਰਿੰਦਰ ਸਿੰਘ ਅਤੇ ਸਾਰਾ ਸਟਾਫ਼ ਹਾਜਰ ਸੀ। Attachments area
