ਕੋਰੋਨਾ ਦੇ ਖਾਤਮੇ ਲਈ ਪੰਜਾਬ ਸਰਕਾਰ ਵਚਨਬੱਧ।ਨਹਿਰੂ ਯੂਵਾ ਕੇਂਦਰ ਮਾਨਸਾ ਨਾਲ ਸਬੰਧਤ ਕਲੱਬਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਵਿਸੇਸ਼ ਮੁਹਿੰਮ

0
30

ਮਾਨਸਾ, 01 ਜੁਲਾਈ (ਸਾਰਾ ਯਹਾ /ਬੀਰਬਲ ਧਾਲੀਵਾਲ): ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਕੋਰੋਨਾ ਖਿਲਾਫ ਚਲ ਰਹੀ ਮੁਹਿੰਮ ਨੂੰ ਹੋਰ ਗਤੀਸ਼ੀਲ ਕਰਦੇ ਹੋਏ ਪੰਜਾਬ ਸਰਕਾਰ ਅਤੇ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਵੱਲੋ ਮਿਸ਼ਨ ਫਤਿਹ ਮੁਹਿੰਮ ਤਹਿਤ ੪ ਜੁਲਾਈ ਨੂੰ ਘਰ ਘਰ ਜਾਕੇ ਲੌਕਾਂ ਨੂੰ ਕੋਰਨਾ ਸਬੰਧੀ ਜਾਗਰੁਕ ਕੀਤਾ ਜਾਵੇਗਾ ਅਤੇ ਵੱਧ ਤੋ ਵੱਧ ਕੋਵਾ ਐਪ ਡਾਉਨਲੋਡ ਕਰਨ ਲਈ ਵੀ ਕਿਹਾ ਜਾਵੇਗਾ।ਇਸ ਗੱਲ ਦਾ ਪ੍ਰਗਟਾਵਾ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਕੋਆਰਡੀਨੇਟਰ ਸ਼੍ਰੀ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਸਮੂਹ ਵਲੰਟੀਅਰਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਨਾਲ ਸਬੰਧਤ ਕਲੱਬਾਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋ ਸ਼ੁਰੂ ਕੀਤੀ ਮੁਹਿੰਮ ਦਾ ਹਿੱਸਾ ਬਣੇ ਹੋਏ ਹਨ ਅਤੇ ਇਹ ਮੁਹਿੰਮ ਕੋਰੋਨਾ ਦੇ ਖਾਤਮੇ ਤੱਕ ਜਾਰੀ ਰੱਖੀ ਜਾਵੇਗੀ।ਸਰਬਜੀਤ ਸਿੰਘ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਹੁੱਣ ਤੱਕ ਦਸ ਹਜਾਰ ਦੇ ਕਰੀਬ ਸਟਿੱਕਰ ਪਿੰਡਾਂ ਵਿੱਚ ਲਾਏ ਗਏ ਹਨ ਅਤੇ ਕਲੱਬਾਂ ਵੱਲੋ ਆਪਣੇ ਪੱਧਰ ਤੇ ਪਿੰਡਾਂ ਦੀਆਂ ਕੰਧਾਂ ਉਪਰ ਨਾਹਰੇ ਵੀ ਲਿਖੇ ਗਏ ਹਨ।ਇਸ ਤੋ ਇਲਾਵਾ ਕੋਰੋਨਾ ਵਿੱਚ ਕੰਮ ਕਰਨ ਵਾਲੇ ਵਲੰਟੀਅਰਜ ਨੂੰ ਕੋਰੋਨਾ ਯੋਧੇ ਦੇ ਬੈਜ ਲਗਾ ਕੇ ਵੀ ਸਨਮਾਨਿਤ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਨੇ ਕੋਰੋਨਾ ਦਾ ਖਾਤਮੇ ਦਾ ਸਕਲੰਪ ਲਿਆ ਹੋਇਆ ਹੈ ਅਤੇ ਹੁੱਣ ਤੱਕ ਅੱਠ ਹਜਾਰ ਨੋਜਵਾਨਾਂ ਨੇ ਸਵੈ-ਇੱਛਕ ਤੋਰ ਤੇ ਕੋਰੋਨਾ ਵਿੱਚ ਸੇਵਾਵਾਂ ਲਈ ਆਪਣਾ ਨਾਮ ਦਰਜ ਕਰਵਾਇਆ ਹੈ ਇਸ ਤੋ ਇਲਾਵਾ ਕਲੱਬਾਂ ਵੱਲੋ ਲੋੜਵੰਦਾਂ ਨੂੰ ਰਾਸਨ,ਮਾਸਕ ਵੀ ਮੁਹੱਈਆ ਕਰਵਾਏ ਗਏ ਹਨ ਅਤੇ ਵੱਖ ਵੱਖ ਅਨਾਜ ਮੰਡੀਆ ਵਿੱਚ ਵੀ ਸਮਾਜਿਕ ਦੂਰੀ ਬਣਾਈ ਰੱਖਣ,ਮਾਸਕ ਪਹਿਨਣ ਅਤੇ ਵਾਰ ਵਾਰ ਹੱਥ ਧੋਣ ਬਾਰੇ ਜਾਗਰੁਕ ਕੀਤਾ ਗਿਆ ਹੈ।
ਘਰ ਘਰ ਜਾ ਕੇ ਲੌਕਾਂ ਨੂੰ ਜਾਗਰੁਕ ਕਰਨ ਦੀ ਮੁਹਿੰਮ ਬਾਰੇ ਦੱਸਿਦਆਂ ਸ਼੍ਰੀ ਸੰਦੀਪ ਘੰਡ ਨੇ ਦੱਸਿਆ ਕਿ ਵੱਖ ਵੱਖ ਬਲਾਕਾਂ ਜਿੰਨਾਂ ਵਿੱਚ ਮਾਨਸਾ ਬਲਾਕ ਲਈ ਸੁਖਵਿੰਦਰ ਸਿੰਘ,ਲੱਡੂ ਧੰਜਲ,ਬੁਢਲਾਡਾ ਬਲਾਕ ਲਈ ਰਮਨਦੀਪ ਕੌਰ,ਖੁਸ਼ਵਿੰਦਰ ਸਿੰਘ,ਝੁਨੀਰ ਲਈ ਮਨਦੀਪ ਕੌਰ ਅਤੇ ਸੰਦੀਪ ਸਿੰਘ ਭੀਖੀ ਲਈ ਲਵਪ੍ਰੀਤ ਕੌਰ ਅਤੇ ਜਸਪਾਲ ਸਿੰਘ ਅਤੇ ਸਰਦੂਲਗੜ ਲਈ ਗੁਰਵਿੰਦਰ ਸਿੰਘ ਦਵਿੰਦਰ ਸਿੰਘ ਅਤੇ ਸ਼ੀਤਲ ਕੌਰ ਦੀ ਡਿਊਟੀ ਲਗਾਈ ਗਈ ਹੈ ਅਤੇ ਇਸ ਮੁਹਿੰਮ ਦੀ ਸ਼ਰੂਆਤ ਮਿੱਤੀ ਚਾਰ ਜੁਲਾਈ ਨੂੰ ਵੱਖ ਵੱਖ ਪਿੰਡਾਂ ਤੋ ਕੀਤੀ ਜਾਵੇਗੀ।ਉਹਨਾਂ ਇਹ ਵੀ ਕਿਹਾ ਕਿ ਇਸ ਮੁਹਿੰਮ ਨੂੰ ਕੇਵਲ ਇੱਕ ਦਿਨ ਤੱਕ ਸੀਮਤ ਨਹੀ ਰੱਖਿਆ ਜਾਵੇਗਾ ਬਲਕਿ ਇਸ ਨੂੰ ਨਿਰੰਤਰ ਜਿਲ੍ਹਾ ਅਤੇ ਪੁਲੀਸ ਪ੍ਰਸਾਸ਼ਨ ਨਾਲ ਅੱਗੇ ਵੀ ਜਾਰੀ ਰੱਖਿਆ ਜਾਵੇਗਾ।ਇਸ ਮੋਕੇ ਜਿਲ੍ਹਾ ਯੂਥ ਕੋਆਰਡੀਨੇਟਰ ਸਰਬਜੀਤ ਸਿੰਘ ਨੂੰ ਬੈਜ ਲਗਾਕੇ ਮਿਸ਼ਨ ਫਤਿਹ ਮਿਹੰਮਵਿੱਚ ਸ਼ਾਮਲ ਕੀਤਾ ਗਿਆ ਇਥੇ ਵਰਨਣਯੋਗ ਸ਼੍ਰੀ ਸਰਬਜੀਤ ਸਿੰਘ ਨੇਪਿਛਲੇ ਸਮੇਂ ਵਿੱਚ ਹੀ ਮਾਨਸਾ ਵਿਖੇ ਜੁਆਈਨ ਕੀਤਾ ਹੈ।

LEAVE A REPLY

Please enter your comment!
Please enter your name here